ਗੁਆਂਤਾਨਾਮੋ ਜੇਲ ਤੋਂ ਰਿਹਾਅ ਕੀਤੇ ਗਏ ਅੰਤਿਮ 2 ਅਫਗਾਨ ਕੈਦੀ ਪਹੁੰਚੇ ਕਾਬੁਲ

02/13/2024 10:35:35 AM

ਕਾਬੁਲ : ਅਮਰੀਕਾ ਨੇ ਸਾਲਾਂ ਤੋਂ ਗੁਆਂਤਾਨਾਮੋ ਜੇਲ ਵਿਚ ਬੰਦ ਆਖਰੀ 2 ਅਫਗਾਨ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਹ ਸੋਮਵਾਰ ਨੂੰ ਵਤਨ ਪਰਤ ਆਏ ਹਨ। ਅਫਗਾਨਿਸਤਾਨ ਦੀ ਸਰਕਾਰੀ ਬਖਤਰ ਨਿਊਜ਼ ਏਜੰਸੀ ਨੇ ਕਿਹਾ ਕਿ ਗੁਆਂਤਾਨਾਮੋ ਖਾੜੀ ਨਜ਼ਰਬੰਦੀ ਕੈਂਪ ਵਿਚ ਕੈਦ 2 ਅਫਗਾਨ ਰਾਜਧਾਨੀ ਕਾਬੁਲ ਪਰਤ ਆਏ ਹਨ, ਜਿਸ ਨਾਲ ਇਸਲਾਮਿਕ ਅਮੀਰਾਤ ਨਾਲ ਜੁੜੇ ਸਾਰੇ ਨਜ਼ਰਬੰਦਾਂ ਦੀ ਰਿਹਾਈ ਪੂਰੀ ਹੋ ਗਈ ਹੈ।

ਇਹ ਵੀ ਪੜ੍ਹੋ : ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਦੀ ਜਿੱਤ ਨੂੰ ਚੁਣੌਤੀ

ਵਰਣਨਯੋਗ ਹੈ ਕਿ 2001 ਦੇ ਅਖੀਰ ਵਿਚ ਅਫਗਾਨਿਸਤਾਨ ਵਿਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਦੇ ਹਮਲੇ ਤੋਂ ਬਾਅਦ ਅਮਰੀਕੀ ਫੌਜ ਨੇ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਸਹਿਯੋਗ ਦੇ ਦੋਸ਼ ਵਿਚ ਤਾਲਿਬਾਨ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਅਫਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਗੁਆਂਤਾਨਾਮੋ ਜੇਲ ਵਿਚ ਬੰਦ ਕਰ ਦਿੱਤਾ ਸੀ। ਸਾਬਕਾ ਨਜ਼ਰਬੰਦਾਂ ਵਿਚ ਅਫਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਦੇ ਕੁਝ ਸੇਵਾ ਕਰ ਰਹੇ ਰੈਂਕਿੰਗ ਅਧਿਕਾਰੀ ਵੀ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News