ਅਮਰੀਕਾ ਤੇ ਬ੍ਰਿਟੇਨ ਦੇ ਹਵਾਈ ਹਮਲਿਆਂ ’ਤੇ ਬੋਲੇ ਹੂਤੀ ਬਾਗੀ- ਸਾਨੂੰ ਨਹੀਂ ਰੋਕ ਸਕੋਗੇ

Monday, Feb 05, 2024 - 11:47 AM (IST)

ਅਮਰੀਕਾ ਤੇ ਬ੍ਰਿਟੇਨ ਦੇ ਹਵਾਈ ਹਮਲਿਆਂ ’ਤੇ ਬੋਲੇ ਹੂਤੀ ਬਾਗੀ- ਸਾਨੂੰ ਨਹੀਂ ਰੋਕ ਸਕੋਗੇ

ਸਨਾ (ਏ.ਐੱਨ.ਆਈ.) : ਅਮਰੀਕਾ ਅਤੇ ਬ੍ਰਿਟੇਨ ਵਾਰ-ਵਾਰ ਲਾਲ ਸਾਗਰ ਵਿਚ ਈਰਾਨ ਸਮਰਥਿਤ ਹੂਤੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ। ਇਸ ਸਬੰਧੀ ਯਮਨ ਦੇ ਹੂਤੀਆਂ ਨੇ ਐਤਵਾਰ ਨੂੰ ਕਿਹਾ ਕਿ ਉਹ ਲਾਲ ਸਾਗਰ ’ਚ ਹੋ ਰਹੇ ਹਮਲਿਆਂ ਦਾ ਜਵਾਬ ਦੇਣਗੇ। ਈਰਾਨ ਸਮਰਥਿਤ ਸਮੂਹ ਨੇ ਕਿਹਾ ਕਿ ਅਮਰੀਕੀ ਅਤੇ ਬ੍ਰਿਟਿਸ਼ ਹਵਾਈ ਹਮਲੇ ਉਨ੍ਹਾਂ ਨੂੰ ਨਹੀਂ ਰੋਕ ਸਕਣਗੇ। ਇਸ ਤੋਂ ਪਹਿਲਾਂ ਜਾਰਡਨ ’ਚ ਹੂਤੀਆਂ ਨੇ 3 ਅਮਰੀਕੀ ਫੌਜੀਆਂ ਦੀ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਇਰਾਕ ਅਤੇ ਸੀਰੀਆ ’ਚ ਈਰਾਨ ਨਾਲ ਜੁੜੇ ਟਿਕਾਣਿਆਂ ’ਤੇ ਹਮਲੇ ਕੀਤੇ ਸਨ। ਇਹ ਤੀਜੀ ਵਾਰ ਸੀ ਜਦੋਂ ਬ੍ਰਿਟਿਸ਼ ਅਤੇ ਅਮਰੀਕੀ ਬਲਾਂ ਨੇ ਸਾਂਝੇ ਤੌਰ ’ਤੇ ਹੂਤੀਆਂ ਨੂੰ ਨਿਸ਼ਾਨਾ ਬਣਾਇਆ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਗਿਆਨ ਕੌਰ ਦਾ ਦਿਹਾਂਤ

ਅਮਰੀਕੀ ਹਮਲਿਆਂ ਬਾਰੇ ਹੂਤੀ ਫੌਜ ਦੇ ਬੁਲਾਰੇ ਯਾਹਿਆ ਸਾਰੀ ਨੇ ਕਿਹਾ ਕਿ ਰਾਜਧਾਨੀ ਸਨਾ ਅਤੇ ਬਾਗੀਆਂ ਦੇ ਕਬਜ਼ੇ ਵਾਲੇ ਹੋਰ ਇਲਾਕਿਆਂ ’ਤੇ ਕੁੱਲ 48 ਹਵਾਈ ਹਮਲੇ ਕੀਤੇ ਗਏ। ਇਹ ਹਮਲੇ ਗਾਜ਼ਾ ਪੱਟੀ ਦੇ ਗੜ੍ਹ ਫਿਲਸਤੀਨੀ ਲੋਕਾਂ ਦੇ ਸਮਰਥਨ ਵਿਚ ਸਾਡੇ ਰੁਖ ਨੂੰ ਨਹੀਂ ਬਦਲ ਸਕਣਗੇ। ਤਾਜ਼ਾ ਹਮਲਿਆਂ ਨਾਲ ਸਾਡੀ ਜਵਾਬੀ ਕਾਰਵਾਈ ਨਹੀਂ ਰੁਕੇਗੀ।

ਇਹ ਵੀ ਪੜ੍ਹੋ:  ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਡਰੋਨ ਜ਼ਰੀਏ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਓਧਰ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਰਾਇਲ ਏਅਰ ਫੋਰਸ ਟਾਈਫੂਨ ਜੰਗੀ ਜਹਾਜ਼ਾਂ ਅਤੇ ਜਾਸੂਸੀ ਡਰੋਨਾਂ ਨੂੰ ਚਲਾਉਣ ਲਈ ਵਰਤੇ ਜਾਂਦੇ ਦੋ ਜ਼ਮੀਨੀ ਕੰਟਰੋਲ ਸਟੇਸ਼ਨਾਂ ਸਮੇਤ ਹੋਰ ਟੀਚਿਆਂ ’ਤੇ ਹਮਲਾ ਕੀਤਾ। ਯੂ. ਐੱਸ. ਸੈਂਟਰਲ ਕਮਾਂਡ (ਸੈਂਟਕਾਮ) ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਬਲਾਂ ਨੇ ਹੂਤੀ ਐਂਟੀ ਸ਼ਿਪ ਮਿਜ਼ਾਈਲ ’ਤੇ ਹਮਲਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News