ਕੋਰੋਨਾ ਕਾਰਨ ਆਉਣ ਵਾਲਾ ਹਫਤਾ ਦੁਖੀ ਕਰਨ ਵਾਲਾ ਹੋਵੇਗਾ : ਅਮਰੀਕੀ ਸਰਜਨ

04/05/2020 11:36:06 PM

ਵਾਸ਼ਿੰਗਟਨ - ਅਮਰੀਕਾ ਦੇ ਸਰਜਨ ਜਨਰਲ ਜੇਰੋਮ ਐਡਮਸ ਨੇ ਐਤਵਾਰ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਕੋਰੋਨਾਵਾਇਰਸ ਇਨਫੈਕਸ਼ਨ ਦੇ ਚੱਲਦੇ ਆਉਣ ਵਾਲਾ ਹਫਤਾ ਜ਼ਿਆਦਾਤਰ ਅਮਰੀਕੀਆਂ ਨੂੰ ਸਭ ਤੋਂ ਜ਼ਿਆਦਾ ਦੁਖੀ ਕਰਨ ਵਾਲਾ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਟਡਾਂ ਦੀ ਗਿਣਤੀ 3 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ ਅਤੇ ਮਿ੍ਰਤਕਾਂ ਦੀ ਗਿਣਤੀ 9,326 ਤੋਂ ਜ਼ਿਆਦਾ ਹੋ ਗਈ ਹੈ। ਇਨ੍ਹਾਂ ਵਿਚੋਂ 4,159 ਮੌਤਾਂ ਇਕੱਲੇ ਨਿਊਯਾਰਕ ਰਾਜ ਵਿਚ ਹੋਈਆਂ ਹਨ।

ਐਡਮਸ ਨੇ ਐਤਵਾਰ ਨੂੰ ਫਾਕਸ ਨਿਊਜ਼ ਨਾਲ ਗੱਲਬਾਤ ਵਿਚ ਆਖਿਆ ਕਿ ਇਹ ਸਾਡਾ ਪਰਲ ਹਾਰਬਰ ਹੋਵੇਗਾ, ਇਹ 9-11 ਜਿਹਾ ਹੋਵੇਗਾ ਪਰ ਫਰਕ ਇੰਨਾ ਹੋਵੇਗਾ ਕਿ ਇਹ ਸਥਾਨਕ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਪੂਰੇ ਦੇਸ਼ ਵਿਚ ਹੋਵੇਗਾ ਅਤੇ ਚਾਹੁੰਦਾ ਹਾਂ ਕਿ ਅਮਰੀਕਾ ਇਸ ਨੂੰ ਸਮਝੇ। ਜ਼ਿਆਦਾਤਰ ਲੋਕਾਂ ਵਿਚ ਵਾਇਰਸ ਨਾਲ ਹਲਕੇ ਅਤੇ ਮੱਧ ਸ਼੍ਰੇਣੀ ਦੇ ਲੱਛਣ ਸਾਹਮਣੇ ਆਉਂਦੇ ਹਨ ਜਿਵੇਂ ਬੁਖਾਰ ਅਤੇ ਖਾਂਸੀ, ਜਿਹਡ਼ੇ 2-3 ਹਫਤਿਆਂ ਵਿਚ ਠੀਕ ਹੋ ਜਾਂਦੇ ਹਨ। ਕੁਝ ਲਈ ਖਾਸ ਤੌਰ 'ਤੇ ਬਜ਼ੁਰਗ ਅਤੇ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਵਿਚ ਵਾਇਰਸ ਨਾਲ ਨਿਮੋਨੀਆ ਜਿਹੀ ਗੰਭੀਰ ਬੀਮਾਰੀ ਹੋ ਸਕਦੀ ਹੈ ਅਤੇ ਇਥੋਂ ਤੱਕ ਮੌਤ ਹੋਣ ਦਾ ਸ਼ੱਕ ਹੈ।

ਜ਼ਿਕਰਯੋਗ ਹੈ ਕਿ ਕੁਝ ਰਾਜਾਂ ਵਿਚ ਲੋਕਾਂ ਨੂੰ ਘਰ ਵਿਚ ਹੀ ਰਹਿਣ ਦਾ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਐਡਮਸ ਨੇ ਆਖਿਆ ਕਿ 90 ਫੀਸਦੀ ਅਮਰੀਕੀ ਆਪਣੀ ਜ਼ਿੰਮੇਵਾਰੀ ਅਜੇ ਨਿਭਾ ਰਹੇ ਹਨ ਇਥੋਂ ਤੱਕ ਕਿ ਉਨ੍ਹਾਂ ਰਾਜਾਂ ਵਿਚ ਵੀ ਜਿਥੇ ਨਿਵਾਸ ਨਹੀਂ ਹੈ, ਪਰ ਜੇਕਰ ਤੁਸੀਂ 30 ਦਿਨਾਂ ਨਹੀਂ ਦੇਵੋਗੇ, ਤੁਸੀਂ ਸਾਨੂੰ ਸਮਾਂ ਦਿਓ, ਇਕ ਹਫਤੇ ਦਾ ਸਮਾਂ ਦਿਓ, ਉਨਾਂ ਦਿਓ ਜਿੰਨਾ ਦੇ ਸਕਦੇ ਹੋ ਤਾਂ ਜੋ ਇਸ ਹਫਤੇ ਸਾਡੀ ਸਿਹਤ ਵਿਵਸਥਾਵਾਂ ਨਾ ਲਡ਼ਖਡ਼ਾ ਜਾਣ।


Khushdeep Jassi

Content Editor

Related News