ਸਪੇਨ ''ਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ

12/03/2021 1:46:02 AM

ਮੈਡ੍ਰਿਡ-ਸਪੇਨ ਦੇ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਦਾ ਦੱਖਣੀ ਅਫਰੀਕਾ ਨਾਲ ਕੋਈ ਸੰਬੰਧ ਨਹੀਂ ਹੈ। ਸਿਹਤ ਮੰਤਰੀ ਸਿਲਵਿਆ ਕੈਲਜੋਨ ਨੇ ਕਿਹਾ ਕਿ ਸਪੇਨ 'ਚ ਓਮੀਕ੍ਰੋਨ ਵੇਰੀਐਂਟ ਦੇ ਪੰਜ ਪੁਸ਼ਟ ਮਾਮਲਿਆਂ 'ਚੋਂ ਇਕ ਮਾਮਲੇ ਦੀ ਪਛਾਣ ਵੀਰਵਾਰ ਨੂੰ ਇਕ ਅਜਿਹੇ ਵਿਅਕਤੀ 'ਚ ਹੋਈ, ਜਿਸ ਨੇ ਦੱਖਣੀ ਅਫਰੀਕਾ ਦੀ ਯਾਤਰਾ ਨਹੀਂ ਕੀਤੀ ਸੀ ਅਤੇ ਨਾ ਹੀ ਅਜਿਹੇ ਲੋਕਾਂ ਨਾਲ ਕੋਈ ਸੰਬੰਧ ਸੀ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਯਾਤਰਾ ਕੀਤੀ ਸੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਓਮੀਕ੍ਰੋਨ ਤੇ ਡੈਲਟਾ ਵੇਰੀਐਂਟ ਕਾਰਨ ਕਈ ਦੇਸ਼ਾਂ 'ਚ ਫਿਰ ਤੋਂ ਲੱਗ ਹਨ ਰਹੀਆਂ ਪਾਬੰਦੀਆਂ

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਨਵੇਂ ਵੇਰੀਐਂਟ ਨਾਲ ਗਲੋਬਲ ਜੋਖਮ 'ਬਹੁਤ ਜ਼ਿਆਦਾ' ਹੈ ਅਤੇ ਸ਼ੁਰੂਆਤੀ ਸਬੂਤ ਦੱਸਦੇ ਹਨ ਕਿ ਇਹ ਜ਼ਿਆਦਾ ਇਨਫੈਕਸ਼ਨ ਵਾਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਫਾਈਜ਼ਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਵਿਰੁੱਧ ਆਪਣੇ ਟੀਕੇ ਨੂੰ ਅਪਗ੍ਰੇਡ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ ਅਤੇ ਨਵਾਂ ਟੀਕਾ 100 ਦਿਨਾਂ 'ਚ ਤਿਆਰ ਹੋ ਜਾਵੇਗਾ। ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਐਲਬਰਟ ਬੋਓਰਲਾ ਨੇ ਬੀ.ਬੀ.ਸੀ. ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਕਈ ਸਾਲਾਂ ਤੱਕ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਅ ਲਈ ਸਾਲਾਨਾ ਟੀਕਾਕਰਨ ਕਰਵਾਉਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਚੀਨ ਨੇ ਬੋਇੰਗ 737 ਮੈਕਸ ਨੂੰ ਉਡਾਣ ਭਰਨ ਦੀ ਦਿੱਤੀ ਇਜਾਜ਼ਤ : ਰਿਪੋਰਟ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News