ਡਾਕਟਰ ਨੇ ਕੀਤਾ ਖੁਲਾਸਾ-ਚੀਨੀ ਵੈਕਸੀਨ ’ਚ ਹਨ 73 ਸਾਈਡ ਇਫੈਕਟ

Sunday, Jan 10, 2021 - 01:22 AM (IST)

ਬੀਜਿੰਗ-ਚੀਨ ਭਲੇ ਹੀ ਆਪਣੀ ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆ ਭਰ ’ਚ ਆਪਣੀ ਮਸ਼ਹੂਰੀ ਕਰ ਰਿਹਾ ਹੋਵੇ ਪਰ ਇਕ ਚੀਨੀ ਡਾਕਟਰ ਨੇ ਹੀ ਹੁਣ ਜਿਨਪਿੰਗ ਸਰਕਾਰ ਦੇ ਝੂਠ ਦੀ ਪੋਲ ਖੋਲ੍ਹ ਦਿੱਤੀ ਹੈ। ਚੀਨ ਦੇ ਡਾਕਟਰ ਤਾਓ ਲਿਨਾ ਨੇ ਦਾਅਵਾ ਕੀਤਾ ਹੈ ਕਿ ਚੀਨ ’ਚ ਬਣੀ ਸਾਈਨੋਫਾਰਮਾ ਦੀ ਵੈਕਸੀਨ ਦੁਨੀਆ ’ਚ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੈ ਅਤੇ ਇਸ ਨਾਲ 73 ਤੋਂ ਵਧੇਰੇ ਸਾਈਡ ਇਫੈਕਟ ਹੋਣ ਦਾ ਖਦਸ਼ਾ ਹੈ। ਡਾਕਟਰ ਤਾਓ ਮੁਤਾਬਕ ਚੀਨ ਨੇ ਵੈਕਸੀਨ ਦੇ ਟ੍ਰਾਇਲ ਪੂਰੇ ਨਹੀਂ ਕੀਤੇ ਹਨ ਅਤੇ ਇਸ ਦੇ ਕਈ ਖਤਰਨਾਕ ਸਾਈਡ ਇਫੈਕਟ ਹਨ। ਹਾਲਾਂਕਿ ਬਾਅਦ ’ਚ ਚੀਨੀ ਸਰਕਾਰ ਦੇ ਦਬਾਅ ਤੋਂ ਬਾਅਦ ਡਾਕਟਰ ਤਾਓ ਨੇ ਆਪਣਾ ਬਿਆਨ ਵਾਪਸ ਲੈ ਲਿਆ ਹੈ।

ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਡਾਕਟਰ ਤਾਓ ਨੇ ਦੋਸ਼ ਲਾਇਆ ਹੈ ਕਿ ਪੱਛਮੀ ਮੀਡੀਆ ਉਨ੍ਹਾਂ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਤਾਓ ਮੁਤਾਬਕ ਉਨ੍ਹਾਂ ਨੂੰ ਵੈਕਸੀਨ ਨੂੰ ਲੈ ਕੇ ਚਿੰਤਾਂ ਹਨ ਪਰ ਉਹ ਗੰਭੀਰ ਨਹੀਂ ਹਨ। ਤਾਓ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਹਿਲਾਂ ਦਿੱਤਾ ਗਿਆ ਬਿਆਨ ਸਿਰਫ ਇਕ ਤਿੱਖਾ ਤੰਜ ਸੀ। ਡਾਕਟਰ ਤਾਓ ਨੇ ਜ਼ੋਰ ਦੇ ਕੇ ਕਿਹਾ ਕਿ ਚੀਨੀ ਇਲਾਜ ‘ਬਹੁਤ ਸੁਰੱਖਿਅਤ’ ਹੈ ਅਤੇ ਦੇਸ਼ ਵਾਸੀਆਂ ਨੂੰ ਲਾਪਰਵਾਹੀ ਨਾਲ ਦਿੱਤੇ ਬਿਆਨ ਲਈ ਮੁਆਫੀ ਮੰਗੀ। ਇਸ ਤੋਂ ਪਹਿਲਾਂ ਨਵੇਂ ਸਾਲ ਦੀ ਪਹਿਲੀ ਸ਼ਾਮ ’ਤੇ ਚੀਨ ਦੇ ਸਿਹਤ ਅਧਿਕਾਰੀਆਂ ਨੇ ਸਾਈਨੋਫਾਰਮ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਚੀਨ ਦਾ ਦਾਅਵਾ ਹੈ ਕਿ ਇਹ ਵੈਕਸੀਨ 79.34 ਫੀਸਦੀ ਅਸਰਦਾਰ ਹੈ। ਚੀਨ ਕਰੋੜਾਂ ਲੋਕਾਂ ਦੇ ਇਹ ਵੈਕਸੀਨ ਮੱਧ ਫਰਵਰੀ ਚੀਨੀ ਨਵੇਂ ਸਾਲ ਤੋਂ ਪਹਿਲਾਂ ਲਾਉਣ ਜਾ ਰਿਹਾ ਹੈ ਜਿਨ੍ਹਾਂ ’ਚ ਸਿਹਤ ਮੁਲਾਜ਼ਮਾਂ ਅਤੇ ਕੰਮ ਕਰਨ ਵਾਲੇ ਲੋਕ ਹਨ।

ਇਹ ਵੀ ਪੜ੍ਹੋ -ਉੱਤਰੀ ਕੋਰੀਆ ਨੇ ਬਣਾਈ ਨਵੀਂ ਪ੍ਰਮਾਣੂ ਪਣਡੁੱਬੀ

ਬਲਾਗ ਲਿਖ ਕੇ ਜਤਾਈ ਸੀ ਚਿੰਤਾ
ਇਸ ਤੋਂ ਪਹਿਲਾਂ ਡਾਕਟਰ ਤਾਓ ਨੇ ਸਾਈਨੋਫਾਰਮ ਦੇ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਇਕ ਬਲਾਗ ਲਿਖਿਆ ਸੀ ਜਿਸ ’ਚ ਉਨ੍ਹਾਂ ਨੇ ਖਦਸ਼ਾ ਜਤਾਇਆ ਸੀ ਕਿ ਇਹ ਚੀਨੀ ਵੈਕਸੀਨ ਦੁਨੀਆ ’ਚ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੈ। ਇਸ ਬਲਾਗ ਨੂੰ ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ ’ਤੇ ਅਪਲੋਡ ਕੀਤਾ ਗਿਆ ਸੀ। ਹੁਣ ਇਹ ਆਰਟੀਕਲ ਹਟਾ ਲਿਆ ਗਿਆ ਹੈ ਅਤੇ ਇਸ ਦਾ ਕਾਰਣ ਵੀ ਨਹੀਂ ਦੱਸਿਆ ਗਿਆ ਹੈ। ਇਸ ਪੋਸਟ ’ਚ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਚੀਨੀ ਵੈਕਸੀਨ ਦੇ 73 ਸਾਈਡ ਇਫੈਕਟ ਹਨ।

ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News