ਹਾਲੀਵੁੱਡ ਦੀ ਇਸ ਅਦਾਕਾਰਾ ਨੇ ਈਰਾਨ ਤੋਂ ਮੁਆਫੀ ਮੰਗ ਕਿਹਾ, ''ਸਾਨੂੰ ਨਾ ਮਾਰਨਾ''

01/07/2020 8:43:45 PM

ਲਾਸ ਏਜੰਲਸ - ਈਰਾਨ ਦੀ ਇਨਕਲਾਬੀ ਗਾਰਡਸ ਦੇ ਸੀਨੀਅਰ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਜੰਗ ਦੇ ਬੱਦਲ ਛਾ ਗਏ ਹਨ। ਬੀਤੇ ਸ਼ੁੱਕਰਵਾਰ ਨੂੰ ਅਮਰੀਕੀ ਡ੍ਰੋਨ ਨੇ ਇਕ ਮਿਜ਼ਾਇਲ ਹਮਲੇ 'ਚ ਬਗਦਾਦ ਇੰਟਰਨੈਸ਼ਨਲ ਏਅਰਪੋਰਟ 'ਤੇ ਈਰਾਨੀ ਜਨਰਲ ਅਤੇ ਕੁਦਸ ਬਲਾਂ ਦੇ ਮੁਖੀ ਕਾਸਿਮ ਸੁਲੇਮਾਨੀ ਨੂੰ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਈਰਾਨ ਨੇ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਹੈ। ਈਰਾਨ ਦੀ ਧਮਕੀ ਨੂੰ ਦੇਖਦੇ ਹੋਏ ਹਾਲੀਵੁੱਡ ਅਦਾਕਾਰਾ ਰੋਜ਼ ਮੈਕਗੋਵਾਨ ਨੇ ਈਰਾਨੀ ਤੋਂ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ ਤੋਂ ਮੁਆਫੀ ਮੰਗੀ ਹੈ।


ਉਨ੍ਹਾਂ ਨੇ ਟਵੀਟ ਕਰ ਲਿੱਖਿਆ ਕਿ, 'ਪਿਆਰੇ ਈਰਾਨ, ਅਮਰੀਕਾ ਨੇ ਤੁਹਾਡੇ ਦੇਸ਼, ਤੁਹਾਡੇ ਝੰਡੇ ਅਤੇ ਤੁਹਾਡੇ ਲੋਕਾਂ ਦਾ ਅਪਮਾਨ ਕੀਤਾ ਹੈ। 52 ਫੀਸਦੀ ਅਸੀਂ ਤੁਹਾਡੇ ਤੋਂ ਇਸ ਦੀ ਮੁਆਫੀ ਮੰਗਦੇ ਹਾਂ। ਸਾਨੂੰ ਤੁਹਾਡੇ ਦੇਸ਼ ਨਾਲ ਸ਼ਾਂਤੀ ਚਾਹੀਦੀ ਹੈ। ਸਾਨੂੰ ਇਕ ਅੱਤਵਾਦੀ ਸ਼ਾਸਨ ਨੇ ਬੰਧਕ ਬਣਾ ਕੇ ਰੱਖਿਆ ਹੈ। ਅਸੀਂ ਨਹੀਂ ਜਾਣਦੇ ਕਿ ਇਥੋਂ ਕਿਵੇਂ ਭੱਜ ਕੇ ਨਿਕਲੀਏ। ਪਲੀਜ਼ ਸਾਨੂੰ ਨਾ ਮਾਰਨਾ।' ਰੋਜ਼ ਨੇ ਇਕ ਹੋਰ ਟਵੀਟ ਕੀਤਾ ਕਿ ਉਹ ਅਤੇ ਅਮਰੀਕੀ ਫੌਜੀਆਂ ਨੂੰ ਮਰਦੇ ਹੋਏ ਨਹੀਂ ਦੇਖ ਸਕਦੀ। ਹਾਲਾਂਕਿ, ਰੋਜ਼ ਨੇ ਟਵੀਟ ਤੋਂ ਬਾਅਦ ਟਰੰਪ ਦੇ ਸਮਰਥਕਾਂ ਅਤੇ ਆਲੋਚਕਾਂ ਨੇ ਉਨ੍ਹਾਂ ਨੂੰ ਲੰਬੇ ਹੱਥੀ ਲੈ ਲਿਆ ਹੈ। ਇਸ 'ਤੇ ਆਪਣੇ ਬਿਆਨ ਦਾ ਬਚਾਅ ਕਰਦੇ ਹੋਏ ਰੋਜ਼ ਨੇ ਆਖਿਆ ਕਿ ਉਹ ਅੱਗੇ ਹੋਰ ਖੂਨ-ਖਰਾਬੇ ਤੋਂ ਬਚਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਉਹ ਈਰਾਨ ਦੇ ਨਾਲ ਨਹੀਂ ਹਨ, ਪਰ ਉਹ ਨਿਸ਼ਚਤ ਤੌਰ 'ਤੇ ਅਮਰੀਕਾ ਨਾਲ ਵੀ ਨਹੀਂ ਹੈ।

PunjabKesari

ਈਰਾਨ 'ਚ ਨੰਬਰ 2 ਅਤੇ ਸਭ ਤੋਂ ਸ਼ਕਤੀਸ਼ਾਲੀ ਸ਼ਖਸੀਅਤ ਮੰਨੇ ਜਾਣ ਵਾਲੇ ਕਾਸਿਮ ਦੀ ਹੱਤਿਆ ਤੋਂ ਬਾਅਦ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਉਹ ਕੋਈ ਕਦਮ ਨਹੀਂ ਚੁੱਕੇ, ਨਹੀਂ ਤਾਂ ਉਸ ਨੂੰ ਖਮਿਆਜਾ ਭੁਗਤਣਾ ਹੋਵੇਗਾ। ਉਥੇ ਈਰਾਨ ਨੇ ਆਖਿਆ ਹੈ ਕਿ ਉਹ ਕਾਸਿਮ ਦੀ ਸ਼ਹਾਦਤ ਨੂੰ ਬਰਬਾਦ ਨਹੀਂ ਹੋਣ ਦੇਵੇਗਾ। ਕਾਸਿਮ ਦੀ ਧੀਨ ਜੈਨਬ ਸੁਲੇਮਾਨੀ ਨੇ ਵੀ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਤੋਂ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਹਿਜਬੁੱਲਾ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਜਵਾਬ ਅਮਰੀਕਾ ਨੂੰ ਦੇਵੇਗਾ। ਸਭ ਨੂੰ ਸ਼ੱਕ ਹੈ ਕਿ ਈਰਾਨ ਵੱਡਾ ਕਦਮ ਚੁੱਕੇਗਾ ਪਰ ਕਦੋਂ ਅਤੇ ਕਿਵੇਂ ਇਹ ਦੇਖਣਾ ਹੋਵੇਗਾ। ਅਮਰੀਕਾ ਵੀ ਈਰਾਨ ਦੀ ਚਿਤਾਵਨੀ ਨੂੰ ਹਲਕੇ 'ਚ ਨਹੀਂ ਲੈ ਰਿਹਾ। ਰਾਸ਼ਟਰਪਤੀ ਟਰੰਪ ਨੇ ਇਕ ਟਵੀਟ 'ਤੇ ਧਮਕੀ ਦਿੱਤੀ ਹੈ ਕਿ ਅਮਰੀਕਾ ਨੇ ਈਰਾਨ ਦੀਆਂ 52 ਥਾਂਵਾਂ 'ਤੇ ਨਿਗਾਹਾਂ ਟਿਕਾਈਆਂ ਹੋਈਆਂ ਹਨ ਅਤੇ ਜੇਕਰ ਈਰਾਨ ਨੇ ਗਲਤੀ ਕੀਤੀ ਤਾਂ ਉਨ੍ਹਾਂ ਥਾਂਵਾਂ 'ਤੇ ਤੇਜ਼ ਅਤੇ ਖਤਰਨਾਕ ਬਮਲੇ ਕੀਤੇ ਜਾਣਗੇ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖੇਮਨੇਈ ਨੇ ਇਕ ਬਿਆਨ 'ਚ ਆਖਿਆ ਕਿ, ਉਨ੍ਹਾਂ ਦੋਸ਼ੀਆਂ, ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹਨ, ਉਨ੍ਹਾਂ ਦੇ ਲਈ ਇਕ ਵੱਡਾ ਬਦਲਾ ਇੰਤਜ਼ਾਰ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਖਿਆ ਕਿ ਹਿੱਕ ਸੁਲੇਮਾਨੀ 'ਤੇ ਇਸ ਲਈ ਹਮਲਾ ਕੀਤਾ ਗਿਆ ਹੈ ਕਿਉਂਕਿ ਉਹ ਖੇਤਰ 'ਚ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰੱਚ ਰਹੇ ਸਨ।


Khushdeep Jassi

Content Editor

Related News