ਵਧਦੇ ਤਾਪਮਾਨ ਕਾਰਣ ਗ੍ਰੇਟ ਬੈਰੀਅਰ ਰੀਫ ਨੂੰ ਸਭ ਤੋਂ ਵੱਧ ਨੁਕਸਾਨ
Wednesday, Apr 08, 2020 - 12:02 AM (IST)

ਮੈਲਬੋਰਨ (ਭਾਸ਼ਾ)-ਆਸਟ੍ਰੇਲੀਆਈ ਵਾਤਾਵਰਣ ’ਚ ਅਹਿਮ ਸਥਾਨ ਰੱਖਣ ਵਾਲੇ ਗ੍ਰੇਟ ਬੈਰੀਅਰ ਰੀਫ ਨੂੰ ਜਲਵਾਯੂ ਬਦਲਾਅ ਦੇ ਨਤੀਜੇ ਵਜੋਂ ਵਧਦੇ ਤਾਪਮਾਨ ਕਾਰਣ ਵਿਆਪਕ ਰੂਪ ਨਾਲ ਕੋਰਲ ਵਾਲ ਬਲੀਚਿੰਗ ਹੋਣ ਨਾਲ ਬਹੁਤ ਨੁਕਸਾਨ ਪਹੁੰਚਿਆ ਹੈ। ਵਿਗਿਆਨੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆ ਦੀ ਜੇਮਸ ਕੁਕ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਹੁਣ ਤੱਕ ਵਿਆਪਕ ਬਲੀਚਿੰਗ ਤੋਂ ਬਚੀ ਕੋਰਲ ਰੀਫ ਦੀ ਗਿਣਤੀ ਪੰਜ ਵੱਡੀਆਂ ਘਟਨਾਵਾਂ ਤੋਂ ਬਾਅਦ ਘਟਦੀ ਜਾ ਰਹੀ ਹੈ।
ਖੋਜਕਾਰਾਂ ਮੁਤਾਬਕ ਇਹ ਸਮੁੰਦਰੀ ਚੱਟਾਨਾਂ ਦੇਸ਼ ਦੇ ਦੂਰ-ਦੁਰਾਡੇ ਉੱਤਰ ਅਤੇ ਦੱਖਣ ’ਚ ਸਮੁੰਦਰੀ ਤੱਟ ਕੋਲ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰ ਟੇਲੀ ਹਿਊਗੇਸ ਨੇ ਕਿਹਾ ਕਿ ਅਸੀਂ ਮਾਰਚ ਦੇ ਅਾਖਰੀ ਦੋ ਹਫਤਿਆਂ ’ਚ ਅਾਸਮਾਨ ਤੋਂ ਬੈਰੀਅਰ ਰੀਫ ਖੇਤਰ ’ਚ 1036 ਕੋਰਲ ਰੀਫਸ ਦਾ ਸਰਵੇਖਣ ਕੀਤਾ ਅਤੇ ਬਲੀਚਿੰਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਗ੍ਰੇਟ ਬੈਰੀਅਰ ਰੀਫ ਦੇ ਸਾਰੇ ਤਿੰਨਾਂ ਖੇਤਰਾਂ ਉੱਤਰੀ, ਮੱਧ ਅਤੇ ਹੁਣ ਦੱਖਣ ਦੇ ਬਹੁਤ ਸਾਰੇ ਖੇਤਰਾਂ ’ਚ ਬਹੁਤ ਬਲੀਚਿੰਗ ਹੋਈ ਹੈ। ਖੋਜਕਾਰਾਂ ਨੇ ਕਿਹਾ ਕਿ ਗਰਮੀਆਂ ਦੌਰਾਨ ਸਮੁੰਦਰ ਦੇ ਤਾਪਮਾਨ ’ਚ ਵਾਧੇ ਕਾਰਣ ਤਾਪ ਦਬਾਅ ਨਾਲ ਕੋਰਲ ਰੀਫਸ ਦਾ ਖੋਰ ਹੋਇਆ ਹੈ।