ਇਟਲੀ : ਕਬੱਡੀ ਕੱਪ ਦੌਰਾਨ ਬੱਚੀਆਂ ਦੀਆਂ ਦੌੜਾਂ ਰਹੀਆਂ ਆਕਰਸ਼ਣ ਦਾ ਕੇਂਦਰ

Tuesday, Aug 24, 2021 - 04:13 PM (IST)

ਇਟਲੀ : ਕਬੱਡੀ ਕੱਪ ਦੌਰਾਨ ਬੱਚੀਆਂ ਦੀਆਂ ਦੌੜਾਂ ਰਹੀਆਂ ਆਕਰਸ਼ਣ ਦਾ ਕੇਂਦਰ

ਮਿਲਾਨ/ਇਟਲੀ (ਸਾਬੀ ਚੀਨੀਆ)-ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਇਟਲੀ ਵੱਲੋਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਬੱਚੀਆਂ ਦੀਆਂ ਦੌੜਾਂ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀਆਂ। ਇਸ ਦੌਰਾਨ ਜੇਤੂ ਰਹੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਬੱਚੀਆਂ ਆਪੋ-ਆਪਣੇ ਮੈਡਲ ਹਾਸਲ ਕਰ ਕੇ ਖੁਸ਼ੀ ਸਾਂਝੀ ਕਰਦੀਆਂ ਦਿਸੀਆਂ। ਇਸ ਕਬੱਡੀ ਕੱਪ ’ਚ ਧੰਨ-ਧੰਨ ਬਾਬਾ ਕਾਹਨ ਦਾਸ ਕਲੱਬ ਵਿਚੈਂਸਾ ਦੀ ਟੀਮ ਨੇ ਪਹਿਲਾ ਅਤੇ ਗੁਰਦੁਆਰਾ ਸਿੰਘ ਸਭਾ ਕਬੱਡੀ ਕਲੱਬ ਨੋਵੇਲਾਰਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਕੱਪ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਕੀਤੇ ਯੋਗ ਪ੍ਰਬੰਧਾਂ ਨੂੰ ਆਉਣ ਵਾਲੇ ਸਮੇਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?


author

Manoj

Content Editor

Related News