ਤੁਰਕੀ ਨਾਲ ਸਮਝੌਤੇ ਕਾਰਨ ਕੁਰਦਾਂ ਨੂੰ ਛੱਡਣਾ ਪਿਆ ਸ਼ਹਿਰ

10/21/2019 1:11:18 AM

ਦਮਿਸ਼ਕ (ਏਜੰਸੀ)- ਤੁਰਕੀ ਦੇ ਨਾਲ ਅਮਰੀਕਾ ਦੇ ਅਸਥਾਈ ਜੰਗ ਬੰਦੀ ਸਮਝੌਤੇ ਦੇ ਤਹਿਤ ਕੁਰਦਾਂ ਨੇ ਸਰਹੱਦੀ ਖੇਤਰ ਸ਼ਹਿਰ ਰਾਸ ਅਲ ਆਈਨ ਖਾਲੀ ਕਰ ਦਿੱਤਾ ਹੈ। ਸਮਝੌਤੇ ਦੇ ਤੀਜੇ ਦਿਨ ਐਤਵਾਰ ਨੂੰ ਦਰਜਨਾਂ ਵਾਹਨਾਂ ਵਿਚ ਸਵਾਰ ਸੈਂਕੜੇ ਕੁਰਦ ਲੜਾਕੇ ਅਤੇ ਸ਼ਹਿਰ ਦੀ ਆਬਾਦੀ ਬਾਹਰ ਜਾਂਦੀ ਦੇਖੀ ਗਈ। ਤੁਰਕੀ ਹਮਾਇਤੀ ਸੀਰੀਆਈ ਲੜਾਕਿਆਂ ਨੇ ਇਸ ਸ਼ਹਿਰ ਦਾ ਕਬਜ਼ਾ ਸੰਭਾਲ ਲਿਆ ਹੈ। ਕੁਰਦ ਅਧਿਕਾਰੀ ਨੇ ਕਿਹਾ ਹੈ ਕਿ ਸਰਹੱਦੀ ਖੇਤਰੀ ਇਲਾਕਿਆਂ ਨੂੰ ਖਾਲੀ ਕਰਨ ਦਾ ਫੈਸਲਾ ਤੁਰਕੀ ਦੇ ਨਾਲ ਹੋਏ ਸਮਝੌਤੇ ਦੇ ਤਹਿਤ ਕੀਤਾ ਗਿਆ ਹੈ। ਤੁਰਕੀ ਦੇ ਦੱਸੇ ਸੁਰੱਖਿਅਤ ਖੇਤਰ ਤੋਂ ਕੁਰਦ ਆਬਾਦੀ ਮੰਗਲਵਾਰ ਸ਼ਾਮ ਤੱਕ ਬਾਹਰ ਚਲੀ ਜਾਵੇਗੀ। ਮੰਗਲਵਾਰ ਸ਼ਾਮ ਨੂੰ ਹੀ ਤੁਰਕੀ ਅਤੇ ਅਮਰੀਕਾ ਵਿਚਾਲੇ ਤੈਅ ਜੰਗ ਬੰਦੀ ਦੀ ਸਮਾ ਸੀਮਾ ਪੂਰੀ ਹੋਵੇਗੀ। ਜ਼ਿਕਰਯੋਗ ਹੈ ਕਿ 9 ਅਕਤੂਬਰ ਨੂੰ ਤੁਰਕੀ ਨੇ ਸੀਰੀਆ ਦੇ ਸਰਹੱਦੀ ਖੇਤਰੀ ਇਲਾਕੇ 'ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਉਸ ਦੇ ਨਿਸ਼ਾਨੇ 'ਤੇ ਉਹ ਕੁਰਦ ਆਬਾਦੀ ਹੈ ਜਿਸ ਨੂੰ ਤੁਰਕੀ ਲੰਬੇ ਸਮੇਂ ਤੋਂ ਆਪਣਾ ਵਿਰੋਧੀ ਮੰਨਦਾ ਹੈ।

ਤੁਰਕੀ ਦੇ ਦਬਾਅ ਦਾ ਨਤੀਜਾ ਇਹ ਰਿਹਾ ਕਿ ਖਾੜੀ ਦੀ ਲੜਾਈ ਵਿਚ ਅਮਰੀਕਾ ਦਾ ਸਾਥ ਦੇਣ ਵਾਲੀ ਕੁਰਦ ਆਬਾਦੀ ਨੂੰ ਆਪਣੀ ਜ਼ਮੀਨ ਛੱਡਣੀ ਪੈ ਰਹੀ ਹੈ। ਸੀਰੀਆ ਦੀ ਅਸਦ ਸਰਕਾਰ ਮਾਮਲੇ ਵਿਚ ਇਸ ਲਈ ਚੁੱਪ ਹੈ ਕਿਉਂਕਿ ਅਮਰੀਕਾ ਦੀ ਹਮਾਇਤ ਨਾਲ ਕੁਰਦ ਪਿਛਲੇ 8 ਸਾਲ ਤੋਂ ਉਸ ਦੇ ਖਿਲਾਫ ਸੰਘਰਸ਼ ਛੇੜਿਆ ਹੋਇਆ ਸੀ। ਤੁਰਕੀ ਦੇ ਕਦਮ ਨਾਲ ਅਸਿੱਧੇ ਤੌਰ 'ਤੇ ਸੀਰੀਆ ਦੀ ਸਰਕਾਰ ਨੂੰ ਵੀ ਫਾਇਦਾ ਹੋ ਰਿਹਾ ਹੈ। ਇਸ ਪੂਰੀ ਪ੍ਰਕਿਰਿਆ ਵਿਚ ਅਮਰੀਕਾ ਦੀ ਛਵੀ ਨੂੰ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਇਰਾਕ ਅਤੇ ਸੀਰੀਆ ਵਿਚ ਉਸ ਦੇ ਮਦਦਗਾਰ ਕੁਰਦ ਘਾਟੇ ਵਿਚ ਰਹੇ। ਨੱਕ ਦੀ ਲੜਾਈ ਵਿਚ 500 ਤੋਂ ਜ਼ਿਆਦਾ ਲੋਕਾਂ ਨੂੰ ਗਵਾ ਕੇ ਕੁਰਦਾਂ ਨੂੰ ਆਪਣੀ ਜ਼ਮੀਨ ਤੁਰਕੀ ਨੂੰ ਦੇਣੀ ਪੈ ਰਹੀ ਹੈ।

ਤੁਰਕੀ ਸਰਹੱਦ ਤੋਂ ਆਪਣੇ ਇਕ ਹਜ਼ਾਰ ਫੌਜੀ ਹਟਾ ਚੁੱਕੇ ਅਮਰੀਕਾ ਦਾ ਇਰਾਦਾ ਹੁਣ ਸੀਰੀਆ ਤੋਂ ਪੂਰੀ ਤਰ੍ਹਾਂ ਨਾਲ ਹਟਣ ਦਾ ਹੈ। ਸੀਰੀਆ ਵਿਚ ਤਾਇਨਾਤ ਬਾਕੀ ਫੌਜੀਆਂ ਨੂੰ ਅਮਰੀਕਾ ਪੱਛਮੀ ਇਰਾਕ ਵਿਚ ਬਣੇ ਆਪਣੇ ਟਿਕਾਣੇ ਵਿਚ ਟਰਾਂਸਫਰ ਕਰੇਗਾ। ਉਥੋਂ ਹੀ ਅੱਤਵਾਦੀ ਸੰਗਠਨ ਆਈ.ਐਸ. ਦੇ ਖਿਲਾਫ ਕਾਰਵਾਈ ਜਾਰੀ ਰੱਖੀ ਜਾਵੇਗੀ। ਇਹ ਜਾਣਕਾਰੀ ਅਮਰੀਕਾ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਾਬੁਲ ਵਿਚ ਦਿੱਤੀ। ਐਸਪਰ ਨੇ ਇਰਾਕ ਤੋਂ ਹੀ ਗੁਆਂਢੀ ਦੇਸ਼ ਸੀਰੀਆ ਵਿਚ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।


Sunny Mehra

Content Editor

Related News