ਕੈਪੀਟਲ ਪੁਲਸ ’ਤੇ ਹਾਵੀ ਹੋ ਗਏ ਸਨ ਦੰਗਾਈ, ਘੱਟ ਗਿਣਤੀ ’ਚ ਸਨ ਸੁਰੱਖਿਆ ਮੁਲਾਜ਼ਮ
Tuesday, Jan 12, 2021 - 01:31 AM (IST)
ਵਾਸ਼ਿੰਗਟਨ-ਵਾਸ਼ਿੰਗਟਨ ’ਚ ਟਰੰਪ ਸਮਰਥਕ ਪ੍ਰਦਰਸ਼ਨ ਬਾਰੇ ’ਚ ਪੂਰੀ ਚਿਤਾਵਨੀ ਦੇ ਬਾਵਜੂਦ ਅਮਰੀਕੀ ਕੈਪਟੀਲ ਪੁਲਸ ਨੇ ਬੁੱਧਵਾਰ ਨੂੰ ਭਾਰੀ ਫੋਰਸ ਦਾ ਇੰਤਜ਼ਾਮ ਨਹੀਂ ਕੀਤਾ ਅਤੇ ਉਸ ਨੇ ਇਸ ਖਦਸ਼ੇ ਨੂੰ ਧਿਆਨ ’ਚ ਰੱਖ ਕੇ ਕੋਈ ਤਿਆਰੀ ਨਹੀਂ ਕੀਤੀ ਕਿ ਪ੍ਰਦਰਸ਼ਨ ਵੱਡੀ ਹਿਸਾ ਦਾ ਰੂਪ ਧਾਰਨ ਕਰ ਸਕਦਾ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਵਾਲਾਂ ਦੇ ਜਵਾਬ ’ਚ ਕਈ ਲੋਕਾਂ ਨੇ ਇਹ ਗੱਲ ਕੀਤੀ।
ਇਹ ਵੀ ਪੜ੍ਹੋ -ਜੋ ਬਾਈਡੇਨ ਨੇ ਗਠਨ ਕੀਤੀ ਨਵੀਂ ਕੈਬਨਿਟ
ਇਸ ਖੁਲਾਸੇ ਤੋਂ ਇਹ ਪਤਾ ਚੱਲਿਆ ਹੈ ਕਿ ਕਿਵੇਂ ਕੈਪੀਟਲ ਪੁਲਸ ’ਤੇ ਇੰਨੀਂ ਜਲਦੀ ਦੰਗਾਈ ਹਾਵੀ ਹੋ ਗਏ। ਵਿਭਾਗ ਕੋਲ ਉਸ ਦਿਨ ਵੀ ਆਮ ਦਿਨਾਂ ਦੇ ਜਿੰਨੇ ਹੀ ਅਧਿਕਾਰੀ ਸਨ। ਕੁਝ ਅਧਿਕਾਰੀਆਂ ਕੋਲ ਪ੍ਰਦਰਸ਼ਨ ਨਾਲ ਜੂਝਣ ਲਈ ਤਾਂ ਉਪਕਰਣ ਸਨ ਪਰ ਦੰਗਾ ਵਰਗੀ ਸਥਿਤੀ ਨਾਲ ਨਜਿੱਠਣ ਲਈ ਉਸ ਦੇ ਕੋਲ ਭਾਰੀ ਗਿਣਤੀ ’ਚ ਫੋਰਸ ਨਹੀਂ ਸੀ।
ਇਹ ਵੀ ਪੜ੍ਹੋ -ਸੰਸਦ ਭਵਨ ਦੀ ਇਮਾਰਤ ’ਚ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਮੇਲਾਨੀਆ ‘ਨਿਰਾਸ਼’
ਜਦ ਭੀੜ ਕੈਪੀਟਲ ਵੱਲ ਵਧਣ ਲੱਗੀ ਤਾਂ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਤਾਕਤ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਦਿੱਤਾ। ਇਹ ਕਾਰਣ ਸੀ ਕਿ ਭਵਨ ਦੇ ਬਾਹਰ ਤਾਇਨਾਤ ਅਧਿਕਾਰੀਆਂ ਨੇ ਭੀੜ ਦੇ ਕਰੀਬ ਆ ਜਾਣ ਤੋਂ ਬਾਅਦ ਵੀ ਆਪਣੇ ਹਥਿਆਰ ਨਹੀਂ ਕੱਢੇ। ਵਿਚ-ਵਿਚਾਲੇ ਤਾਂ ਅਧਿਕਾਰੀਆਂ ਨੂੰ ਹਥਿਆਰ ਕੱਢਣ ਕੇ ਸਥਿਤੀ ਨਾ ਵਿਗਾੜਨ ਦਾ ਹੁਕਮ ਦਿੱਤਾ ਗਿਆ ਕਿਉਂਕਿ ਸੀਨੀਅਰ ਅਧਿਕਾਰੀ ਨੂੰ ਖਦਸ਼ਾ ਸੀ ਕਿ ਭਾਜੜ ਮਚ ਸਕਦੀ ਹੈ ਜਾਂ ਗੋਲੀਬਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ -ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।