ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਦੀ ਖੁਸ਼ੀ ''ਚ ਕੈਲੀਫੋਰਨੀਆ ਯੂਨਿਟ ਨੇ ਕੀਤਾ ਗੁਰੂ ਦਾ ਸ਼ੁਕਰਾਨਾ

Saturday, Apr 09, 2022 - 12:30 AM (IST)

ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਦੀ ਖੁਸ਼ੀ ''ਚ ਕੈਲੀਫੋਰਨੀਆ ਯੂਨਿਟ ਨੇ ਕੀਤਾ ਗੁਰੂ ਦਾ ਸ਼ੁਕਰਾਨਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਮਗਰੋਂ ਦੁਨੀਆ ਭਰ ਦੇ ਐੱਨ. ਆਰ. ਆਈਜ਼ ਖੁਸ਼ੀ ਵਿਚ ਖੀਵੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ। ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਕੈਲੀਫੋਰਨੀਆ ਯੂਨਿਟ ਦੇ ਮੈਂਬਰਾਂ ਨੇ ਕੈਲੀਫੋਰਨੀਆ ਦੇ ਸ਼ਹਿਰ ਲੋਡ੍ਹਾਈ ਦੇ ਗੁਰੂਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ 2 ਅਪ੍ਰੈਲ ਨੂੰ ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ। ਉਪਰੰਤ ਦੇਗ ਵਰਤਾਈ ਗਈ ਅਤੇ ਰਾਜਨੀਤਕ ਵਿਚਾਰਾਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਦੁਬਈ ਤੋਂ ਸਾਢੇ 3 ਕਿਲੋ ਸੋਨਾ ਸਮੱਗਲਿੰਗ ਕਰਨ ਦੇ ਦੋਸ਼ ’ਚ 2 ਗ੍ਰਿਫਤਾਰ

ਬੁਲਾਰਿਆਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਯੋਗ ਅਗਵਾਈ ਤੇ ਲਗਨ ਸਦਕਾ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਇਤਿਹਾਸਕ ਜਿੱਤ ਦਰਜ ਕਰਵਾਈ ਹੈ, ਜਿਸ ਵਿੱਚ ਪੰਜਾਬ ਦੇ ਤਮਾਮ NRI ਪਰਿਵਾਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਲਾਸ ਏਂਜਲਸ, ਬੇਕਰਸਫੀਲਡ, ਮਡਿਸਟੋ, ਸਟਾਕਟਨ, ਸੈਕਰਾਮੈਂਟੋ ਅਤੇ ਬੇ-ਏਰੀਆ ਤੇ ਹੋਰ ਸ਼ਹਿਰਾਂ 'ਚੋਂ 'ਆਪ' ਵਲੰਟੀਅਰ ਪਹੁੰਚੇ ਹੋਏ ਸਨ। ਉਨ੍ਹਾਂ 'ਆਪ' ਸਰਕਾਰ ਪਾਸੋਂ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀ ਆਸ ਪ੍ਰਗਟਾਈ। ਉਨ੍ਹਾਂ ਭਗਵੰਤ ਮਾਨ ਨੂੰ ਰਵਾਇਤੀ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ HC ਦੇ ਆਦੇਸ਼ ਮਗਰੋਂ ਭਾਜਪਾ ਆਗੂ ਬੱਗਾ ਦਾ ਟਵੀਟ, ਕਹੀਆਂ ਇਹ ਗੱਲਾਂ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News