ਪਾਕਿ ਦੀਆਂ ਜੇਲ੍ਹਾਂ ’ਚ ਬੰਦ ਮਹਿਲਾ ਕੈਦੀਆਂ ਨੂੰ ‘ਚੰਗੇ ਖਾਣੇ’ ਦੇ ਬਦਲੇ ਜੇਲ੍ਹ ਅਧਿਕਾਰੀਆਂ ਨੂੰ ਸੌਂਪਨਾ ਪੈਂਦੈ ਆਪਣਾ ਸਰੀਰ

Friday, Mar 31, 2023 - 11:10 AM (IST)

ਗੁਰਦਾਸਪੁਰ (ਵਿਨੋਦ)- ਜੋ ਪਾਕਿਸਤਾਨ ਭਾਰਤੀ ਕਸ਼ਮੀਰ ’ਚ ਰੋਜ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਰੌਲਾ ਪਾਉਂਦਾ ਹੈ ਅਤੇ ਵਿਸ਼ਵ ਪੱਧਰ ’ਤੇ ਇਸ ਮੁੱਦੇ ਨੂੰ ਚੁੱਕਦਾ ਰਹਿੰਦਾ ਹੈ, ਉਸੇ ਪਾਕਿਸਤਾਨ ਦੀਆਂ ਜੇਲ੍ਹਾਂ ਔਰਤਾਂ ਲਈ ਵੇਸਵਾਘਰਾਂ ਤੋਂ ਘੱਟ ਨਹੀਂ ਹਨ। ਰਿਪੋਰਟ ’ਚ ਵਕੀਲਾਂ ਅਤੇ ਸੋਸ਼ਲ ਵਰਕਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਲ੍ਹਾਂ ’ਚ ਬੰਦ ਮਹਿਲਾ ਕੈਦੀਆਂ ਨੂੰ ਜੇਲ੍ਹ ਗਾਰਡਾਂ ਦੇ ਦੁਰਵਿਹਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮਹਿਲਾ ਕੈਦੀਆਂ ਨੂੰ ਚੰਗੇ ਅਤੇ ਪੇਟ ਭਰਨ ਜੋਗੇ ਭੋਜਨ ਲਈ ਆਪਣਾ ਸਰੀਰ ਜੇਲ੍ਹ ਅਧਿਕਾਰੀਆਂ ਨੂੰ ਸੌਂਪਣਾ ਪੈਂਦਾ ਹੈ ਅਤੇ ਜੇਲ੍ਹ ’ਚ ਸੈਨੇਟਰੀ ਨੈਪਕਿਨ, ਸਾਬਣ ਅਤੇ ਸਾਫ਼ ਪਾਣੀ ਦੀ ਕਮੀ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਬਜ਼ੁਰਗ ਮਹਿਲਾ ਨਾਲ 1 ਲੱਖ ਡਾਲਰ ਤੋਂ ਵੱਧ ਦੀ ਠੱਗੀ ਕਰਨ ਦੇ ਦੋਸ਼ 'ਚ 2 ਭਾਰਤੀ ਗ੍ਰਿਫ਼ਤਾਰ

ਸਰਹੱਦ ਪਾਰ ਸੂਤਰਾਂ ਅਨੁਸਾਰ ਹਿਊਮਨ ਰਾਈਟਸ ਵਾਚ ਪਾਕਿਸਤਾਨ ਵਲੋਂ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਸਥਿਤੀ ’ਤੇ ਰਿਪੋਰਟ ਜਾਰੀ ਕਰ ਕੇ ਪਾਕਿਸਤਾਨ ’ਚ ਭੂਚਾਲ ਖੜ੍ਹਾ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਜੇਲ੍ਹਾਂ ’ਚ ਸਮਰੱਥਾ ਨਾਲੋਂ ਵੱਧ ਕੈਦੀਆਂ ਦੇ ਬੰਦ ਹੋਣ, ਸਿਹਤ ਸਹੂਲਤਾਂ ਦੀ ਭਾਰੀ ਕਮੀ, ਭਾਰਤੀ ਕੈਦੀਆਂ ਨਾਲ ਅੱਤ ਦਾ ਦੁਰਵਿਹਾਰ ਸਮੇਤ ਔਰਤਾਂ ਦੇ ਸ਼ੋਸ਼ਣ ਦੀ ਚਰਚਾ ਕੀਤੀ ਗਈ ਹੈ। ‘ਏ ਨਾਈਟਮੇਅਰ ਫਾਰ ਐਵਰੀ ਵਨ’ ਸਿਰਲੇਖ ਵਾਲੀ ਰਿਪੋਰਟ ’ਚ ਪਾਕਿਸਤਾਨੀ ਜੇਲ੍ਹਾਂ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਤਸ਼ੱਦਦ, ਕੈਦੀਆਂ ਨਾਲ ਉਨ੍ਹਾਂ ਦੀ ਜਾਤ, ਧਰਮ ਅਤੇ ਇਲਾਕੇ ਅਨੁਸਾਰ ਭੇਦ-ਭਾਵ, ਕੈਦੀਆਂ ਦੀ ਪਾਗਲਾਂ ਵਰਗੀ ਹਾਲਤ, ਕਾਨੂੰਨੀ ਸਹਾਇਤਾ ਦੀ ਕਮੀ, ਔਰਤਾਂ ਨਾਲ ਦੁਰਵਿਹਾਰ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ, ਗੰਦਾ ਖਾਣਾ, ਔਰਤਾਂ ਨੂੰ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਦੇ ਸਾਮਾਨ ਦੀ ਭਾਰੀ ਕਮੀ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ।

ਇਹ ਵੀ ਪੜ੍ਹੋ: ਅਮਰੀਕਾ ਦੇ ਸੂਬੇ ਇੰਡੀਆਨਾ 'ਚ 5 ਸਾਲਾ ਬੱਚੇ ਨੇ 16 ਮਹੀਨਿਆਂ ਦੇ ਭਰਾ ਨੂੰ ਮਾਰੀ ਗੋਲੀ, ਮੌਤ

116 ਜੇਲ੍ਹਾਂ ਦੀ ਸਮਰੱਥਾ 65,168, ਕੈਦੀਆਂ ਦੀ ਗਿਣਤੀ 88,650

ਰਿਪੋਰਟ ’ਚ ਕਿਹਾ ਗਿਆ ਕਿ 65,168 ਸਮਰੱਥਾ ਵਾਲੀਆਂ 116 ਜੇਲ੍ਹਾਂ ’ਚ 88,650 ਕੈਦੀਆਂ ਨੂੰ ਰੱਖਿਆ ਗਿਆ ਹੈ। ਪਾਕਿਸਤਾਨ ਦੀਆਂ ਸਾਰੀਆਂ ਜੇਲ੍ਹਾਂ ’ਚ ਮੈਡੀਕਲ ਅਧਿਕਾਰੀ 295 ਦੇ ਮੁਕਾਬਲੇ ਸਿਰਫ਼ 195 ਹਨ, ਜਦੋਂ ਕਿ ਜੇਲ੍ਹਾਂ ਲਈ ਪੂਰੇ ਪਾਕਿਸਤਾਨ ’ਚ ਇਕ ਵੀ ਮਹਿਲਾ ਮੈਡੀਕਲ ਅਧਿਕਾਰੀ ਤਾਇਨਾਤ ਨਹੀਂ ਹੈ। ਜੇਲ੍ਹਾਂ ਦੇ ਸੁਪਰਡੈਂਟ ਨੂੰ ਪਾਕਿਸਤਾਨ ’ਚ ‘ਵਾਇਸਰਾਏ’ ਕਿਹਾ ਜਾਂਦਾ ਹੈ ਪਰ ਉਨ੍ਹਾਂ ਕੋਲ ਜੇਲ੍ਹਾਂ ’ਚ ਸੁਧਾਰ ਸਮੇਤ ਕੈਦੀਆਂ ਦੇ ਸੁਧਾਰ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਬਣਾਈ ਰੱਖਣ ਲਈ ਇਕ ਵੀ ਅਧਿਕਾਰ ਨਹੀਂ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਅਦਾਲਤ ਨੇ ਗੁਜਰਾਤ ਕਤਲੇਆਮ ਦੇ ਦੋਸ਼ੀ ਜੈਸੁਖ ਦੀ ਭਾਰਤ ਹਵਾਲਗੀ ਨੂੰ ਦਿੱਤੀ ਮਨਜ਼ੂਰੀ

ਜ਼ਿਆਦਾਤਰ ਭਾਰਤੀ ਕੈਦੀ ਪਾਗਲ ਹੋਏ

ਰਿਪੋਰਟ ’ਚ ਸਭ ਤੋਂ ਜ਼ਿਆਦਾ ਖ਼ਰਾਬ ਹਾਲਤ ਜੇਲ੍ਹਾਂ ’ਚ ਬੰਦ ਭਾਰਤੀ ਕੈਦੀਆਂ ਦੀ ਹੈ, ਜਿਨ੍ਹਾਂ ਨੂੰ ਕੋਈ ਸਹੂਲਤ ਮੁਹੱਈਆ ਨਹੀਂ ਹੈ ਅਤੇ ਜ਼ਿਆਦਾਤਰ ਭਾਰਤੀ ਕੈਦੀ ਪਾਗਲ ਹੋ ਚੁੱਕੇ ਹਨ। ਜ਼ਿਆਦਾਤਰ ਨੂੰ ਕੈਦ ਪੂਰੀ ਹੋਣ ’ਤੇ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਧਿਐਨ 'ਚ ਦਾਅਵਾ: ਗਰਭ ਅਵਸਥਾ ਦੌਰਾਨ ਕੋਰੋਨਾ ਸੰਕਰਮਿਤ ਮਾਂਵਾਂ ਦੇ ਬੱਚਿਆਂ 'ਚ ਮੋਟਾਪੇ ਦਾ ਜੋਖ਼ਮ ਵੱਧ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News