ਯੂਰਪੀਅਨ ਯੂਨੀਅਨ 70 ਫੀਸਦੀ ਬਾਲਗਾਂ ਦੇ ਟੀਕਾਕਰਨ ਟੀਚੇ ਤੱਕ ਪਹੁੰਚਿਆ

Tuesday, Aug 31, 2021 - 06:48 PM (IST)

ਯੂਰਪੀਅਨ ਯੂਨੀਅਨ 70 ਫੀਸਦੀ ਬਾਲਗਾਂ ਦੇ ਟੀਕਾਕਰਨ ਟੀਚੇ ਤੱਕ ਪਹੁੰਚਿਆ

ਬ੍ਰਸੇਲਸ-ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਇਕਾਈ ਦੀ ਪ੍ਰਧਾਨ ਨੇ ਕਿਹਾ ਕਿ 27 ਦੇਸ਼ਾਂ ਦਾ ਇਹ ਯੂਨੀਅਨ ਗਰਮੀਆਂ ਦੇ ਆਖਿਰ ਤੱਕ 70 ਫੀਸਦੀ ਬਾਲਗਾਂ ਦੇ ਕੋਵਿਡ-19 ਰੋਕੂ ਟੀਕਾਕਰਨ ਦੇ ਟੀਚੇ ਤੱਕ ਪਹੁੰਚ ਗਿਆ। ਮੰਗਲਵਾਰ ਨੂੰ ਟਵਿੱਟਰ 'ਤੇ ਪੋਸਟ ਇਕ ਸੰਦੇਸ਼ 'ਚ ਯੂਰਪੀਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਨ ਲੇਅਰ ਨੇ ਇਸ ਸਫਲਤਾ ਲਈ ਲੋਕਾਂ ਦਾ ਧੰਨਵਾਦ ਕੀਤਾ। ਯੂਰਪੀਅਨ ਯੂਨੀਅਨ ਦੀ ਟੀਕਾਕਰਨ ਮੁਹਿੰਮ ਸਪਲਾਈ ਸੰਬੰਧੀ ਦਿੱਕਤਾਂ ਕਾਰਨ ਹੌਲੀ ਸੀ ਅਤੇ ਦੇਰੀ ਨਾਲ ਚੱਲ ਰਿਹਾ ਸੀ। ਹੁਣ ਇਹ ਦੁਨੀਆਭਰ 'ਚ ਸਭ ਤੋਂ ਸਫਲ ਮੁਹਿੰਮ 'ਚ ਸ਼ਾਮਲ ਹੈ। ਪ੍ਰਧਾਨ ਨੇ ਕਿਹਾ ਕਿ ਅਜੇ ਹੋਰ ਜ਼ਿਆਦਾ ਲੋਕਾਂ ਦੇ ਟੀਕਾਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ


author

Karan Kumar

Content Editor

Related News