ਜੇਲ੍ਹ ’ਚ ਬੰਦ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਨੇ ਕੀਤੀ ਵਿਅੰਗਾਤਮਕ ਟਿੱਪਣੀ, ਬਣੇ ਚਰਚਾ ਦਾ ਵਿਸ਼ਾ

12/27/2023 10:31:01 AM

ਮਾਸਕੋ (ਏਜੰਸੀ) : ਜੇਲ੍ਹ ’ਚ ਬੰਦ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਨੇ ਮੰਗਲਵਾਰ ਨੂੰ ‘ਪੋਲਰ ਵੁਲਫ’ ਉਪਨਾਮ ‘ਆਰਕਟਿਕ ਜੇਲ੍ਹ ਕਾਲੋਨੀ’ ’ਚ ਆਪਣੇ ਤਬਾਦਲੇ ਦੇ ਸਬੰਧ ’ਚ ਇਕ ਵਿਅੰਗਾਤਮਕ ਬਿਆਨ ਜਾਰੀ ਕੀਤਾ ਹੈ, ਜਿਸ ਨਾਲ ਉਹ ਹੁਣ ਚਰਚਾ ਦਾ ਵਿਸ਼ਾ ਬਣ ਗਏ ਹਨ। ਦੱਸ ਦੇਈਏ ਕਿ ਤਿੰਨ ਹਫ਼ਤੇ ਪਹਿਲਾਂ ਉਹਨਾਂ ਦਾ ਆਪਣੇ ਸਾਥੀਆਂ ਨਾਲ ਸੰਪਰਕ ਟੁੱਟ ਗਿਆ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਭ ਤੋਂ ਕੱਟੜ ਵਿਰੋਧੀ ਨਵਲਨੀ ਕੱਟੜਵਾਦ ਦੇ ਦੋਸ਼ਾਂ ’ਚ 19 ਸਾਲ ਦੀ ਸਜ਼ਾ ਕੱਟ ਰਿਹਾ ਹੈ। 

ਇਹ ਵੀ ਪੜ੍ਹੋ - Pakistan Election 2024: ਪਾਕਿਸਤਾਨ ’ਚ ਪਹਿਲੀ ਵਾਰ ਚੋਣ ਦੇ ਮੈਦਾਨ 'ਚ ਉਤਰੇਗੀ ਇਹ 'ਹਿੰਦੂ ਮਹਿਲਾ'

ਦੱਸ ਦੇਈਏ ਕਿ ਉਸ ਨੂੰ ਮਾਸਕੋ ਤੋਂ ਲਗਭਗ 230 ਕਿਲੋਮੀਟਰ ਪੂਰਬ ਵਿਚ ਮੱਧ ਰੂਸ ਦੇ ਵਲਾਦੀਮੀਰ ਇਲਾਕੇ ਵਿਚ ਸਥਿਤ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਪਰ ਨਵਲਨੀ ਦੇ ਸਮਰਥਕਾਂ ਨੇ ਕਿਹਾ ਕਿ ਉਨ੍ਹਾਂ ਦਾ 6 ਦਸੰਬਰ ਨੂੰ ਅਚਾਨਕ ਉਸ ਨਾਲ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਨਵਲਨੀ ਨਾਲ ਸੰਪਰਕ ਨਹੀਂ ਹੋ ਸਕਿਆ। ਨਵਲਨੀ ਦੇ ਸਮਰਥਕਾਂ ਨੇ ਸੋਮਵਾਰ ਨੂੰ ਕਿਹਾ ਕਿ ਉਸਨੂੰ ਮਾਸਕੋ ਤੋਂ ਲਗਭਗ 1,900 ਕਿਲੋਮੀਟਰ ਉੱਤਰ-ਪੂਰਬ ’ਚ ਯਮਾਲੋ-ਨੇਨੇਤਸਕ ਇਲਾਕੇ ਦੀ ਇਕ ਜੇਲ੍ਹ ਕਾਲੋਨੀ ’ਚ ਰੱਖਿਆ ਗਿਆ ਹੈ, ਜੋ ਕਿ ਸਖ਼ਤ ਹਾਲਤਾਂ ਲਈ ਬਦਨਾਮ ਹੈ।

ਇਹ ਵੀ ਪੜ੍ਹੋ - ਪਾਕਿਸਤਾਨ ਦੇ ਚੋਣ ਮੈਦਾਨ 'ਚ ਅੱਤਵਾਦੀ 'ਹਾਫਿਜ਼ ਸਈਦ' ਦੀ ਪਾਰਟੀ, ਸਾਰੀਆਂ ਸੀਟਾਂ ’ਤੇ ਲੜੇਗੀ ਚੋਣ

ਨਵਲਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ, ਖਾਰਪ ਸ਼ਹਿਰ ’ਚ ਜੇਲ੍ਹ ’ਚ ਆਪਣੇ ਟਿਕਾਣੇ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਂ ਤੁਹਾਡਾ ਨਵਾਂ ਸਾਂਤਾ ਕਲਾਜ਼ ਹਾਂ।’’

ਇਹ ਵੀ ਪੜ੍ਹੋ - ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News