ਲੁਪਤ ਹੋਣ ਕੰਢੇ ਖੜ੍ਹੀ ''ਚਾਨਾ'' ਭਾਸ਼ਾ ਨੂੰ ਮੁੜ ਕੀਤਾ ਜਾ ਰਿਹੈ ਜੀਵਤ, 2000 ਸ਼ਬਦਾਂ ਦਾ ਸ਼ਬਦਕੋਸ਼ ਵੀ ਕੀਤਾ ਗਿਆ ਤਿਆਰ
Wednesday, Jan 17, 2024 - 12:38 AM (IST)
ਇੰਟਰਨੈਸ਼ਨਲ ਡੈਸਕ- ਭਾਸ਼ਾ ਕਿਸੇ ਵੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਆਧਾਰ ਹੁੰਦੀ ਹੈ। ਇਕ ਸਰਵੇ ਮੁਤਾਬਕ ਦੁਨੀਆ ਦੀਆਂ ਕਰੀਬ 40 ਫ਼ੀਸਦੀ ਭਾਸ਼ਾਵਾਂ ਲੁਪਤ ਹੋਣ ਕੰਢੇ ਹਨ। ਅਜਿਹੇ 'ਚ ਅਰਜਨਟੀਨਾ ਅਤੇ ਉਰੁਗਵੇ ਦੇ ਆਦੀਵਾਸੀ ਲੋਕਾਂ ਦੀ 2 ਹਜ਼ਾਰ ਸਾਲ ਪੁਰਾਣੀ ਭਾਸ਼ਾ 'ਚਾਨਾ' ਵੀ ਲੁਪਤ ਹੋਣ ਕੰਢੇ ਪਹੁੰਚ ਗਈ ਹੈ।
ਬਲਾਸ ਉਮਰ ਜੈਮੇ ਇਸ ਭਾਸ਼ਾ ਨੂੰ ਬੋਲਣ ਵਾਲੇ ਇਕਲੌਤੇ ਇਨਸਾਨ ਹਨ, ਜੋ 89 ਸਾਲ ਦੀ ਉਮਰ 'ਚ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ 'ਚ ਹਨ। ਚਾਨਾ ਭਾਸ਼ਾ ਬੁੱਲ੍ਹਾਂ ਤੇ ਮੂੰਹ ਨੂੰ ਹਿਲਾਏ ਬਗੈਰ ਸਿਰਫ਼ ਗਲੇ ਦੀ ਆਵਾਜ਼ ਨਾਲ ਬੋਲੀ ਜਾਂਦੀ ਹੈ। ਜੈਮੇ ਨੂੰ ਇਹ ਭਾਸ਼ਾ ਉਸ ਦੀ ਮਾਂ ਐਡਰਲਿੰਡੇ ਨੇ ਸਿਖਾਈ ਸੀ। ਉਨ੍ਹਾਂ ਦੀ ਮਾਂ ਨੇ ਉਸ ਨੂੰ ਕਸਮ ਖੁਆਈ ਸੀ ਕਿ ਉਹ ਆਪਣਾ ਗਿਆਨ ਕਦੇ ਕਿਸੇ ਨਾਲ ਸਾਂਝਾ ਨਾ ਕਰੇ। ਇਸੇ ਕਾਰਨ ਉਸ ਨੇ ਆਪਣੀ ਸੰਸਕ੍ਰਿਤੀ ਤੇ ਭਾਸ਼ਾ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਹੈ, ਕਿਉਂਕਿ ਆਦੀਵਾਸੀਆਂ ਨਾਲ ਪਹਿਲਾਂ ਕਾਫ਼ੀ ਭੇਦਭਾਵ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ
ਜਦੋਂ ਜੈਮੇ ਰਿਟਾਇਰ ਹੋਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਭਾਸ਼ਾ ਦੇ ਮਾਹਿਰਾਂ ਨੂੰ ਲੱਗਿਆ ਸੀ ਕਿ ਚਾਨਾ ਭਾਸ਼ਾ ਲੰਬੇ ਸਮੇਂ ਤੋਂ ਲੁਪਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਨੇ ਇਹ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ। ਉਹ ਪਿਛਲੇ ਕਰੀਬ 20 ਸਾਲਾਂ ਤੋਂ ਇਸ ਭਾਸ਼ਾ ਨੂੰ ਮੁੜ ਜੀਵਿਤ ਕਰਨ 'ਚ ਲੱਗੇ ਹੋਏ ਹਨ। ਪ੍ਰਾਚੀਨ ਭਾਸ਼ਾ ਦੇ ਵਿਦਵਾਨਾਂ ਨਾਲ ਮਿਲ ਕੇ ਉਮਰ ਜੈਮੇ ਨੇ ਚਾਨਾ ਦੇ ਲਗਭਗ 1000 ਸ਼ਬਦਾਂ ਦੀ ਡਿਕਸ਼ਨਰੀ ਤਿਆਰ ਕਰ ਲਈ ਹੈ।
ਜੈਮੇ ਦੀ ਧੀ ਇਵੈਂਜੇਲਿਨਾ ਨੇ ਸਕੂਲ 'ਚ ਹੋਏ ਭੇਦਭਾਵ ਕਾਰਨ ਚਾਨਾ ਭਾਸ਼ਾ ਨੂੰ ਬੋਲਣਾ ਬੰਦ ਕਰ ਦਿੱਤਾ ਸੀ। ਪਰ ਫਿਰ ਜਦੋਂ ਉਮਰ ਨੇ ਚਾਨਾ ਬੋਲਣੀ ਸ਼ੁਰੂ ਕੀਤੀ ਤਾਂ ਇਵੈਂਜੇਲਿਨਾ ਵੀ ਉਨ੍ਹਾਂ ਦਾ ਸਾਥ ਦੇਣ ਲੱਗੀ ਅਤੇ ਉਨ੍ਹਾਂ ਤੋਂ ਸਿੱਖ ਕੇ ਹੋਰ ਵੀ ਲੋਕਾਂ ਨੂੰ ਸਿਖਾ ਰਹੀ ਹੈ।
ਇਹ ਵੀ ਪੜ੍ਹੋ- ਏਅਰਪੋਰਟ 'ਤੇ ਬਣੇ ਰੇਲਵੇ ਸਟੇਸ਼ਨ ਵਰਗੇ ਹਾਲਾਤ, ਯਾਤਰੀਆਂ ਨੇ ਰਨਵੇਅ 'ਤੇ ਬੈਠ ਖਾਧਾ ਖਾਣਾ, ਸਰਕਾਰ ਨੇ ਭੇਜਿਆ ਨੋਟਿਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8