ਪਾਕਿ 'ਚ ਸਿੰਧ ਸੂਬੇ ਦੇ ਗਵਰਨਰ ਹਾਊਸ ਬਾਹਰ ਲੱਗੀ ਵੱਡੀ ‘ਘੰਟੀ’, ਪਹਿਲੇ ਦਿਨ ਆਈਆਂ 21 ਸ਼ਿਕਾਇਤਾਂ
Thursday, May 18, 2023 - 11:16 AM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਗਵਰਨਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਨਵਾਂ ਤਰੀਕਾ ਲੱਭਿਆ ਹੈ, ਜਿਸ ਦਾ ਮੁੱਖ ਟੀਚਾ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਅਧਿਕਾਰੀ ਨਹੀਂ ਸੁਣਦੇ, ਉਹ ਲੋਕ ਇਸ ਘੰਟੀ ਨੂੰ ਵਜਾ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ, ਜਿਸ ਦੀ ਸੁਣਵਾਈ ਹਰ ਰੋਜ ਗਵਰਨਰ ਖ਼ੁਦ ਦੁਪਹਿਰ 12 ਤੋਂ 4 ਵਜੇ ਤੱਕ ਕਰਨਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨਦਾਰ ਨੂੰ ਨੰਗਾ ਕਰ ਕੇ ਮਾਰੇ ਬੇਸਬਾਲ, ਵੀਡੀਓ ਵਾਇਰਲ
ਸਿੰਧ ਸੂਬੇ ਦੇ ਗਵਰਨਰ ਕਾਮਰਾਨ ਖ਼ਾਨ ਟੇਸੋਰੀ ਨੇ ਆਪਣੇ ਕਰਾਚੀ ਸਥਿਤ ਗਵਰਨਰ ਹਾਊਸ ਦੇ ਬਾਹਰ ਇਕ ਵੱਡੀ ਘੰਟੀ ਸਥਾਪਤ ਕੀਤੀ ਹੈ, ਜਿਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ਇਸ ਘੰਟੀ ਦੇ ਵੱਜਣ ਤੋਂ ਬਾਅਦ 21 ਸ਼ਿਕਾਇਤਾਂ ਨੂੰ ਗਵਰਨਰ ਕਾਮਰਾਨ ਖ਼ਾਨ ਨੇ ਖੁਦ ਸੁਣਿਆ ਅਤੇ ਸਬੰਧਤ ਪੁਲਸ ਸਟੇਸ਼ਨ ਅਧਿਕਾਰੀਆਂ ਨੂੰ ਖ਼ੁਦ ਟੈਲੀਫੋਨ ’ਤੇ ਐੱਫ.ਆਈ.ਆਰ ਦਰਜ ਕਰਨ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ
ਸ਼ਿਕਾਇਤਾਂ ਕਰਨ ਵਾਲਿਆਂ ’ਚ ਕਰਾਚੀ ਦੇ ਮੈਰਿਜ ਪੈਲੇਸ ਵਾਲੇ ਵੀ ਸ਼ਾਮਲ ਸੀ। ਜਿਨ੍ਹਾਂ ਦੇ ਮੈਰਿਜ ਪੈਲੇਸ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਾ ਕਰ ਕੇ ਬਣਾਏ ਦੱਸ ਕੇ ਡੇਗੇ ਸਨ। ਜਿਸ ’ਤੇ ਗਵਰਨਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਿਆਂ ਕਾਰਨ ਡੇਗੇ ਹਨ ਤਾਂ ਉਹ ਕੁਝ ਨਹੀਂ ਕਰ ਸਕਦੇ, ਜੇਕਰ ਗਲਤ ਢੰਗ ਨਾਲ ਡੇਗੇ ਗਏ ਹਨ ਤਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 40 ਸਾਲ ਫ਼ੌਜੀ ਨੂੰ ਦੇ ਦਿੱਤੀ ਜ਼ਿਆਦਾ ਪੈਨਸ਼ਨ, ਕੱਟਣ ਲੱਗੇ ਤਾਂ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।