ਬ੍ਰਿਟੇਨ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦਾ ਅੰਕੜਾ 1 ਲੱਖ ਦੇ ਪਾਰ

Wednesday, Jan 27, 2021 - 12:33 AM (IST)

ਬ੍ਰਿਟੇਨ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦਾ ਅੰਕੜਾ 1 ਲੱਖ ਦੇ ਪਾਰ

ਲੰਡਨ-ਬ੍ਰਿਟੇਨ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਮਹਾਮਾਰੀ ਦੇ ਸਿਖਰ ’ਤੇ ਪਹੁੰਚਣ ਤੋਂ ਬਾਅਦ ਮੰਗਲਵਾਰ ਨੂੰ ਇਕ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਨੈਸ਼ਨਲ ਸਟੈਟਿਸਟੀਕਲ ਆਫਿਸ ਦੇ ਡੈਥ ਅਸੈਸਮੈਂਟ ਸਰਟੀਫਿਕੇਟ ਦੇ ਅੰਕੜੇ ਤੋਂ ਇਹ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ ਤੋਂ ਕਰੀਬ 1,04,000 ਲੋਕਾਂ ਦੀ ਮੌਤ ਹੋਈ ਹੈ।

ਰਾਸ਼ਟਰੀ ਸਿਹਤ ਸੇਵਾ ਪ੍ਰਦਤਾਵਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ ਹਾਪਸਨ ਨੇ ਕਿਹਾ ਕਿ ਅਸੀਂ ਕੋਵਿਡ-19 ਨਾਲ ਹੁਣ ਇਕ ਲੱਖ ਤੋਂ ਵਧੇਰੇ ਮੌਤਾਂ ਹੋਣ ਦਾ ਅੰਕੜਾ ਦੇਖ ਰਹੇ ਹਾਂ। ਟੀਕਾਕਰਣ ਲਈ ਇੰਚਾਰਜ ਮੰਤਰੀ ਨਦੀਮ ਜਵਾਹੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਮੂਹ ਮੁਫਤ ਟੀਕਾਕਰਣ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ ਟੀਕਾ ਲਵਾਉਣ ਲਈ ਅਗੇ ਆਉਣ।


author

Karan Kumar

Content Editor

Related News