ਅਮਰੀਕਾ : ਡੈਮੋਕ੍ਰੇਟਿਕ ਪਾਰਟੀ ਦੀ 37 ਸਾਲ ਬਾਅਦ ਹੋਈ ਜਿੱਤ ਦੀ ਮਨਾਈ ਗਈ ਖੁਸ਼ੀ
Sunday, Jul 18, 2021 - 10:41 AM (IST)
ਨਿਊਜਰਸੀ (ਰਾਜ ਗੋਗਨਾ): ਸ਼ਨੀਵਾਰ (17 ਜੁਲਾਈ) ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੇ ਕਨਵੀਨਰ ਨਿਊਜਰਸੀ ਦੇ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੇ ਗ੍ਰਹਿ ਵਿਖੇ ਨਿਉਜਰਸੀ ਸਟੇਟ ਅਤੇ ਉਹਨਾਂ ਦੇ ਨਿਵਾਸ ਸਥਾਨ ਮਾਉਟ ਲੋਰਲ ਵਿਖੇ ਡੈਮੋਕ੍ਰੇਟਿਕ ਪਾਰਟੀ ਦੀ 37 ਸਾਲ ਬਾਅਦ ਹੋਈ ਜਿੱਤ ਦੀ ਖੁਸ਼ੀ ਮਨਾਈ ਗਈ। ਜਿਸ ਵਿੱਚ ਕਿਸਾਨੀ ਸ਼ੰਘਰਸ਼ ਲਈ ਸਾਈਨ ਬੋਰਡ ਵੀ ਲਾਏ ਹੋਏ ਸਨ ਅਤੇ ਇਕ ਟਰੈਕਟਰ 'ਤੇ ਵੀ ਕਿਸਾਨੀ ਸ਼ਘੰਰਸ਼ ਦੇ ਇਨਸਾਫ ਲਈ ਸਾਈਨ ਬੋਰਡ ਲੱਗੇ ਦਿਖਾਈ ਦਿੱਤੇ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਹੁਣ 'ਕਮਾਂਡੋ' ਬੀਬੀਆਂ ਤਾਲਿਬਾਨ ਨੂੰ ਦੇਣਗੀਆਂ ਕਰਾਰਾ ਜਵਾਬ
ਇੱਥੇ ਦੱਸਣਯੋਗ ਹੈ ਕਿ ਨਿਉਜਰਸੀ ਸਟੇਟ ਅਸੈਂਬਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਯਤਨਾਂ ਨਾਲ ਅਸੈਂਬਲੀ ਲੇਡੀ ਕਾਰਲ ਮਰਫੀ ਰਾਹੀਂ ਕਿਸਾਨੀ ਸ਼ਘੰਰਸ਼ ਦੇ ਸਬੰਧ ਵਿੱਚ ਇਕ ਮਤਾ ਵੀ ਪਾਇਆ ਗਿਆ ਜਿਹੜਾ ਕਿ ਇੰਨਟਰੋਡਿਉਸ ਵੀ ਹੋ ਗਿਆ ਹੈ। ਇਸ ਪ੍ਰੋਗਰਾਮ ਵਿੱਚ ਜਿੱਥੇ ਸਿੱਖ ਕਮਿਊਨਿਟੀ ਨੇ ਭਾਗ ਲਿਆ ਉਥੇ ਸ: ਖੜੌਦ ਦੇ ਨਿੱਜੀ ਦੋਸਤ ਅਤੇ ਕਾਂਗਰਸ ਮੈਨ ਐਡੀ ਕਿੰਮ, ਅਸੈਂਬਲੀ ਲੇਡੀ ਕਾਰਲ ਮਰਫੀ, ਸਿਟੀ ਦੇ ਮੇਅਰ ਸਟੀਫਨ ਸਟੇਗਲਿਕ ਅਤੇ ਕੋਸਲ ਮੈਬਰਾਂ ਨੇ ਭਾਗ ਲਿਆ। ਨਿਊਜਰਸੀ ਦੀ ਸਿੱਖ ਕਮਿਊਨਿਟੀ ਵੱਲੋਂ ਅਸੈਂਬਲੀ ਲੇਡੀ ਕਾਰਲ ਮਰਫੀ ਦਾ ਪਹੁੰਚਣ ਤੇ ਸਪੈਸ਼ਲ ਧੰਨਵਾਦ ਵੀ ਕੀਤਾ ਗਿਆ ਅਤੇ ਜਿਹਨਾਂ ਨੇ ਸਿੱਖਾਂ ਦੇ ਹੱਕ ਵਿੱਚ ਹੋਰ ਮਤੇ ਵੀ ਨਿਉਜਰਸੀ ਸੂਬੇ ਦੀ ਅਸੈਂਬਲੀ ਵਿੱਚ ਲਿਆਂਦੇ ਹਨ।