ਬ੍ਰਿਸਟਲ ਬਾਰ ਨੂੰ ਆਰਜ਼ੀ ਤੌਰ 'ਤੇ ਦਿੱਤਾ ਗਿਆ ਮਹਾਰਾਣੀ ਐਲਿਜ਼ਾਬੈਥ ਆਰਮਜ਼ ਦਾ ਨਾਮ
Monday, Sep 19, 2022 - 10:37 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਗਲਾਸਗੋ ਦੇ ਈਸਟ ਐਂਡ ਵਿੱਚ ਸਥਿਤ ਪ੍ਰਸਿੱਧ ਬ੍ਰਿਸਟਲ ਬਾਰ ਨੂੰ ਯੂਨੀਅਨ ਝੰਡੇ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਇਸਨੂੰ ਅਸਥਾਈ ਤੌਰ 'ਤੇ "ਕੁਈਨ ਐਲਿਜ਼ਾਬੈਥ ਆਰਮਜ਼" ਦਾ ਨਾਮ ਵੀ ਦਿੱਤਾ ਗਿਆ ਹੈ। ਮਹਾਰਾਣੀ ਦੀ ਮੌਤ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਪੱਬ ਦੀਆਂ ਕੰਧਾਂ ਆਦਿ ‘ਤੇ ਮਰਹੂਮ ਮਹਾਰਾਣੀ ਦੇ ਚਿੱਤਰ ਲਗਾਏ ਗਏ ਸਨ ਤੇ ਫਿਰ ਇਸਦਾ ਇਹ ਅਸਥਾਈ ਨਾਮ ਰੱਖਿਆ ਗਿਆ ਹੈ।
ਇਸ ਕੰਧ-ਚਿੱਤਰ ‘ਤੇ 'ਕੁਈਨ ਐਲਿਜ਼ਾਬੈਥ II 1926 -2022' ਅਤੇ ਪੱਬ ਦੇ ਬਾਹਰ ਫੁੱਲਾਂ ਨਾਲ ਸ਼ਰਧਾਂਜਲੀ ਦੇਣ ਦੇ ਨਾਲ ਅੱਧੇ ਝੰਡੇ ਵੀ ਲਹਿਰਾਏ ਗਏ ਹਨ। ਬ੍ਰਿਸਟਲ ਬਾਰ ਮਹਾਰਾਣੀ ਐਲਿਜ਼ਾਬੈਥ II ਦਾ ਸੋਗ ਮਨਾ ਰਿਹਾ ਹੈ। ਬਾਰ ਦੇ ਅੰਦਰ ਮਹਾਰਾਣੀ ਦੀਆਂ ਵੱਡੀਆਂ ਤਸਵੀਰਾਂ ਅਤੇ ਹੋਰ ਯੂਨੀਅਨ ਜੈਕ ਝੰਡੇ ਵੀ ਲਗਾਏ ਗਏ ਹਨ।