ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਛੱਡਿਆ ਦੇਸ਼, ਅਹਿਮਦ ਨੂੰ ਮਿਲ ਸਕਦੀ ਹੈ ਸੱਤਾ
Sunday, Aug 15, 2021 - 09:51 PM (IST)
ਕਾਬੁਲ-ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਅਸ਼ਰਫ ਗਨੀ ਦੇ ਤਾਜਿਕਿਸਤਾਨ ਜਾਣ ਦੀ ਸੂਚਨਾ ਹੈ। ਅੰਦਰੂਨੀ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਤਾਜਿਕਿਸਤਾਨ ਲਈ ਰਵਾਨਾ ਹੋ ਗਏ ਹਨ। ਉਪ ਰਾਸ਼ਟਰਪਤੀ ਸਾਲੇਹ ਨੇ ਕਿਹਾ ਕਿ ਦੇਸ਼ ਛੱਡ ਕੇ ਬਾਹਰ ਨਹੀਂ ਜਾਵਾਂਗਾ।
ਇਹ ਵੀ ਪੜ੍ਹੋ : ਜਰਮਨੀ ਨੇ ਅਫਗਾਨਿਸਤਾਨ 'ਚ ਦੂਤਘਰ ਕੀਤਾ ਬੰਦ
ਨਿਊਜ਼ ਮੁਤਾਬਕ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜ਼ਾਹਿਦ ਦਾ ਕਹਿਣਾ ਹੈ ਕਿ ਲੁੱਟ ਅਤੇ ਅਰਾਜਕਤਾ ਨੂੰ ਰੋਕਣ ਲਈ ਉਨ੍ਹਾਂ ਦੀ ਫੌਜ ਕਾਬੁਲ ਦੇ ਕੁਝ ਹਿੱਸਿਆਂ 'ਚ ਦਾਖਲ ਹੋਵੇਗੀ ਅਤੇ ਉਨ੍ਹਾਂ ਚੌਕੀਆਂ 'ਤੇ ਕਬਜ਼ਾ ਕਰ ਲਵੇਗਾ ਜਿਨ੍ਹਾਂ ਨੂੰ ਸੁਰੱਖਿਆ ਬਲਾ ਨੇ ਖਾਲ੍ਹੀ ਕਰਵਾ ਲਿਆ ਹੈ। ਸ਼ਹਿਰ ਦੇ ਲੋਕ ਸਾਡੇ ਸ਼ਹਿਰ 'ਚ ਆਉਣ ਤੋਂ ਡਰਨ ਨਾ।
ਉਥੇ, ਦੂਜੇ ਪਾਸੇ ਕਈ ਦੇਸ਼ ਅਫਗਾਨਿਸਤਾਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ 'ਚ ਲੱਗੇ ਹਨ। ਭਾਰਤ ਨੇ ਵੀ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਇਕ ਵਿਸ਼ੇਸ਼ ਜਹਾਜ਼ ਭੇਜਿਆ ਸੀ। ਅੱਜ ਕਾਬੁਲ ਤੋਂ 129 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ AI244 ਦਿੱਲੀ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਚੀਨੀ ਕੰਪਨੀ ਹੁਵਾਵੇਈ ਕਰ ਰਹੀ ਪਾਕਿ 'ਚ ਜਾਸੂਸੀ, ਸੰਵੇਦਨਸ਼ੀਲ ਡਾਟਾ ਇਕੱਠਾ ਕਰਨ ਦਾ ਲੱਗਿਆ ਦੋਸ਼
ਤਾਲਿਬਾਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦੁਆਰ 'ਚ ਦਾਖਲ ਹੋ ਚੁੱਕਿਆ ਹੈ। ਤਾਲਿਬਾਨ ਐਤਵਾਰ ਨੂੰ ਹਰ ਪਾਸਿਓਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਦਾਖਲ ਹੋ ਗਿਆ। ਸੂਤਰਾਂ ਮੁਤਾਬਕ ਐਤਵਾਰ ਨੂੰ ਨਵੀਂ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਅਲੀ ਅਹਿਮਦ ਜਲਾਲੀ ਨਾਲ ਤਾਲਿਬਾਨ ਨੂੰ ਸੱਤਾ ਸੌਂਪਣ ਲਈ ਅਫਗਾਨ ਪ੍ਰੈਸੀਡੈਂਸ਼ੀਅਲ ਪੈਲੇਸ 'ਚ ਗੱਲਬਾਤ ਹੋਈ। ਤਾਲਿਬਾਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹ ਅਗਲੇ ਕੁਝ ਦਿਨਾਂ 'ਚ ਅਫਗਾਨਿਸਤਾਨ 'ਚ ਸੱਤਾ ਦਾ ਸ਼ਾਂਤੀਪੂਰਨ ਤਬਾਲਦਾ ਚਾਹੁੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।