ਅਜੀਬ ਬੀਮਾਰੀ ਕਾਰਨ ਮੁੜਿਆ ਸੀ ਮੁੰਡੇ ਦਾ ਸਰੀਰ, ਇੰਝ ਮਿਲੀ ਨਵੀਂ ਜ਼ਿੰਦਗੀ

Monday, Jun 13, 2022 - 05:37 PM (IST)

ਅਜੀਬ ਬੀਮਾਰੀ ਕਾਰਨ ਮੁੜਿਆ ਸੀ ਮੁੰਡੇ ਦਾ ਸਰੀਰ, ਇੰਝ ਮਿਲੀ ਨਵੀਂ ਜ਼ਿੰਦਗੀ

ਅਫਰੀਕਾ (ਬਿਊਰੋ): ਦੁਨੀਆ ਵਿਚ ਕੁਝ ਲੋਕ ਅਜੀਬੋਗਰੀਬ ਬੀਮਾਰੀ ਦੇ ਸ਼ਿਕਾਰ ਹਨ। ਇਸੇ ਤਰ੍ਹਾਂ ਅਫਰੀਕਾ ਵਿਚ ਰਹਿਣ ਵਾਲਾ ਇਕ ਮੁੰਡਾ ਜਨਮ ਤੋਂ ਹੀ ਮਾਸਪੇਸ਼ੀਆਂ ਸਬੰਧੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਸੀ। ਇਸ ਕਾਰਨ ਉਸ ਦਾ ਸਰੀਰ ਮੁੜਿਆ ਰਹਿੰਦਾ ਸੀ। ਇੱਥੋਂ ਤੱਕ ਕਿ ਜਿਹੜਾ ਵੀ ਡਾਕਟਰ ਇਸ ਮੁੰਡੇ ਦਾ ਚੈਕਅੱਪ ਕਰਦਾ, ਉਹਨਾਂ ਦੀ ਗੱਲ ਸੁਣ ਕੇ ਮੁੰਡਾ ਨਿਰਾਸ਼ ਹੋ ਜਾਂਦਾ ਸੀ। ਡਾਕਟਰ ਉਸ ਦੀ ਸਰਜਰੀ ਕਰਨ ਤੋਂ ਇਨਕਾਰ ਕਰ ਦਿੰਦੇ ਸਨ। ਉਸ ਦੀ ਬੀਮਾਰੀ ਕਾਫੀ ਗੰਭੀਰ ਬਣ ਗਈ ਸੀ ਪਰ ਆਖਰਕਾਰ ਉਹ ਦਿਨ ਵੀ ਆਇਆ ਜਦੋਂ ਮੁੰਡੇ ਦੀ ਜ਼ਿੰਦਗੀ ਬਦਲੀ। 

'ਦੀ ਸਨ' ਦੀ ਰਿਪੋਰਟ ਮੁਤਾਬਕ ਇਸ ਮੁੰਡੇ ਦਾ ਨਾਮ ਉਲਰਿਚ (Ulrich) ਹੈ। ਉਹ ਅਫਰੀਕਾ ਦਾ ਰਹਿਣ ਵਾਲਾ ਹੈ। ਜਨਮ ਤੋਂ ਹੀ ਉਸ ਦੇ ਗੋਡੇ ਆਪਣੀ ਮੂਲ ਜਗ੍ਹਾ ਤੋਂ ਹਿਲੇ ਹੋਏ ਸਨ। ਅਜਿਹੇ ਵਿਚ ਉਹ ਡੰਡੇ ਦੇ ਸਹਾਰੇ ਤੁਰਦਾ ਸੀ। ਉਸ ਦੀ ਇਹ ਹਾਲਤ Quadriceps contract ਕਹਾਉਂਦੀ ਹੈ। ਇਸ ਹਾਲਤ ਕਾਰਨ ਉਲਰਿਚ ਦੀ ਮਾਸਪੇਸ਼ੀਆਂ ਦੇ ਵਧਣ ਦੀ ਦਰ ਹੱਡੀਆਂ ਦੇ ਮੁਕਾਬਲੇ ਕਾਫੀ ਘੱਟ ਸੀ। ਇਸ ਕਾਰਨ ਉਲਰਿਚ ਦੇ ਪੈਰ ਅੱਗੇ ਵੱਲ ਅਜੀਬੋਗਰੀਬ ਢੰਗ ਨਾਲ ਮੁੜ ਗਏ ਸਨ। ਉਲਰਿਚ  ਜਦੋਂ ਵੀ ਸੜਕ 'ਤੇ ਤੁਰਦਾ ਸੀ ਲੋਕ ਉਸ ਨੂੰ ਹੈਰਾਨੀ ਨਾਲ ਦੇਖਦੇ ਸਨ। ਉਸ ਨੂੰ ਖੁਦ ਨੂੰ ਮਹਿਸੂਸ ਹੁੰਦਾ ਸੀ ਕਿ ਉਹ ਜਿਹੜੀ ਬੀਮਾਰੀ ਨਾਲ ਜੂਝ ਰਿਹਾ ਹੈ ਉਸ ਕਾਰਨ ਉਸ ਦੀ ਹਾਲਤ ਹੋਰ ਖਰਾਬ ਹੁੰਦੀ ਜਾਵੇਗੀ।

PunjabKesari

ਉਲਰਿਚ ਦੀ ਮਾਂ ਜਾਰਜੇਂਟ ਜਦੋਂ ਵੀ ਆਪਣੇ ਮੁੰਡੇ ਨੂੰ ਅਜਿਹੀ ਹਾਲਤ ਵਿਚ ਦੇਖਦੀ ਸੀ ਤਾਂ ਉਸ ਦਾ ਦਿਲ ਟੁੱਟ ਜਾਂਦਾ ਸੀ। ਪਰਿਵਾਰ ਕੋਲ ਆਪਰੇਸ਼ਨ ਕਰਾਉਣ ਲਈ ਪੈਸੇ ਵੀ ਨਹੀਂ ਸਨ। ਜਾਰਜੇਂਟ ਨੇ ਦੱਸਿਆ ਕਿ ਸਰਜਨ ਮੇਰੇ ਮੁੰਡੇ ਨੂੰ ਹੱਥ ਤੱਕ ਨਹੀਂ ਲਗਾਉਂਦੇ ਸਨ। ਇਹ ਦੇਖਣਾ ਦੁਖਦਾਈ ਸੀ। ਜਦੋਂ ਉਸ ਨੂੰ ਪਰੇਸ਼ਾਨੀ ਹੁੰਦੀ ਸੀ ਤਾਂ ਮੈਂ ਵੀ ਪਰੇਸ਼ਾਨ ਹੋ ਜਾਂਦੀ ਸੀ। ਪਰਿਵਾਰ ਲਈ 'ਅਫਰੀਕਾ ਮਰਸੀ ਚੈਰਿਟੀ' ਉਮੀਦ ਦੀ ਕਿਰਨ ਬਣ ਕੇ ਆਇਆ, ਜਿਸ ਨੇ ਉਲਰਿਚ ਦੀ ਸਰਜਰੀ ਕਰਾਉਣ ਦਾ ਖਰਚਾ ਚੁੱਕਿਆ। ਇਸ ਮਗਰੋਂ ਉਲਰਿਚ ਦੀ ਸਰਜਰੀ ਹੋਈ। ਫਿਰ ਉਲਰਿਚ ਪਹਿਲੀ ਵਾਰ ਆਪਣੇ ਦਮ 'ਤੇ ਖੜ੍ਹਾ ਹੋ ਸਕਿਆ। ਸਰਜਰੀ ਹੋਣ ਦੇ ਬਾਅਦ ਉਲਰਿਚ ਨੇ ਆਪਣੀ ਮਾਂ ਨੂੰ ਗਲੇ ਲਗਾਇਆ। ਉਸ ਨੇ ਕਿਹਾ ਕਿ ਉਹ ਪਹਿਲੀ ਵਾਰ ਛੱਤ ਨੂੰ ਛੂਹ ਪਾ ਰਿਹਾ ਹੈ। ਹੁਣ ਉਹ ਤੁਰ ਵੀ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਇਟਲੀ 'ਚ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਭਾਵ-ਭਿੰਨੀ ਸ਼ਰਧਾਂਜਲੀ

ਚੀਨ ਵਿਚ ਇਕ ਸ਼ਖ਼ਸ ਨੂੰ ਆਈ ਸੀ ਅਜਿਹੀ ਮੁਸ਼ਕਲ
ਸਾਲ 2020 ਵਿਚ 'ਦੀ ਸਨ' ਵਿਚ ਇਕ ਕੇਸ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਵਿਚ ਇਕ ਚੀਨੀ ਸ਼ਖ਼ਸ ਜਿਸ ਦਾ ਨਾਮ ਲਿ ਹੁਆ ਸੀ, ਉਸ ਦੀ 25 ਸਾਲਾਂ ਬਾਅਦ ਸਰਜਰੀ ਹੋਈ ਅਤੇ ਫਿਰ ਉਹ ਪਹਿਲੀ ਠੀਕ ਢੰਗ ਨਾਲ ਸਿੱਧਾ ਖੜ੍ਹਾ ਹੋ ਸਕਿਆ ਸੀ। ਇਹ ਸ਼ਖ਼ਸ Ankylosing spondylitis ਨਾਲ ਪੀੜਤ ਸੀ।

ਪੜ੍ਹੋ ਇਹ ਅਹਿਮ ਖ਼ਬਰ-ਸੂਡਾਨ ਦੇ ਦਾਰਫੁਰ 'ਚ ਨਸਲੀ ਹਿੰਸਾ 'ਚ 100 ਲੋਕਾਂ ਦੀ ਮੌਤ : ਸੰਯੁਕਤ ਰਾਸ਼ਟਰ
 


author

Vandana

Content Editor

Related News