ਬ੍ਰਿਟਿਸ਼ ਗ੍ਰਹਿ ਮੰਤਰਾਲੇ ''ਤੇ ਔਰਤਾਂ ਨਾਲ ਜ਼ਬਰਨ ਵਿਆਹ ਕਰਾਉਣ ਵਾਲੇ ਮਰਦਾਂ ਨੂੰ ਵੀਜ਼ਾ ਦੇਣ ਦੇ ਦੋਸ਼
Saturday, Aug 04, 2018 - 12:50 AM (IST)
ਲੰਡਨ — ਬ੍ਰਿਟਿਸ਼ ਵੀਜ਼ੇ ਖਾਤਿਰ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਨੂੰ ਜ਼ਬਰਨ ਵਿਆਹ ਕਰਾਉਣ ਦੇ ਬਾਵਜੂਦ ਦੇਸ਼ 'ਚ ਐਂਟਰੀ ਦੀ ਇਜਾਜ਼ਤ ਦੇਣ ਦੇ ਮੁੱਦੇ 'ਤੇ ਦੇਸ਼ ਦੀ ਸਰਕਾਰ ਆਲੋਚਕਾਂ ਵਿਚਾਲੇ ਘਿਰ ਗਈ ਹੈ। ਰਿਪੋਰਟਾਂ 'ਚ ਅਜਿਹਾ ਸਾਹਮਣੇ ਆਇਆ ਹੈ ਕਿ ਸਰਕਾਰ ਨੇ ਇਹ ਪਤਾ ਹੁੰਦੇ ਹੋਏ ਵੀ ਇਨ੍ਹਾਂ ਲੋਕਾਂ ਨੂੰ ਦੇਸ਼ 'ਚ ਐਂਟਰੀ ਲਈ ਵੀਜ਼ਾ ਦਿੱਤਾ ਕਿ ਇਨ੍ਹਾਂ ਨੇ ਬ੍ਰਿਟਿਸ਼ ਔਰਤਾਂ ਨਾਲ ਜ਼ਬਰਦਸਤੀ ਵਿਆਹ ਕੀਤਾ ਹੈ।
ੁਇਕ ਸਥਾਨਕ ਅੰਗ੍ਰੇਜ਼ੀ ਅਖਬਾਰ ਦੀ ਜਾਂਚ 'ਚ ਪਾਇਆ ਗਿਆ ਕਿ ਅਨਿਸ਼ਚਿਤਤਾ ਦੇ ਬਾਵਜੂਦ ਵਿਆਹ ਲਈ ਭਾਰਤ ਸਮੇਤ ਕਈ ਦੱਖਣੀ ਏਸ਼ੀਆਈ ਦੇਸ਼ਾਂ 'ਚ ਲਿਜਾਣ 'ਤੇ ਦਰਜਨਾਂ ਔਰਤਾਂ ਨੇ ਆਪਣੇ ਨਵੇਂ ਪਤੀਆਂ ਦੇ ਵੀਜ਼ੇ ਰੁਕਾਉਣ ਦੇ ਯਤਨ ਕੀਤੇ ਪਰ ਅਖਬਾਰ ਵੱਲੋਂ ਜਾਰੀ ਰਿਕਾਰਡ ਮੁਤਾਬਕ 88 ਮਾਮਲਿਆਂ 'ਚ ਪੀੜਤਾਂ ਚਾਹੁੰਦੀਆਂ ਸਨ ਕਿ ਵੀਜ਼ੇ ਰੋਕ ਦਿੱਤੇ ਜਾਣ, ਉਨ੍ਹਾਂ 'ਚੋਂ 42 ਮਾਮਲਿਆਂ 'ਚ ਉਨ੍ਹਾਂ ਦੇ ਇਤਰਾਜ਼ ਦੇ ਬਾਵਜੂਦ ਬ੍ਰਿਟਿਸ਼ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੇ ਵੀਜ਼ੇ ਮਨਜ਼ੂਰ ਕੀਤੇ।
ਜ਼ਬਰਨ ਵਿਆਹ ਦੀਆਂ ਸ਼ਿਕਾਰ ਔਰਤਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਨੇ ਸਰਕਾਰ 'ਤੇ ਬ੍ਰਿਟਿਸ਼ ਔਰਤਾਂ ਦੇ ਸ਼ੌਸ਼ਣ ਪ੍ਰਤੀ ਕੁਝ ਨਾ ਕਰਨ ਦੇ ਦੋਸ਼ ਲਾਏ ਹਨ। ਬ੍ਰਿਟਿਸ਼ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਤੌਰ 'ਤੇ ਦੋਸ਼ ਦਾ ਖੰਡਨ ਕੀਤਾ ਹੈ। ਜ਼ਬਰਨ ਵਿਆਹ ਦੀ ਸ਼ਿਕਾਰ ਹੋਈ ਇਕ ਔਰਤ ਨੇ ਆਖਿਆ ਕਿ ਜਦੋਂ ਅਧਿਕਾਰੀਆਂ ਨੂੰ ਪਤਾ ਹੁੰਦਾ ਹੈ ਕਿ ਇਹ ਜ਼ਬਰਨ ਵਿਆਹ ਹੈ ਤਾਂ ਵੀ ਉਹ ਰਿਵਾਇਤ ਅਤੇ ਧਰਮ ਦੇਖਦੇ ਹਨ ਅਤੇ ਉਨ੍ਹਾਂ ਦੇ ਪ੍ਰਤੀ ਮੌਨ ਹੀ ਰੱਖਦੇ ਹਨ ਅਤੇ ਆਪਣੀਆਂ ਅੱਖਾਂ ਫੇਰ ਲੈਂਦੇ ਹਨ।
ਇੰਗਲੈਂਡ ਅਤੇ ਵੇਲਸ 'ਚ ਕਿਸੇ ਨੂੰ ਵਿਆਹ ਲਈ ਮਜ਼ਬੂਰ ਕਰਨਾ ਗੈਰ-ਕਾਨੂੰਨੀ ਸਮਝਿਆ ਜਾਂਦਾ ਹੈ। ਅਜਿਹਾ ਕਰਨ ਵਾਲੇ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਅਖਬਾਰ ਮੁਤਾਬਕ ਗ੍ਰਹਿ ਮੰਤਰਾਲੇ ਕੋਲ ਪਿਛਲੇ ਸਾਲ ਜੀਵਨਸਾਥੀ ਦਾ ਵੀਜ਼ਾ ਰੁਕਾਉਣ ਦੀ ਕੋਸ਼ਿਸ਼ 'ਚ 175 ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ 88 ਮਾਮਲ 'ਚ ਪੀੜਤਾਂ ਚਾਹੁੰਦੀਆਂ ਸਨ ਕਿ ਉਹ ਉਨ੍ਹਾਂ ਦੇ ਪਤੀਆਂ ਦੇ ਵੀਜ਼ੇ ਰੋਕ ਦੇਣ ਅਤੇ ਗ੍ਰਹਿ ਮੰਤਰਾਲੇ ਨੇ 42 ਮਾਮਲਿਆਂ 'ਚ ਵੀਜ਼ਾ ਜਾਰੀ ਕੀਤੇ ਗਏ, 10 ਮਾਮਲਿਆਂ 'ਚ ਫੈਸਲਾ ਲੰਬਿਤ ਹੈ ਅਤੇ ਇਕ ਅਪੀਲ 'ਤੇ ਸੁਣਵਾਈ ਹੋ ਰਹੀ ਹੈ। ਇਕ ਸੰਗਠਨ ਦੇ ਵਰਕਰ ਮੁਤਾਬਕ ਕਈ ਪੀੜਤਾਂ ਨੂੰ ਵਿਦੇਸ਼ 'ਚ ਉਦੋਂ ਤੱਕ ਰੋਕਿਆ ਜਾਂਦਾ ਹੈ ਜਦੋਂ ਉਹ ਗਰਭਪਤੀ ਨਹੀਂ ਹੋ ਜਾਂਦੀ, ਇਸ ਨਾਲ ਪਤੀ ਦੀ ਵੀਜ਼ਾ ਐਪਲੀਕੇਸ਼ਨ ਨੂੰ ਮਜ਼ਬੂਤੀ ਮਿਲਦੀ ਹੈ। ਉਸ ਦਾ ਪਤੀ ਉਸ ਦੇ ਨਾਲ ਰਹਿਣ ਲਈ ਅਪਲਾਈ ਕਰਦਾ ਹੈ। ਅਜਿਹੇ 'ਚ ਪੀੜਤਾ ਵੀਜ਼ੇ ਨੂੰ ਰੁਕਵਾ ਸਕਦੀ ਹੈ ਪਰ ਉਸ ਨੂੰ ਆਪਣੇ ਪਤੀ ਨੂੰ ਵੀਜ਼ਾ ਦਿਵਾਉਣ ਲਈ ਜਨਤਕ ਬਿਆਨ 'ਤੇ ਹਸਤਾਖਰ ਕਰਨੇ ਹੁੰਦੇ ਹਨ।
