ਪਾਕਿਸਤਾਨ: ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਪਿਓ ਦਾ ਸਿਰ ਵੱਢ ਕੇ ਕੀਤਾ ਕਤਲ
Friday, May 12, 2023 - 06:25 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਜ਼ਿਲ੍ਹਾ ਸੰਘਾਰ ਦੇ ਕਸਬਾ ਸ਼ਾਹਦਾਦਪੁਰ ’ਚ ਇਕ ਹਿੰਦੂ ਵਿਅਕਤੀ ਅਮਲਖ ਭੀਲ ਦਾ ਸਿਰ ਕੱਟ ਕੇ ਹੱਤਿਆ ਕੀਤੀ ਗਈ। ਸੂਤਰਾਂ ਅਨੁਸਾਰ ਸ਼ਾਹਦਾਦਪੁਰ ’ਚ ਕੁੜੀ ਰੇਸ਼ਮਾ ਭੀਲ ਨਾਲ ਕੁਝ ਲੋਕ ਛੇੜਛਾੜ ਕਰ ਰਹੇ ਸੀ। ਕੁੜੀ ਦੇ ਪਿਤਾ ਅਮਲਖ ਭੀਲ ਨੇ ਵਿਰੋਧ ਕੀਤਾ ਸੀ। ਜਿਸ ’ਤੇ ਮੁਲਜ਼ਮਾਂ ਨੇ ਉਸ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੀੜਤ ਨੇ ਪਾਕਿਸਤਾਨ ’ਚ ਹਿੰਦੂ ਕੁੜੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਣ ਦੇ ਵਿਰੋਧ ’ਚ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪਾਕਿਸਤਾਨ ਹਿੰਦੂ ਸੰਗਠਨ ਦਰਾਵਰ ਇਤੇਹਾਦ 'ਚ ਆਪਣੇ ਕਿਸੇ ਜਾਣਕਾਰ ਦੀ ਮਦਦ ਨਾਲ ਰੇਸ਼ਮਾ ਭੀਲ ਨਾਲ ਛੇੜਛਾੜ ਕਰਨ ਦੀ ਪੁਲਸ ਦੇ ਕੋਲ ਰਿਪੋਰਟ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ ਸੀ।
ਇਹ ਵੀ ਪੜ੍ਹੋ- ਬਟਾਲਾ ਸਕੂਲ ਦੇ ਵਿਦਿਆਰਥੀਆਂ ਨੇ ਦੁਬਈ ’ਚ ਮਾਰੀਆਂ ਮੱਲਾਂ, ਹਾਸਲ ਕੀਤਾ ਵੱਡਾ ਮੁਕਾਮ
ਇਹ ਘਟਨਾ ਬੁੱਧਵਾਰ ਦੀ ਹੈ। ਜਦ ਅਮਲਖ ਭੀਲ ਨੇ ਮੁਸਲਿਮ ਨੌਜਵਾਨਾਂ ਦੇ ਇਕ ਗਰੁੱਪ ਵੱਲੋਂ ਉਸ ਦੀ ਧੀ ਰੇਸ਼ਮਾ ਨਾਲ ਛੇੜਛਾੜ ਕਰਨ ਦਾ ਵਿਰੋਧ ਕਰਦੇ ਹੋਏ ਪੁਲਸ ਦੇ ਕੋਲ ਜਾਣ ਦੀ ਧਮਕੀ ਦਿੱਤੀ। ਪੁਲਸ ਨੇ ਇਹ ਸ਼ਿਕਾਇਤ ਨੂੰ ਲੈ ਲਿਆ ਸੀ, ਪਰ ਕਿਸੇ ਤਰਾਂ ਦੀ ਕਾਰਵਾਈ ਨਹੀਂ ਕੀਤੀ। ਪੁਲਸ ਨੇ ਦਲੀਲ ਦਿੱਤੀ ਹੈ ਕਿ ਪੀੜਤ ਕੁੜੀ ਮੁਲਜ਼ਮਾਂ ਦੀ ਪਛਾਣ ਨਹੀਂ ਕਰ ਸਕੀ ਸੀ, ਜਿਸ ਕਾਰਨ ਅਸੀਂ ਕਾਰਵਾਈ ਨਹੀਂ ਕੀਤੀ, ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਮੁਲਜ਼ਮ ਪੀੜਤ ਕੁੜੀ ਦੇ ਪਿਤਾ ਦੁਆਰਾ ਵਿਰੋਧ ਕਰਨ ਤੇ ਉਸ ਦਾ ਕਤਲ ਕਰ ਦੇਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।