ਜਨਮ ਦਿਨ ਮਨਾ ਰਹੇ ਸਨ 50 ਰਿਸ਼ਤੇਦਾਰ, ਭੂਚਾਲ ਨੇ ਇਕੋ ਝਟਕੇ 'ਚ ਲੈ ਲਈ ਸਭ ਦੀ ਜਾਨ

11/15/2017 4:00:48 PM

ਅੰਕਾਰਾ,(ਬਿਊਰੋ)— ਇਰਾਕ-ਈਰਾਨ ਦੀ ਸਰਹੱਦ 'ਤੇ ਆਏ ਭੂਚਾਲ ਨੇ ਹੁਣ ਤਕ 530 ਲੋਕਾਂ ਦੀ ਜਾਨ ਲੈ ਲਈ ਹੈ। ਐਤਵਾਰ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.3 ਮਾਪੀ ਗਈ। ਲੋਕਾਂ ਨੇ ਦੱਸਿਆ ਕਿ ਕਿਵੇਂ ਭੂਚਾਲ ਨੇ ਉਨ੍ਹਾਂ ਦੇ ਹੱਸਦੇ-ਵੱਸਦੇ ਪਰਿਵਾਰਾਂ 'ਚ ਵੈਣ ਪਾ ਦਿੱਤੇ ਹਨ। ਰਿਪੋਰਟ ਮੁਤਾਬਕ 8000 ਤੋਂ ਵਧੇਰੇ ਲੋਕ ਜ਼ਖਮੀ ਹਨ ਅਤੇ ਉਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। 

ਰਜ਼ਾ ਨਾਂ ਦੀ ਇਕ ਔਰਤ ਨੇ ਦੱਸਿਆ,'' ਉਸ ਰਾਤ ਮੇਰੇ ਇਕ ਰਿਸ਼ਤੇਦਾਰ ਦੇ ਘਰ ਜਨਮ ਦਿਨ ਦੀ ਪਾਰਟੀ ਸੀ ਅਤੇ ਉੱਥੇ ਲਗਭਗ 50 ਰਿਸ਼ਤੇਦਾਰ ਮੌਜੂਦ ਸੀ। ਅਚਾਨਕ ਭੂਚਾਲ ਆਇਆ ਤੇ ਸਾਰੇ ਮਾਰੇ ਗਏ। ਮੈਂ ਬਹੁਤ ਮੁਸ਼ਕਲ ਨਾਲ ਜਾਨ ਬਚਾ ਸਕੀ।'' ਉਸ ਨੇ ਕਿਹਾ ਕਿ ਕੁੱਝ ਹੀ ਸਮੇਂ 'ਚ ਭੂਚਾਲ ਨੇ ਕਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵਲੋਂ ਹੋ ਰਹੀ ਕੁਤਾਹੀ ਮਗਰੋਂ ਲੋਕ ਮਦਦ ਲਈ ਮੰਗ ਰਹੇ ਹਨ।

PunjabKesariਲੋਕਾਂ ਦਾ ਕਹਿਣਾ ਹੈ ਕਿ ਉਹ ਭੂਚਾਲ 'ਚ ਤਾਂ ਬਚ ਗਏ ਹਨ ਪਰ ਲੱਗਦਾ ਹੈ ਕਿ ਠੰਡ ਕਾਰਨ ਉਹ ਮਰ ਜਾਣਗੇ ਅਤੇ ਉਨ੍ਹਾਂ ਕੋਲ ਕੋਈ ਸਰਕਾਰੀ ਮਦਦ ਨਹੀਂ ਪੁੱਜ ਰਹੀ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਠੰਡ ਤੋਂ ਬਚਣ ਲਈ ਸਮਾਨ ਦੀ ਜ਼ਰੂਰਤ ਹੈ। ਇਸੇ ਲਈ ਬਹੁਤ ਸਾਰੇ ਲੋਕ ਮਲਬੇ 'ਚੋਂ ਸਮਾਨ ਇਕੱਠਾ ਕਰ ਰਹੇ ਹਨ ਤਾਂ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਬਚਾ ਸਕਣ। ਬੇਘਰ ਹੋਏ ਬਹੁਤ ਸਾਰੇ ਲੋਕ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲ ਰਹੇ ਹਨ। 

PunjabKesari
30 ਸਾਲਾ ਔਰਤ ਨੇ ਕਿਹਾ,''ਮੇਰੇ ਬੱਚੇ ਠੰਡ 'ਚ ਬਰਫ ਬਣ ਰਹੇ ਹਨ। ਸਾਨੂੰ ਪਾਣੀ ਅਤੇ ਭੋਜਨ ਦੀ ਮਦਦ ਤਾਂ ਮਿਲ ਗਈ ਹੈ ਪਰ ਅਜੇ ਤਕ ਕੋਈ ਟੈਂਟ ਨਹੀਂ ਮਿਲਿਆ। ਲੱਗਦਾ ਹੈ ਕਿ ਅਸੀਂ ਠੰਡ 'ਚ ਮਰ ਜਾਵਾਂਗੇ।'' ਬਹੁਤ ਸਾਰੇ ਲੋਕਾਂ ਤਕ ਭੋਜਨ ਨਹੀਂ ਪੁੱਜ ਸਕਿਆ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਭੁੱਖ ਕਾਰਨ ਮਰ ਰਹੇ ਹਨ। ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਸੁਰੱਖਿਅਤ ਮਿਲ ਜਾਣ ਦੀ ਪ੍ਰਾਰਥਨਾ ਕਰ ਰਹੇ ਹਨ।


Related News