ਭਾਰਤੀ ਰੈਸਟੋਰੈਂਟ ਦੀ ਕਰਤੂਤ, ਇੰਮੀਗ੍ਰੇਸ਼ਨ ਨੂੰ ਬੋਲਿਆ ਝੂਠ, ਠੁੱਕਿਆ 86000 ਡਾਲਰ

Sunday, Jul 07, 2019 - 07:02 PM (IST)

ਭਾਰਤੀ ਰੈਸਟੋਰੈਂਟ ਦੀ ਕਰਤੂਤ, ਇੰਮੀਗ੍ਰੇਸ਼ਨ ਨੂੰ ਬੋਲਿਆ ਝੂਠ, ਠੁੱਕਿਆ 86000 ਡਾਲਰ

ਆਕਲੈਂਡ (ਏਜੰਸੀ)-ਇਥੋਂ ਦੇ ਇਕ ਭਾਰਤੀ ਰੈਸਟੋਰੈਂਟ 'ਸਪਾਈਸ ਰੂਮ' ਨੂੰ ਆਪਣੇ ਕਾਮੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਕੱਢਣ ਕਾਰਨ 86,600 ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਰੈਸਟੋਰੈਂਟ ਦਾ ਇਹ ਰਸੋਈਆ 15 ਹਫਤਿਆਂ ਦੀ ਛੁੱਟੀ ਲੈ ਕੇ ਇੰਡੀਆ ਗਿਆ ਸੀ ਅਤੇ ਮਾਲਕਾਂ ਨੇ ਮਗਰੋਂ ਇਮੀਗ੍ਰੇਸ਼ਨ ਨੂੰ ਇਹ ਕਹਿ ਦਿੱਤਾ ਕਿ ਉਸਨੇ ਕਿਹਾ ਹੈ ਕਿ ਉਹ ਵਾਪਸ ਨਹੀਂ ਆ ਰਿਹਾ।

ਰਸੋਈਆ ਰਾਮੇਸ਼ ਨਾਥ ਜਦੋਂ ਵਾਪਸ ਨਿਊਜ਼ੀਲੈਂਡ ਆਉਣ ਲਈ ਜਹਾਜ਼ ਫੜ੍ਹਨ ਲੱਗਾ ਤਾਂ ਪਤਾ ਲੱਗਾ ਕਿ ਉਸਦਾ ਵੀਜ਼ਾ ਤਾਂ ਕੈਂਸਲ ਹੋ ਚੁੱਕਾ ਹੈ। ਰਮੇਸ਼ ਨਾਥ ਨੇ ਸਤੰਬਰ 2016 ਤੋਂ ਅਪ੍ਰੈਲ 2018 ਤੱਕ ਇਥੇ ਕੰਮ ਕੀਤਾ ਸੀ। ਰੈਸਟੋਰੈਂਟ ਦੇ ਸ਼ੇਅਰ ਹੋਲਡਰ ਅਭਿਸ਼ੇਖ ਸਕਲਾਨੀ ਨੇ ਇਸ ਕਾਮੇ ਦੀ ਛੁੱਟੀ ਮੰਜੂਰ ਕੀਤੀ ਸੀ।

ਹਾਂਗਕਾਂਗ ਵਿਖੇ ਇਸ ਰਸੋਈਏ ਨੂੰ ਰੋਕ ਲਿਆ ਗਿਆ ਸੀ। ਇਸ ਕਾਮੇ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਹ 60 ਘੰਟੇ ਕੰਮ ਕਰਦਾ ਸੀ ਪਰ 30 ਘੰਟੇ ਦੇ ਹੀ ਪੈਸੇ ਦਿੱਤੇ ਗਏ। ਇੰਪਲਾਇਮੈਂਟ ਅਥਾਰਟੀ ਨੇ ਹੁਣ ਸਪਾਈਸ ਰੂਮ ਨੂੰ 54,238 ਡਾਲਰ ਰਾਮੇਸ਼ ਨਾਥ ਨੂੰ ਬਣਦੀ ਤਨਖਾਹ ਭੁਗਤਾਨ ਕਰਨ ਵਾਸਤੇ ਕਿਹਾ ਹੈ ਜਦ ਕਿ 22,000 ਡਾਲਰ ਹੋਰ ਮੁਆਵਜ਼ਾ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ 10,424 ਡਾਲਰ ਹੋਰ ਭਰਪਾਈ ਕਰਨ ਵਾਸਤੇ ਕਿਹਾ ਹੈ।


author

Sunny Mehra

Content Editor

Related News