ਕੈਨੇਡਾ ''ਚ ਰਸ਼ੀਅਨ ਸੈਕਸ ਜਾਸੂਸ ਕਾਰਨ ਛਿਡ਼ੀ ਹੋਈ ਹੈ ਬਹਿਸ

Thursday, Mar 12, 2020 - 10:26 PM (IST)

ਕੈਨੇਡਾ ''ਚ ਰਸ਼ੀਅਨ ਸੈਕਸ ਜਾਸੂਸ ਕਾਰਨ ਛਿਡ਼ੀ ਹੋਈ ਹੈ ਬਹਿਸ

ਟੋਰਾਂਟੋ - ਕੈਨੇਡਾ ਵਿਚ ਇਨੀਂ ਦਿਨੀਂ ਇਕ ਕਥਿਤ ਰਸ਼ੀਅਨ ਸੈਕਸ ਜਾਸੂਸ ਦੇ ਮਾਮਲੇ 'ਤੇ ਬਹਿਸ ਛਿਡ਼ੀ ਹੋਈ ਹੈ। ਐਲੇਨਾ ਕਰੇਨਾ ਨਾਂ ਦੀ ਇਸ ਕਥਿਤ ਜਾਸੂਸ ਨੂੰ ਸਪੁਰਦ ਕਰਨ ਲਈ ਓਟਾਵਾ ਦੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ। ਹਾਲਾਂਕਿ ਐਲੇਨਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਦੇ ਵੀ ਰੂਸ ਜਾਂ ਕਿਸੇ ਹੋਰ ਦੇਸ਼ ਲਈ ਜਾਸੂਸੀ ਨਹੀਂ ਕੀਤੀ ਹੈ।

ਐਲੇਨਾ ਇਕ 58 ਸਾਲਾ ਰਸ਼ੀਅਨ-ਅਮਰੀਕੀ ਮੂਲ ਦੀ ਮਹਿਲਾ ਹੈ, ਜਿਸ ਦਾ ਵਿਆਹ ਕੈਨੇਡੀਆਈ ਸਿਵਲ ਸਰਵੈਂਟ ਡੇਵਿਡ ਕਰੇਨਾ ਨਾਲ ਹੋਇਆ ਸੀ। ਦੋਵੇਂ ਹੀ ਓਟਾਵਾ ਵਿਚ ਕਾਫੀ ਸਾਲਾਂ ਤੋਂ ਵਸੇ ਹੋਏ ਹਨ। ਸਿਰਫ 5 ਸਾਲ ਪਹਿਲਾਂ ਹੀ ਕੈਨੇਡੀਆਈ ਇਮੀਗ੍ਰੇਸ਼ਨ ਵਿਭਾਗ ਨੇ ਐਲੇਨਾ 'ਤੇ ਦੋਸ਼ ਲਾਏ ਕਿ ਉਨ੍ਹਾਂ ਨੇ ਰੂਸ ਦੀ ਖੁਫੀਆ ਏਜੰਸੀ ਐਫ. ਐਸ. ਬੀ. ਲਈ ਜਾਸੂਸੀ ਕੀਤੀ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਡਿਪੋਰਟ ਕਰਨ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।

ਕੀ ਹੈ ਮਾਮਲਾ
ਗਾਰਡੀਅਨ ਵਿਚ ਛਪੀ ਇਕ ਰਿਪੋਰਟ ਮੁਤਾਬਕ ਇਹ ਪੂਰੀ ਕਹਾਣੀ 1994 ਵਿਚ ਸ਼ੁਰੂ ਹੋਈ ਜਦ ਡੇਵਿਡ ਕਰੇਨਾ ਰੂਸ ਦੇ ਟੇਵਰ ਸ਼ਹਿਰ ਵਿਟ ਟਿੰਬਰ ਹਾਊਸ ਬਣਾਉਣ ਵਾਲੀ ਇਕ ਕੰਪਨੀ ਕੈਨੇਡਾ ਮੋਰਟੇਜ ਹਾਊਸਿੰਗ ਕਾਰਪੋਰੇਸ਼ਨ ਲਈ ਕੰਮ ਕਰ ਰਹੇ ਸਨ। ਇਸ ਪ੍ਰਾਜੈਕਟ ਲਈ ਰੂਸ ਵਿਚ ਰਹਿ ਹੀ ਐਲੇਨਾ ਫਿਲਾਤੋਵਾ ਨੂੰ ਵੀ ਹਾਇਰ ਕੀਤਾ ਗਿਆ ਸੀ।

ਡੇਵਿਡ ਨੇ ਕਬੂਲ ਕੀਤਾ ਹੈ ਕਿ ਇਸ ਪ੍ਰਾਜੈਕਟ ਦੌਰਾਨ ਐਲੇਨਾ ਨੂੰ ਮਿਲਣ ਐਫ. ਐਸ. ਬੀ. ਦਾ ਇਕ ਏਜੰਟ ਆਇਆ ਕਰਦਾ ਸੀ। ਹਾਲਾਂਕਿ ਲੋਕਲ ਲੋਕਾਂ ਦਾ ਭਰੋਸਾ ਜਿੱਤਣ ਲਈ ਕੰਪਨੀ ਨੇ ਹੀ ਇਹ ਕੰਮ ਐਲੇਨਾ ਨੂੰ ਸੌਂਪਿਆ ਸੀ ਅਤੇ ਇਸ ਲਈ ਹੀ ਉਸ ਨੇ 2 ਸਾਲ ਤੱਕ ਪ੍ਰਾਜੈਕਟ ਦੇ ਸਿਲਸਿਲੇ ਵਿਚ ਉਸ ਏਜੰਟ ਨਾਲ ਮੁਲਾਕਾਤ ਕੀਤੀ ਸੀ। ਐਲੇਨਾ ਦਾ ਵੀ ਦਾਅਵਾ ਹੈ ਕਿ ਇਨ੍ਹਾਂ ਮੀਟਿੰਗਾਂ ਵਿਚ ਕੋਈ ਵੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ।

PunjabKesari

ਡੇਵਿਡ ਨਾਲ ਅਫੇਅਰ ਚਲਿਆ ਪਰ
ਡੇਵਿਡ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਪ੍ਰਾਜੈਕਟ ਦੌਰਾਨ ਉਨ੍ਹਾਂ ਅਤੇ ਐਲੇਨਾ ਦਾ ਅਫੇਅਰ ਵੀ ਸੀ ਪਰ ਉਹ ਪਹਿਲਾਂ ਤੋਂ ਵਿਆਹੀ ਹੋਈ ਸੀ, ਜਿਸ ਦੇ ਚੱਲਦੇ ਇਹ ਸੰਭਵ ਨਹੀਂ ਹੋ ਪਿਆ ਸੀ। ਇਸ ਤੋਂ ਬਾਅਦ ਦੋਹਾਂ ਦੀ ਮੁਲਾਕਾਤ ਸਾਲ 2008 ਵਿਚ ਕੈਲੀਫੋਰਨੀਆ ਵਿਚ ਹੋਈ ਅਤੇ ਸਾਲ 2012 ਵਿਚ ਡੇਵਿਡ ਅਤੇ ਐਲੇਨਾ ਵਿਆਹ ਕਰਕੇ ਕੈਨੇਡਾ ਵਿਚ ਸ਼ਿਫਟ ਹੋ ਗਏ। ਸ਼ੁਰੂਆਤ ਵਿਚ ਕੈਨੇਡਾ ਨੇ ਐਲੇਨਾ ਦੀ ਸਿਟੀਜਨਸ਼ਿਪ ਵੀ ਮਨਜ਼ੂਰ ਕਰ ਲਈ ਸੀ ਪਰ ਜਾਸੂਸੀ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਵਾਪਸ ਲਿਆ ਗਿਆ ਹੈ।

ਕਿਵੇਂ ਸਾਹਮਣੇ ਆਈ ਜਾਸੂਸੀ ਦੀ ਕਹਾਣੀ
ਮਸ਼ਹੂਰ ਖੋਜੀ ਪੱਤਰਕਾਰ ਪੀਟ ਅਰਲੀ ਨੇ ਰੂਸੀ ਜਾਸੂਸੀ ਏਜੰਸੀ ਐਫ. ਐਸ. ਬੀ. 'ਤੇ ਲਿਖੀ ਇਕ ਕਿਤਾਬ ਕਾਮਰੇਡ ਜੇਅ ਵਿਚ ਇਕ ਅਜਿਹੀ ਘਟਨਾ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਐਲੇਨਾ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਇਸ ਕਿਤਾਬ ਵਿਚ ਐਫ. ਐਸ. ਬੀ. ਏਜੰਟ ਸਰਗੇਈ ਦਾ ਜ਼ਿਕਰ ਹੈ, ਜਿਸ ਨੇ ਰੂਸ ਵਿਚ ਕੈਨੇਡਾ ਵਿਚ ਇਕ ਪ੍ਰਾਜੈਕਟ ਹੋਣ ਅਤੇ ਉਥੇ ਇਕ ਰੂਸੀ ਸੈਕਸ ਸਪਾਈ ਦੇ ਕੰਮ ਕਰਨ ਦਾ ਜ਼ਿਕਰ ਕੀਤਾ ਹੈ। ਸਰਗੇਈ ਮੁਤਾਬਕ ਇਹ ਰੂਸੀ ਜਾਸੂਸ ਸੈਕਸ ਦਾ ਇਸਤੇਮਾਲ ਕਰ ਕੈਨੇਡੀਆਈ ਕੰਪਨੀ ਤੋਂ ਜਾਣਕਾਰੀ ਕੱਢਾ ਰਹੀ ਸੀ। ਹਾਲਾਂਕਿ ਸਰਗੇਈ ਨੇ ਵੀ ਐਲੇਨਾ ਦਾ ਨਾਂ ਕਿਤੇ ਨਹੀਂ ਲਿਆ ਹੈ। ਡੇਵਿਡ ਦਾ ਵੀ ਦਾਅਵਾ ਹੈ ਕਿ ਅਜਿਹਾ ਕਦੇ ਨਹੀਂ ਸੀ, ਅਜਿਹਾ ਕਦੇ ਕੁਝ ਹੋਇਆ ਹੀ ਨਹੀਂ ਜਿਸ ਨਾਲ ਸ਼ੱਕ ਹੋਵੇ ਕਿ ਐਲੇਨਾ ਜਾਸੂਸ ਸੀ।

ਕੈਨੇਡਾ ਵਿਚ ਛਿਡ਼ੀ ਹੈ ਬਹਿਸ
ਹਾਲਾਂਕਿ ਕੈਨੇਡੀਆਈ ਨਿਆਂ ਨਿਰਣਾਇਕ ਬੋਰਡ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਸਾਬਿਤ ਕਰਦਾ ਹੋਵੇ ਕਿ ਐਲੇਨਾ ਨੇ ਜਾਸੂਸੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੀ ਟਾਈਮਿੰਗ ਅਤੇ ਸਰਗੇਈ ਦੀਆਂ ਦੱਸੀਆਂ ਗੱਲਾਂ ਵਿਚ ਕਾਫੀ ਸਮਾਨਤਾ ਮਿਲਦੀ ਹੈ। ਕੁਝ ਦਾ ਮੰਨਣਾ ਹੈ ਕਿ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਐਲੇਨਾ ਦੀ ਜਾਸੂਸੀ ਨਾਲ ਕੈਨੇਡਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਫਿਲਹਾਲ ਉਹ ਸ਼ਾਂਤੀ ਨਾਲ ਆਪਣੇ ਪਤੀ ਦੇ ਨਾਲ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਡਿਪੋਰਟ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ।


author

Khushdeep Jassi

Content Editor

Related News