ਪਾਕਿਸਤਾਨ ’ਚ ਇਸ ਸਾਲ ਪੋਲੀਓ ਦਾ ਪਹਿਲਾ ਮਾਮਲਾ ਆਇਆ ਸਾਹਮਣੇ
Saturday, Mar 16, 2024 - 09:25 AM (IST)
ਇਸਲਾਮਾਬਾਦ-ਪਾਕਿਸਤਾਨ ’ਚ ਇਸ ਸਾਲ ਪੋਲੀਓ ਦਾ ਪਹਿਲਾ ਮਾਮਲਾ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਦੇ ਇਕ ਬੱਚੇ ਵਿਚ ਪਾਇਆ ਗਿਆ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨ. ਆਈ. ਐੱਚ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ. ਆਈ. ਐੱਚ. ਨੇ ਦੱਸਿਆ ਕਿ ਸੂਬੇ ਦੇ ਡੇਰਾ ਬੁਗਤੀ ਜ਼ਿਲੇ ’ਚ ਢਾਈ ਸਾਲ ਦੇ ਬੱਚੇ ’ਚ ਵਾਇਰਸ ਪਾਇਆ ਗਿਆ। ਬੱਚੇ ਦੇ ਨਮੂਨੇ 22 ਫਰਵਰੀ ਨੂੰ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਲਏ ਗਏ ਸਨ। ਸੰਸਥਾ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਦੇਸ਼ ਭਰ ਦੇ 46 ਸੀਵਰੇਜ ਦੇ ਨਮੂਨਿਆਂ ਵਿਚ ਵੀ ਵਾਇਰਸ ਪਾਇਆ ਗਿਆ ਹੈ।