ਸੈਲਮਾਂ ਨਿਵਾਸੀ ਮਹਿੰਦਰ ਸਿੰਘ ਗਿੱਲ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨੂੰ ਭਾਰੀ ਸਦਮਾ

Thursday, Nov 11, 2021 - 02:12 AM (IST)

ਸੈਲਮਾਂ ਨਿਵਾਸੀ ਮਹਿੰਦਰ ਸਿੰਘ ਗਿੱਲ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨੂੰ ਭਾਰੀ ਸਦਮਾ

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ): ਬੀਤੇ ਦਿਨੀ ਸੈਲਮਾਂ ਨਿਵਾਸੀ ਮਹਿੰਦਰ ਸਿੰਘ ਗਿੱਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਉਮਰ ਲਗਭਗ 83 ਸਾਲ ਸੀ। ਪੰਜਾਬ ਤੋਂ ਜਿਲ੍ਹਾਂ ਲੁਧਿਆਣਾ 'ਚ ਉਨ੍ਹਾਂ ਦਾ ਪਿਛਲਾ ਪਿੰਡ ਚੌਕੀਮਾਨ ਸੀ। ਆਪਣੇ ਪਿੰਡ ਤੋਂ ਇਲਾਵਾ ਸਵਰਗਵਾਸੀ ਮਹਿੰਦਰ ਸਿੰਘ ਕਾਫੀ ਸਮਾਂ ਇੰਡੀਆ 'ਚ ਰਾਜਸਥਾਨ ਦੇ ਸ਼ਹਿਰ ਭਰਤਪੁਰ 'ਚ ਵੀ ਰਹੇ। 1958 'ਚ ਸਫਰ ਦੌਰਾਨ ਪਹਿਲਾ ਮੈਕਸੀਕੋ, ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵੀ ਗਏ।

ਇਹ ਵੀ ਪੜ੍ਹੋ : ਜਲਵਾਯੂ ਵਾਰਤਾ ਡਰਾਫਟ ਸਮਝੌਤੇ 'ਚ ਜਤਾਈ ਗਈ 'ਚਿੰਤਾ'

ਆਪਣੇ ਇਸ ਵੱਖ-ਵੱਖ ਦੇਸ਼ਾਂ ਦੇ ਸਫਰ ਦੌਰਾਨ ਸਮੁੱਚੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ 1988 'ਚ ਪੱਕੇ ਤੌਰ ‘ਤੇ ਅਮਰੀਕਾ ਆ ਵਸੇ ਅਤੇ ਬਹੁਤ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਹੁਣ ਕੈਲੀਫੋਰਨੀਆ ਦੇ ਸ਼ਹਿਰ ਸੈਲਮਾਂ ਵਿਖੇ ਰਹਿ ਰਹੇ ਸਨ। ਉਹ ਬਹੁਤ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਜੋ ਆਪਣੇ ਪਿੱਛੇ ਧਰਮ ਪਤਨੀ ਨਛੱਤਰ ਕੌਰ ਗਿੱਲ, ਇਕ ਪੁੱਤਰ ਅਤੇ ਦੋ ਧੀਆਂ ਦੀ ਹੱਸਦੀ-ਖੇਡਦੀ ਪਰਿਵਾਰਕ ਫੁੱਲਬਾੜੀ ਛੱਡ ਗਏ ਹਨ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਦੇ ਪ੍ਰਧਾਨ ਨੇ ਤੁਰੰਤ ਕਾਰਵਾਈ ਦੀ ਕੀਤੀ ਮੰਗ

ਇੰਨ੍ਹਾਂ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 19 ਨਵੰਬਰ, 2021, ਦਿਨ ਸ਼ਨੀਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 11 ਵਜੇ ਤੋਂ 1 ਵਜੇ ਹੋਵੇਗੀ। ਜਿਸ ਦਾ ਪਤਾ: 4800 E. Clayton Ave, Fowler, CA-93625 ਹੈ।  ਇਸ ਉਪਰੰਤ ਉਨ੍ਹਾਂ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਗੁਰਦੁਆਰਾ “Sikh Center of Pacific Coast”  ਸੈਲਮਾਂ ਵਿਖੇ ਹੋਵੇਗੀ। ਗੁਰੂਘਰ ਦਾ ਪਤਾ: 2211 S Highland Ave, Selma, CA 93662 ਹੈ।

ਇਹ ਵੀ ਪੜ੍ਹੋ : ਫੋਰਡ ਤੇ ਵਾਲਵੋ ਸਮੇਤ ਇਨ੍ਹਾਂ ਕੰਪਨੀਆਂ ਨੇ ਲਿਆ ਫੈਸਲਾ, ਸਾਲ 2040 ਤੋਂ ਨਹੀਂ ਬਣਾਉਣਗੇ ਪੈਟਰੋਲ-ਡੀਜ਼ਲ ਵਾਲੇ ਵਾਹਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News