ਅਮਰੀਕਾ ''ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ

Tuesday, Feb 23, 2021 - 12:31 AM (IST)

ਅਮਰੀਕਾ ''ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ

ਵਾਸ਼ਿੰਗਟਨ-ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ ਦੇ ਪਾਰ ਹੋ ਗਈ ਹੈ। ਕੋਵਿਡ-19 ਨਾਲ ਪਿਛਲੇ ਇਕ ਸਾਲ 'ਚ 511,339 ਲੋਕਾਂ ਦੀ ਜਾਨ ਗਈ ਹੈ, ਜੋ ਮਿਸੌਰੀ ਦੇ ਕੰਸਾਸ ਸਿਟੀ ਸ਼ਹਿਰ ਦੀ ਆਬਾਦੀ ਦੇ ਬਰਾਬਰ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਵੱਲ਼ੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤੱਕ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਗਿਣਤੀ, 2019 'ਚ ਸਾਹ ਦੀ ਬੀਮਾਰੀ, ਅਧਰੰਗ, ਫਲੂ ਅਤੇ ਨਿਮੋਨੀਆ ਨਾਲ ਹੋਈਆਂ ਕੁੱਲ ਮੌਤਾਂ ਤੋਂ ਵਧੇਰੇ ਹੈ। ਅਮਰੀਕਾ ਦੇ ਇਨਫੈਕਸ਼ਨ ਰੋਗ ਮਾਹਰ ਡਾ. ਐਂਥਨੀ ਫੌਚੀ ਨੇ ਸੀ.ਐੱਨ.ਐੱਨ. ਦੇ ਇਕ ਪ੍ਰੋਗਰਾਮ 'ਚ ਕਿਹਾ ਕਿ 1918 'ਚ ਇੰਫਲੁਏਂਜਾ ਮਹਾਮਾਰੀ ਤੋਂ ਬਾਅਦ ਪਿਛਲੇ 102 ਸਾਲਾਂ 'ਚ ਅਸੀਂ ਅਜਿਹਾ ਕੁਝ ਨਹੀਂ ਦੇਖਿਆ। 

ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News