ਟਰੰਪ ਦੀ ਰੈਲੀ ਦੌਰਾਨ ਗੋਲੀਆਂ ਦਾ ਸ਼ਿਕਾਰ ਬਣੋ ਲੋਕਾਂ ਨੂੰ ਮਿਲਣਗੇ ਕਈ ਮਿਲੀਅਨ ਡਾਲਰ

Tuesday, Jul 16, 2024 - 02:20 PM (IST)

ਟਰੰਪ ਦੀ ਰੈਲੀ ਦੌਰਾਨ ਗੋਲੀਆਂ ਦਾ ਸ਼ਿਕਾਰ ਬਣੋ ਲੋਕਾਂ ਨੂੰ ਮਿਲਣਗੇ ਕਈ ਮਿਲੀਅਨ ਡਾਲਰ

ਵਾਸ਼ਿੰਗਟਨ (ਰਾਜ  ਗੋਗਨਾ) - ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਰੈਲੀ ਵਿੱਚ ਹੋਏ ਹਮਲੇ ਤੋਂ ਪ੍ਰਭਾਵਿਤ ਸਮਰਥਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਦਾਨ ਇਕੱਠਾ ਕਰਨ ਲਈ ਇੱਕ ਖ਼ਾਤੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਮਾਗਮ 'ਚ ਜ਼ਖਮੀ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਇਹ ਫੰਡ ਦਿੱਤੇ ਜਾਣਗੇ। ਇਸ ਹਾਈ-ਪ੍ਰੋਫਾਈਲ ਫੰਡਰੇਜ਼ਰ ਜ਼ਰੀਏ ਹਮਲੇ ਦੇ ਪੀੜਤਾਂ ਲਈ ਲਗਭਗ 4 ਮਿਲੀਅਨ ਡਾਲਰ ਦੇ ਕਰੀਬ ਇਕੱਠੇ ਹੋ ਗਏ ਹਨ। ਪ੍ਰਸਿੱਧ ਦਾਨੀਆਂ ਵਿੱਚ ਡਾਨਾ ਵ੍ਹਾਈਟ ਅਤੇ ਕਿਡ ਰੌਕ ਦੇ ਨਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।

ਇਸ ਫੰਡਰੇਜਰ ਦਾ ਆਯੋਜਨ ਟਰੰਪ ਦੇ ਚੋਟੀ ਦੇ ਵਿੱਤ ਸਲਾਹਕਾਰ ਮੈਰੀਡੀਥ.ੳ. ਰੂਰਕੇ ਦੁਆਰਾ ਕੀਤਾ ਗਿਆ ਸੀ। ਇਸ ਦਾ ਉਦੇਸ਼ ਘਟਨਾ ਵਿੱਚ "ਜ਼ਖਮੀ ਜਾਂ ਮਾਰੇ ਗਏ" ਲੋਕਾਂ ਦੇ ਪਰਿਵਾਰਾਂ ਦੀ ਸਹਾਇਤਾ ਮੁਹੱਈਆਂ ਕਰਵਾਉਣਾ ਹੈ। ਇਸ ਫੰਡ ਲਈ ਅਸਲ ਟੀਚਾ 1 ਮਿਲੀਅਨ ਡਾਲਰ ਦਾ  ਸੀ, ਪਰ 52,000 ਤੋਂ ਵੱਧ ਦਾਨੀਆਂ ਤੋਂ ਇਲਾਵਾ ਕੁੱਲ 4  ਮਿਲੀਅਨ ਡਾਲਰ ਤੋਂ ਵੱਧ ਇਕੱਠੇ ਹੋ ਗਏ ਹਨ।

ਇਸ ਰੈਲੀ ਵਿੱਚ ਇੱਕ ਵਿਅਕਤੀ, ਕੋਰੀ ਕੰਪੇਰੇਟੋਰ, ਇੱਕ ਫਾਇਰਫਾਈਟਰ ਅਤੇ ਟਰੰਪ ਸਮਰਥਕ, ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਦੋ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਜਿੰਨਾਂ ਦੀ ਉਮਰ ਕਰੀਬ  57 ਅਤੇ 74 ਸਾਲ ਦੇ ਕਰੀਬ ਹੈ। ਇਨ੍ਹਾਂ ਦੋ ਜ਼ਖਮੀ ਵਿਅਕਤੀਆਂ ਦੀ ਹਾਲਤ ਹੁਣ  ਸਥਿਰ ਹੈ ਅਤੇ ਖ਼ਤਰੇ ਤੋ ਬਾਹਰ ਹੈ।

ਦੱਸਣਯੋਗ ਹੈ ਕਿ ਬੀਤੇਂ ਦਿਨੀਂ ਇੱਕ ਬੰਦੂਕਧਾਰੀ ਨੇ ਛੱਤ ਤੋਂ ਏਆਰ-15 ਸਟਾਈਲ ਰਾਈਫਲ ਦੇ ਨਾਲ ਗੋਲੀਬਾਰੀ ਕੀਤੀ ਸੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਜੇ ਕੰਨ 'ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋਣ ਤੋਂ ਬਾਅਦ ਠੀਕ ਹੋ ਰਹੇ ਹਨ। ਬੰਦੂਕਧਾਰੀ ਜਿਸ ਦੀ ਉਮਰ 20 ਸਾਲ  ਸੀ ਅਤੇ ਉਸ ਦਾ ਨਾਂ ਥਾਮਸ  ਮੈਥਿਊ ਕਰੂਕਸ ਸੀ, ਜਿਸ ਨੂੰ  ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਮੌਕੇ 'ਤੇ ਹੀ ਮਾਰ ਦਿੱਤਾ ਗਿਆ ਸੀ। ਇਸ ਚੋਟੀ ਦੇ ਦਾਨ ਕਰਨ ਵਾਲਿਆਂ ਵਿੱਚ ਹੈਰੀਟੇਜ ਫਾਊਂਡੇਸ਼ਨ, ਅਮਰੀਕਨ ਹਾਰਟਫੋਰਡ ਗੋਲਡ, ਯੂਐਫਸੀ ਸੀਈਓ ਡਾਨਾ ਵ੍ਹਾਈਟ, ਅਤੇ ਗਾਇਕ ਕਿਡ ਰੌਕ ਸਮੇਤ ਹਰੇਕ ਤੋਂ 50,000 ਡਾਲਰ ਦੀ ਰਾਸ਼ੀ ਸ਼ਾਮਲ ਹੈ। ਹੋਰ ਮਹੱਤਵਪੂਰਨ ਯੋਗਦਾਨਾਂ ਵਿੱਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਤੋਂ 30,000 ਹਜ਼ਾਰ , ਸਕਾਰਮੁਚੀ ਪਰਿਵਾਰ ਤੋਂ 25,000 ਹਜ਼ਾਰ ਅਤੇ ਬੇਨ ਸ਼ਾਪੀਰੋ ਤੋਂ 15,000 ਹਜ਼ਾਰ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ।


author

Harinder Kaur

Content Editor

Related News