ਡਿਵਾਈਸ ਦੱਸੇਗੀ ਕੈਂਸਰ ਦੀ ਸਹੀਂ ਦਿਵਾਈ

10/12/2017 1:56:05 AM

ਨਿਊਯਾਰਕ (ਪੀ. ਟੀ. ਆਈ.)— ਕੈਂਸਰ ਦੇ ਪ੍ਰਭਾਵਸ਼ਾਲੀ ਇਲਾਜ਼ ਲਈ ਇੱਕ ਨਵੀਂ ਡਿਵਾਇਸ ਵਿਕਸਤ ਕੀਤੀ ਗਈ ਹੈ। ਵਿਗਿਆਨੀਆ ਦਾ ਦਾਅਵਾ ਹਾ ਕਿ ਇਹ ਡਿਵਾਇਸ ਇਹ ਦੱਸੇਗੀ ਕਿ ਕਿਹੜੀ ਦਵਾਈ ਟਿਊਮਰ ਖਿਲਾਫ ਜ਼ਿਆਦਾ ਪ੍ਰਭਾਵਸ਼ਾਲੀ ਹੋ ਰਹੀ ਹੈ। ਇਸ ਨਾਲ ਕੈਂਸਰ ਦੇ ਇਲਾਜ਼ 'ਚ ਤੇਜ਼ੀ ਲਿਆਉਣ ਲਈ ਸਹੀ ਦਵਾਈ ਦੀ ਚੋਣ 'ਚ ਮਦਦ ਮਿਲ ਸਕਦੀ ਹੈ। 
ਅਮਰੀਕੀ ਖੋਜਕਰਤਾਵਾਂ ਦੇ ਮੁਤਾਬਕ ਮਾਈਕ੍ਰੋਫਲੂਡਿਕ ਸਿਸਟਮ ਆਕਾਰ 'ਚ ਛੋਟੀ. ਬਹੁਪ੍ਰਯੋਗੀ ਅਤੇ ਇਸਤੇਮਾਲ 'ਚ ਆਸਾਨ ਹੈ। ਇਸ ਦੀ ਮਦਦ ਨਾਲ ਮੈਡੀਕਲ ਦਵਾਈ ਸ਼ੁਰੂ ਕਰਨ ਤੋਂ ਬਾਅਦ ਰੋਗੀ 'ਚ ਹਾਈਪੋਕਸਿਕ ਸੈੱਲ ਦੀ ਪ੍ਰਤੀਯਮ 'ਤੇ ਨਜ਼ਰ ਰੱਖ ਸਕਦੇ ਹਨ। ਇਹ ਟਿਊਮਰ ਸੈੱਲ 'ਚ ਆਕਸੀਜਨ ਦੀ ਕਮੀ ਦੀ ਸਥਿਤੀ ਹਨ। ਹਡਰਸਫੋਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਰੋਜਨ ਫਿਲਿਪ ਨੇ ਕਿਹਾ ਕਿ ਕੱਚ ਜਾ ਪਲਾਸਟਿਕ ਨਾਲ ਬਣੇ ਨਵੇਂ ਡਿਵਾਈਸ ਦੇ ਵਿਕਾਸ ਨਾਲ ਖੋਜਕਰਤਾ ਇਹ ਅਨੁਮਾਨ ਲਗਾ ਸਕਣਗੇ ਕਿ ਦਵਾਈ ਦੇ ਪ੍ਰੀਖਣ ਦੌਰਾਨ ਕੋਸ਼ਿਕਾਵਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਯਆ ਰਹਿੰਦੀ ਹੈ। ਇਸ ਦੇ ਸਹੀਂ ਆਕਲਨ ਨਾਲ ਕੈਂਸਰ ਦੇ ਇਲਾਜ਼ ਲਈ ਸਹੀਂ ਦਵਾਈ ਦੀ ਸਹੀ ਚੋਣ ਕੀਤੀ ਜਾ ਸਕਦੀ ਹੈ। ਇਸ ਨਾਲ ਮਰੀਜ਼ ਦਾ ਸਹੀ ਇਲਾਜ਼ ਤੁਰੰਤ ਸ਼ੁਰੂ ਕਰਨ 'ਚ ਮਦਦ ਮਿਲ ਸਕਦੀ ਹੈ।


Related News