ਟਰੰਪ ਦੇ ਸੱਤਾ ਸੌਂਪਣ ਦੇ ਐਲਾਨ ਤੋਂ ਬਾਅਦ ਰਿਕਾਰਡ ਪੱਧਰ 'ਤੇ ਡਾਓ ਜੋਂਸ
Wednesday, Nov 25, 2020 - 02:28 AM (IST)
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਖਿਰਕਾਰ ਸੰਘੀ ਸਰਕਾਰ ਦੀ ਸੱਤਾ ਜੋ ਬਾਈਡੇਨ ਨੂੰ ਸੌਂਪਣ ਨੂੰ ਤਿਆਰ ਹੋਣ ਤੋਂ ਬਾਅਦ ਡਾਓ ਜੋਂਸ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਡਾਓ ਜੋਂਸ ਦਾ ਅੰਕੜਾ ਇਸ ਵੇਲੇ 30,000 ਦਾ ਅੰਕੜਾ ਛੋਹ ਗਿਆ ਹੈ। ਇਕ ਰਿਪੋਰਟ ਮੁਤਾਬਕ ਇਸ ਸਾਲ ਮਾਰਚ 'ਚ ਆਪਣੇ ਸਭ ਤੋਂ ਹੇਠਲੇ ਪੱਧਰ ਤੱਕ ਡਿੱਗ ਕੇ 60 ਫੀਸਦੀ ਦੇ ਉਛਾਲ ਤੱਕ ਪਹੁੰਚਿਆ ਹੈ।
ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ
ਅੱਜ ਸਵੇਰੇ ਬਾਈਡੇਨ ਨੇ ਆਪਣੇ ਇਕ ਟਵੀਟ 'ਚ ਕਿਹਾ ਚੋਣਾਂ ਪੂਰੀਆਂ ਹੋ ਚੁੱਕੀਆਂ ਹਨ। ਹੁਣ ਸਾਨੂੰ ਗਿਲੇ ਸ਼ਿੱਕਵੇ ਮੁਕਾ ਦੇਣੇ ਚਾਹੀਦੇ ਹਨ ਅਤੇ ਸਾਨੂੰ ਇਕੱਠਿਆਂ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਵਾਂਕਾ ਟਰੰਪ ਨੇ ਕਿਹਾ, 'ਡਾਓ ਜੋਂਸ ਇੰਡਸਟੀਰੀਅਲ ਨੇ ਪਹਿਲੀ ਵਾਰ 30,000 ਦੇ ਅੰਕੜੇ ਨੂੰ ਛੁਹਿਆ ਹੈ। ਮੁਬਾਰਕਾਂ ਅਮਰੀਕਾ!'
ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਖਿਰਕਾਰ ਜੋ ਬਾਈਡੇਨ ਨੂੰ ਜਨਵਰੀ 2021 ਵਿਚ ਸੱਤਾ ਸੌਂਪਣ ਲਈ ਤਿਆਰ ਹੋ ਗਏ ਹਨ। ਨਵੇਂ ਚੁਣੇ ਰਾਸ਼ਟਰਪਤੀ ਬਾਈਡੇਨ 20 ਜਨਵਰੀ ਨੂੰ ਦੇਸ਼ ਦੇ 46ਵੇਂ ਰਾਸ਼ਟਰਪਤੀ ਦੀ ਸਹੁੰ ਲੈਣਗੇ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਕਿ ਸੱਤਾ ਟ੍ਰਾਂਸਫਰ ਦੀ ਨਿਗਰਾਨੀ ਕਰਨ ਵਾਲੀ ਸੰਘੀ ਏਜੰਸੀ ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ (ਜੀ.ਐੱਸ.ਏ.) ਨੂੰ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ। ਟਰੰਪ ਦੀ ਇਹ ਟਿੱਪਣੀ ਐਤਵਾਰ ਨੂੰ ਮਿਸ਼ੀਗਨ ਸੂਬੇ ਵਲੋਂ ਅਧਿਕਾਰਿਕ ਤੌਰ ਉੱਤੇ ਬਾਈਡੇਨ ਨੂੰ ਜੇਤੂ ਐਲਾਨ ਕੀਤੇ ਜਾਣ ਤੋਂ ਬਾਅਦ ਆਈ ਹੈ। ਟਰੰਪ ਦੇ ਬਿਆਨ ਦਾ ਬਾਈਡੇਨ ਦੇ ਸਮਰਥਕਾਂ ਨੇ ਸਵਾਗਤ ਕੀਤਾ ਹੈ।