ਅਦਾਲਤ ਨੇ ਈਸ਼ਨਿੰਦਾ ਮਾਮਲੇ ''ਚ ਈਸਾਈ ਔਰਤ ਨੂੰ ਸੁਣਾਈ ਮੌਤ ਦੀ ਸਜ਼ਾ

Friday, Sep 20, 2024 - 03:01 PM (IST)

ਅਦਾਲਤ ਨੇ ਈਸ਼ਨਿੰਦਾ ਮਾਮਲੇ ''ਚ ਈਸਾਈ ਔਰਤ ਨੂੰ ਸੁਣਾਈ ਮੌਤ ਦੀ ਸਜ਼ਾ

ਇਸਲਾਮਾਬਾਦ - ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਈਸ਼ਨਿੰਦਾ ਦੇ ਮਾਮਲੇ ’ਚ ਇਕ ਈਸਾਈ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ। ਸਤੰਬਰ 2020 ’ਚ, ਇਕ ਵਟਸਐਪ ਸਮੂਹ 'ਤੇ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਸਮੱਗਰੀ ਸਾਂਝੀ ਕਰਨ ਦੇ ਦੋਸ਼ੀ ਸ਼ੌਤਾ ਕੈਰਨ ਵਿਰੁੱਧ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੁਣਵਾਈ ਤੋਂ ਬਾਅਦ, ਇੱਥੇ ਇਕ ਵਿਸ਼ੇਸ਼ ਅਦਾਲਤ ਦੇ ਜੱਜ ਅਫਜ਼ਲ ਮਜੂਕਾ ਨੇ ਕੈਰਨ ਨੂੰ ਪਾਕਿਸਤਾਨ ਪੀਨਲ ਕੋਡ ਦੀ ਧਾਰਾ 295 ਸੀ, ਜਿਸ ’ਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਦੇ ਤਹਿਤ ਦੋਸ਼ੀ ਪਾਇਆ ਗਿਆ। ਦੱਸ ਦਈਏ ਕਿ ਅਦਾਲਤ  ਨੇ ਕੈਰਨ 'ਤੇ 3,00,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਮਹਿਲਾ ਨੂੰ ਪਾਕਿਸਤਾਨ ਇਲੈਕਟ੍ਰਾਨਿਕ ਕ੍ਰਾਈਮਜ਼ ਐਕਟ (PECA) ਦੀ ਧਾਰਾ 11 ਦੇ ਤਹਿਤ 7 ਸਾਲ ਦੀ ਕੈਦ ਅਤੇ 1,00,000 ਰੁਪਏ ਜੁਰਮਾਨਾ ਲਗਾਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅੱਤਵਾਦੀ ਹਮਲਿਆਂ ’ਚ ਸੁਰੱਖਿਆ ਮੁਲਾਜ਼ਮਾਂ ਦੀ ਮੌਤ, 11 ਜ਼ਖਮੀ

ਜੱਜ ਨੇ ਇੱਕ ਸੰਖੇਪ ਹੁਕਮ ’ਚ ਕਿਹਾ ਕਿ ਦੋਸ਼ੀ ਨੂੰ 30 ਦਿਨਾਂ ਦੇ ਅੰਦਰ ਫੈਸਲੇ ਦੇ ਖਿਲਾਫ ਹਾਈ ਕੋਰਟ ’ਚ ਅਪੀਲ ਦਾਇਰ ਕਰਨ ਦਾ ਅਧਿਕਾਰ ਹੈ। ਜੱਜ ਮਜੂਕਾ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਸਜ਼ਾ ਸੁਣਾਈ ਜਾਵੇਗੀ। ਕੈਰਨ ਦੂਜੀ ਈਸਾਈ ਔਰਤ ਹੈ ਜਿਸ ਨੂੰ ਪੈਗੰਬਰ ਮੁਹੰਮਦ ਅਤੇ ਇਸਲਾਮ ਧਰਮ ਦਾ ਅਪਮਾਨ ਕਰਨ ਲਈ ਮੌਤ ਦੀ ਸਜ਼ਾ ਮਿਲੀ ਹੈ। ਇਸ ਤੋਂ ਪਹਿਲਾਂ ਆਸੀਆ ਬੀਬੀ ਨੂੰ ਈਸ਼ਨਿੰਦਾ ਦੇ ਇਕ ਕੇਸ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ 8 ਸਾਲ ਜੇਲ੍ਹ ’ਚ ਰਹੀ ਸੀ ਪਰ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਦੀ ਅਗਵਾਈ ਵਾਲੇ ਬੈਂਚ ਨੇ ਅਕਤੂਬਰ 2018 ’ਚ ਉਸ ਨੂੰ ਬਰੀ ਕਰ ਦਿੱਤਾ ਸੀ। ਬਰੀ ਹੋਣ ਤੋਂ ਬਾਅਦ ਬੀਬੀ ਆਪਣੇ ਪਰਿਵਾਰ ਸਮੇਤ ਕੈਨੇਡਾ ਚਲੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News