ਖ਼ਤਰਨਾਕ ਹੈ US ’ਚ ਬੰਦੂਕ ਰੱਖਣ ਦਾ ਸੰਵਿਧਾਨਕ ਅਧਿਕਾਰ, 6 ਮਹੀਨੇ 'ਚ ਗੰਨ ਵਾਇਲੈਂਸ 'ਚ ਗਈ 140 ਲੋਕਾਂ ਦੀ ਜਾਨ
Thursday, Jul 20, 2023 - 04:19 PM (IST)

ਜਲੰਧਰ (ਇੰਟ.)- ਅਮਰੀਕਾ ਵਿਚ ਬੰਦੂਕ ਰੱਖਣ ਦੇ ਸੰਿਵਧਾਨਕ ਅਧਿਕਾਰ ਨੇ ਇਥੋਂ ਦੇ ਨਾਗਰਿਕਾਂ ਨੂੰ ਸੰਕਟ ਵਿਚ ਪਾ ਦਿੱਤਾ ਹੈ। ਐਸੋਸੀਏਟਿਡ ਪ੍ਰੈੱਸ (ਏ. ਪੀ.), ਯੂ. ਐੱਸ. ਏ. ਟੁਡੇ ਅਤੇ ਨਾਰਥਈਸਟਰਨ ਯੂਨੀਵਰਸਿਟੀ ਵਲੋਂ ਸੰਯੁਕਤ ਰੂਪ ਨਾਲ ਤਿਆਰ ਕੀਤੇ ਗਏ ਡਾਟਾਬੇਸ ਮੁਤਾਬਕ ਸੰਯੁਕਤ ਰਾਜ ਅਮਰੀਕਾ ਨੇ ਇਸ ਸਾਲ ਦੇ ਪਹਿਲੇ 6 ਮਰੀਨਿਆਂ ਦੌਰਾਨ 28 ਸਮੂਹਿਕ ਹੱਤਿਆਵਾਂ ਦਰਜ ਕੀਤੀਆਂ ਹਨ, ਜੋ ਕਿ 2022 ਦੀ ਦੂਸਰੀ ਛਮਾਹੀ ਵਿਚ ਸਥਾਪਤ 27 ਦੇ ਪਿਛਲੇ ਰਿਕਾਰਡ ਤੋਂ ਜ਼ਿਆਦਾ ਹਨ। 1 ਜਨਵਰੀ ਤੋਂ 30 ਜੂਨ ਦਰਮਿਆਨ ਯੂ. ਐੱਸ. ਸਮੂਹਿਤ ਹੱਤਿਆਵਾਂ ਵਿਚ 140 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਇਕ ਨੂੰ ਛੱਡ ਕੇ ਸਾਰਿਆਂ ਵਿਚ ਬੰਦੂਕਾਂ ਸ਼ਾਮਲ ਸਨ। ਇਹ ਗਿਣਤੀ ਦੇਸ਼ ਵਿਚ ਗੰਨ ਵਾਇਲੈਂਸ ਦੇ ਚੱਲ ਚੱਕਰ ਵਿਚ ਵਾਧੇ ਦਾ ਪ੍ਰਤੀਕ ਹੈ।
33 ਕਰੋੜ ਦੀ ਆਬਾਦੀ 40 ਕਰੋੜ ਬੰਦੂਕਾਂ ਦੀ ਮਾਲਕ
ਅਮਰੀਕਾ ਅਜਿਹਾ ਦੇਸ਼ ਹੈ, ਜਿਥੇ ਬੰਦੂਕ ਰੱਖਣਾ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਇਸ ਦੇਸ਼ ਵਿਚ ਸੈਂਕੜੇ ਅਜਿਹੇ ਸਟੋਰ, ਸ਼ਾਪਿੰਗ ਆਊਟਲੇਟ ਅਤੇ ਛੋਟੀਆਂ-ਛੋਟੀਆਂ ਦੁਕਾਨਾਂ ਹਨ, ਜਿਥੇ ਬੰਦੂਕਾਂ ਵੇਚੀਆਂ ਜਾਂਦੀਆਂ ਹਨ। ਇਕ ਹੋਰ ਡਾਟਾਬੇਸ ਮੁਤਾਬਕ ਇਹ ਗੰਨ ਕਲਚਰ ਪਿਛਲੇ 50 ਸਾਲਾਂ ਵਿਚ 15 ਲੱਖ ਲੋਕਾਂ ਦੀ ਮੌਤ ਦਾ ਿਜ਼ੰਮੇਵਾਰ ਹੈ। ਜਨੇਵਾ ਸਥਿਤ ਸਮਾਲ ਆਰਮਸ ਸਰਵੇ ਦੀ 2018 ਦੀ ਰਿਪੋਰਟ ਮੁਤਾਬਕ ਅਮਰੀਕਾ ਦੀ ਆਬਾਦੀ ਲਗਭਗ 33 ਕਰੋੜ, ਪਰ ਇਥੇ ਲੋਕਾਂ ਕੋਲ ਬੰਦੂਕਾਂ ਅਤੇ ਹਥਿਆਰਾਂ ਦੀ ਗਿਣਤੀ ਲਗਭਗ 40 ਕਰੋੜ ਹੈ। ਅਮਰੀਕਾ ਵਿਚ ਮੈਕਡਾਨਲਡਸ, ਸਟਾਰਬਸ ਦੇ ਸਟੋਰ ਅਤੇ ਸਬਵੇ ਆਉਟਲੇਟਸ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਇਹ ਵਪਾਰ ਬਰਗਰ ਅਤੇ ਕੌਫੀ ਵੇਚਣ ਦੀ ਸਰਵਵਿਅਾਪਕਤਾ ਤੋਂ ਵੀ ਅੱਗੇ ਹੈ। ਦੇਸ਼ ਵਿਚ 52 ਹਜ਼ਾਰ ਤੋਂ ਜ਼ਿਆਦਾ ਹਥਿਆਰਾਂ ਦੇ ਡੀਲਰ ਫੈਲੇ ਹੋਏ ਹਨ।
ਕੋਰੋਨਾ ਕਾਲ ਵਿਚ ਬੱਚਿਆਂ ਦੀ ੰਮੌਤ ਵਿਚ 50 ਫੀਸਦੀ ਵਾਧਾ
ਐਨਲਸ ਆਫ ਇੰਟਰਨਲ ਮੈਡੀਸਨ ਦੇ ਇਕ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਜਨਵਰੀ 2019 ਅਤੇ ਅਪ੍ਰੈਲ 2021 ਦਰਮਿਆਨ, 75 ਲੱਖ ਅਮਰੀਕੀ ਪਹਿਲੀ ਵਾਰ ਬੰਦੂਕ ਮਾਲਕ ਬਣੇ ਸਨ। 2019 ਅਤੇ 2021 ਭਾਵ ਕੋਰੋਨਾ ਕਾਲ ਦਰਮਿਆਨ ਸੰਯੁਕਤ ਰਾਜ ਅਮਰੀਕਾ ਵਿਚ ਗੋਲੀਆਂ ਨਾਲ ਮਰਨ ਵਾਲੇ ਬੱਚਿਆਂ ਅਤੇ ਨਾਬਾਲਗਾਂ ਦੀ ਗਿਣਤੀ ਵਿਚ 50 ਫੀਸਦੀ ਦਾ ਚਿੰਤਾਜਨਕ ਵਾਧਾ ਹੋਇਆ ਹੈ। ਇਹ ਡਾਟਾ ਪਿਊ ਰਿਸਰਚ ਸੈਂਟਰ ਦੇ ਵਿਆਪਕ ਵਿਸ਼ਲੇਸ਼ਣ ਤੋਂ ਆਇਆ ਹੈ, ਜਿਸ ਨੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਵਲੋਂ ਰਿਪੋਰਟ ਕੀਤੇ ਗਏ ਨਵੇਂ ਸਾਲਾਨਾ ਮੌਤ ਦੇ ਅੰਕੜਿਆਂ ਦੀ ਜਾਂਚ ਕੀਤੀ ਹੈ। 2019 ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਕੁਝ ਸਮੇਂ ਪਹਿਲਾਂ, ਸੰਯੁਕਤ ਰਾਜ ਅਮਰੀਕਾ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨਾਬਾਲਗਾਂ ਵਿਚਾਲੇ ਬੰਦੂਕ ਨਾਲ ਸਬੰਧਤ ਮੌਤਾਂ ਦੀ ਗਿਣਤੀ 1,732 ਸੀ। ਹਾਲਾਂਕਿ 2021 ਤੱਕ, ਇਹ ਅੰਕੜਾ ਚਿੰਤਾਜਨਕ ਰੂਪ ਨਾਲ ਵਧ ਕੇ 2,590 ਹੋ ਗਿਆ।
ਕੀ ਹੈ ਸਮੂਹਿਕ ਹੱਤਿਆ ਦੀ ਪਰਿਭਾਸ਼ਾ
ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਦੀ ਪਰਿਭਾਸ਼ਾ ਵਿਚ ਸਮੂਹਿਕ ਹੱਤਿਆ ਉਹ ਹੁੰਦੀ ਹੈ ਜਿਸ ਵਿਚ 24 ਘੰਟੇ ਦੀ ਮਿਆਦ ਦੇ ਅੰਦਰ ਹਮਲਾਵਰ ਨੂੰ ਛੱਡ ਕੇ ਚਾਰ ਜਾਂ ਜ਼ਿਆਦਾ ਲੋਕ ਮਾਰੇ ਜਾਂਦੇ ਹਨ। ਨਾਰਥਈਸਟਰਨ ਯੂਨੀਵਰਸਿਟੀ ਨਾਲ ਸਾਂਝੇਦਾਰੀ ਨਾਲ ਤਿਆਰ ਕੀਤਾ ਗਿਆ ਇਹ ਡਾਟਾਬੇਸ 2006 ਵਿਚ ਹੋਈ ਵੱਡੇ ਪੈਮਾਨੇ ਦੀ ਹਿੰਸਾ ਨੂੰ ਟਰੈਕ ਕਰਦਾ ਹੈ। ਡਾਟਾਬੇਸ ਵਿਚ ਗੈਰ-ਜਾਨਲੇਵਾ ਗੋਲੀਬਾਰੀ ਸ਼ਾਮਲ ਨਹੀਂ ਹੈ। ਰਿਪੋਰਟ ਮੁਤਾਬਕ ਨਾਰਥਈਸਟਰਨ ਯੂਨੀਵਰਸਿਟੀ ਵਿਚ ਅਪਰਾਧ ਵਿਗਿਆਨ ਦੇ ਪ੍ਰੋਫੈਸਰ ਜੇਮਸ ਏਲਨ ਫਾਕਸ ਨੇ ਲਗਭਗ 5 ਸਾਲ ਪਹਿਲਾਂ ਡਾਟਾਬੇਸ ਦੀ ਦੇਖ-ਰੇਖ ਸ਼ੁਰੂ ਕੀਤੀ ਸੀ, ਓਦੋਂ ਉਨ੍ਹਾਂ ਨੇ ਕਦੇ ਇਸ ਤਰ੍ਹਾਂ ਦੇ ਰਿਕਾਰਡ ਦੀ ਕਲਪਨਾ ਵੀ ਨਹੀਂ ਕੀਤੀ ਸੀ।
ਬੰਦੂਕਾਂ ਦੀ ਵਧਦੀ ਗਿਣਤੀ ਖੂਨ-ਖਰਾਬੇ ਲਈ ਜ਼ਿੰਮੇਵਾਰ
ਪ੍ਰੋਫੈਸਰ ਜੇਮਸ ਦੱਸਦੇ ਹਨ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਸਾਲ ਵਿਚ ਦੋ ਤੋਂ ਤਿੰਨ ਦਰਜਨ ਸਮੂਹਿਕ ਹੱਤਿਆ ਦੇ ਮਾਮਲੇ ਸਾਹਮਣੇ ਆਉਂਦੇ ਸਨ, ਜਦਕਿ ਤੱਥ ਇਹ ਹੈ ਕਿ ਹੁਣ ਅੱਧੇ ਸਾਲ ਵਿਚ ਹੀ ਇਨ੍ਹਾਂ ਦੀ ਗਿਣਤੀ 28 ਦੇ ਕਰੀਬ ਆ ਗਈ ਹੈ। ਉਹ ਕਹਿੰੰਦੇ ਹਨ ਕ ਇਹ ਇਕ ਹੈਰਾਨ ਕਰਨ ਵਾਲਾ ਅੰਕੜਾ ਹੈ। ਹਾਲਾਂਕਿ ਕੈਲੀਫੋਰਨੀਆ ਯੂਨੀਵਰਸਿਟੀ ਦੇ ਮਨੋਵਿਗਿਆਨੀ ਅਤੇ ਹਿੰਸਾ ਨਿਵਾਰਣ ਖੋਜ ਪ੍ਰੋਗਰਾਮ ਦੇ ਐਸੋਸੀਏਟ ਡਾਇਰੈਕਟਰ ਡਾ. ਐਮੀ ਬਾਰਨਹਾਰਸਟ ਕਹਿੰਦੇ ਹਨ ਕਿ 2023 ਤੋਂ ਬਾਅਦ ਘੱਟ ਹੱਤਿਆਵਾਂ ਹੋ ਸਕਦੀਆਂ ਹਨ ਜਾਂ ਇਹ ਇਕ ਪ੍ਰਵਿਰਤੀ ਦਾ ਹਿੱਸਾ ਹੋ ਸਕਦਾ ਹੈ, ਪਰ ਸਾਨੂੰ ਕੁਝ ਸਮੇਂ ਤੱਕ ਪਤਾ ਨਹੀਂ ਚਲ ਸਕੇਗਾ। ਡਾ. ਬਾਰਨਹਾਰਸਟ ਅਤੇ ਪ੍ਰੋਫੈਸਰ ਜੇਮਸ ਏਲਨ ਫਾਕਸ ਵਰਗੇ ਮਾਹਿਰ ਵਧਦੇ ਖੂਨ-ਖਰਾਬੇ ਲਈ ਅਮਰੀਕਾ ਵਿਚ ਵਧਦੀ ਆਬਾਦੀ ਅਤੇ ਬੰਦੂਕਾਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਤੱਕ ਪਹੁੰਚ ਨੂੰ ਜ਼ਿੰਮੇਵਾਰ ਮੰਨਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਅਸਮਾਨੀ ਬਿਜਲੀ ਦੀ ਚਪੇਟ 'ਚ ਆਈ ਭਾਰਤੀ ਵਿਦਿਆਰਥਣ, ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
ਦੁਨੀਆ ਵਿਚ ਹਥਿਆਰ ਰੱਖਣ ਦੇ ਮਾਮਲੇ ਵਿਚ ਅਮਰੀਕਾ ਪਹਿਲੇ ਨੰਬਰ ’ਤੇ ਹੈ ਜਦਕਿ ਦੂਸਰੇ ਅਤੇ ਤੀਸਰੇ ਨੰਬਰ ’ਤੇ ਯਮਨ ਅਤੇ ਸਰਬੀਆ ਹਨ।
ਪ੍ਰਤੀ 100 ਲੋਕਾਂ ਕੋਲ ਕਿਸ ਦੇਸ਼ ਵਿਚ ਕਿੰਨੇ ਹਥਿਆਰ
ਯੂ. ਐੱਸ. 120.5
ਯਮਨ 52.8
ਸਰਬੀਆ 39.1
ਮੋਂਟੇਨੇਗ੍ਰੋ 39.1
ਉਰੁਗਵੇ 34.7
ਕੈਨੇਡਾ 34.7
ਸਾਈਪ੍ਰਸ 34
ਫਿਨਲੈਂਡ 32.4
ਲੇਬਨਾਨ 31.9
ਆਈਸਲੈਂਡ 31.7
ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵੰਡਰ ਡਾਟਾਬੇਸ ਮੁਤਾਬਕ ਅਮਰੀਕਾ ਿਵਚ 2021 ਵਿਚ 1-18 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਲਗਭਗ 19 ਫੀਸਦੀ ਮੌਤਾਂ ਲਈ ਬੰਦੂਕਾਂ ਜਾਂ ਹਥਿਆਰ ਜ਼ਿੰਮੇਵਾਰ ਸਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਸਾਲ ਬੰਦੂਕ ਨਾਲ ਸਬੰਧਤ ਘਟਨਾਵਾਂ ਵਿਚ ਲਗਭਗ 3,600 ਬੱਚਿਆਂ ਦੀ ਜਾਨ ਚਲੀ ਗਈ ਸੀ।
ਇਹ ਹਨ ਕਾਨੂੰਨ : ਅਮਰੀਕਾ ਵਿਚ ਲੋਕਾਂ ਨੂੰ 1791 ਵਿਚ ਸੰਵਿਧਾਨ ਦੀ ਦੂਸਰੀ ਸੋਧ ਦੇ ਤਹਿਤ ਲੋਕਾਂ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਸੀ। ਇਹ ਕਾਨੂੰਨ ਦਿ ਗੰਨ ਕੰਟਰੋਲ ਐੈਕਟ (ਜੀ. ਸੀ. ਏ.) ਦੇ ਰੂਪ ਵਿਚ ਅਜੇ ਵੀ ਮਾਨਤਾ ਪ੍ਰਾਪਤ ਹੈ। ਇਸ ਐਕਟ ਮੁਤਾਬਕ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਅਮਰੀਕੀ ਨਾਗਰਿਕ ਬੰਦੂਕ ਖਰੀਦ ਸਕਦਾ ਹੈ ਅਤੇ ਚਲਾ ਵੀ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।