‘ਪਾਕਿਸਤਾਨ 'ਚ ਹਿੰਦੂ ਮੰਦਰਾਂ ਦੀ ਹਾਲਤ ਬੇਹੱਦ ਖ਼ਰਾਬ’
Saturday, Sep 18, 2021 - 01:05 PM (IST)
ਕਰਾਚੀ- ਪਾਕਿਸਤਾਨ 'ਚ ਹਿੰਦੂ ਫ਼ਿਰਕੇ ਦੇ ਜ਼ਿਆਦਾਤਰ ਧਾਰਮਿਕ ਸਥਾਨ ਬਹੁਤ ਖ਼ਰਾਬ ਹਾਲਤ 'ਚ ਹਨ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਅਧਿਕਾਰੀ ਤੇ ਵਿਭਾਗ ਵੀ ਆਪਣੀ ਜ਼ਿੰਮੇਦਾਰੀ ਨਿਭਾਉਣ 'ਚ ਅਸਫਲ ਰਹੇ ਹਨ।
ਇਹ ਖ਼ੁਲਾਸਾ ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਬਣਾਏ ਗਏ ਇਕ ਕਮਿਸ਼ਨ ਦੀ ਰਿਪੋਰਟ 'ਚ ਹੋਇਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਹਿੰਦੂ ਮੰਦਰ ਖੰਡਰ 'ਚ ਤਬਦੀਲ ਹੋ ਚੁੱਕੇ ਹਨ। ਰਿਪੋਰਟ 'ਚ ਉਨ੍ਹਾਂ ਸਰਕਾਰੀ ਅਧਿਕਾਰੀਆਂ ਦੀ ਵੀ ਆਲੋਚਨਾ ਕੀਤੀ ਗਈ ਹੈ ਜੋ ਸਾਂਭ-ਸੰਭਾਲ ਕਰਨ 'ਚ ਨਾਕਾਮ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੰਦਰਾਂ ਦੇ ਰੱਖ-ਰਖਾਅ ਦੀ ਜ਼ਿੰਮੇਦਾਰੀ ਜਿਸ ਪਾਕਿਸਤਾਨੀ ਵਕਫ਼ ਬੋਰਡ ਨੂੰ ਸੌਂਪੀ ਗਈ ਹੈ, ਉਹ ਵੀ ਇਨ੍ਹਾਂ ਧਾਰਮਿਕ ਸਥਾਨਾਂ ਦੀ ਹਾਲਤ ਨੂੰ ਠੀਕ-ਠਾਕ ਬਣਾਏ ਰੱਖਣ 'ਚ ਅਸਫਲ ਰਿਹਾ ਹੈ।