ਮੈਲਬੌਰਨ 'ਚ ਕਾਰ 'ਚ ਮਿਲਿਆ ਬੱਚਾ, ਹਾਲਤ ਗੰਭੀਰ

11/13/2017 1:04:04 PM

ਮੈਲਬੌਰਨ (ਬਿਊਰੋ)— ਮੈਲਬੌਰਨ ਦੇ ਪੱਛਮ ਵਿਚ ਕਾਰ ਵਿਚ ਗੰਭੀਰ ਸਥਿਤੀ ਵਿਚ ਇਕ ਬੱਚਾ ਮਿਲਿਆ ਹੈ।  ਫਾਇਰਫਾਇਟਰਜ਼ ਅਧਿਕਾਰੀਆਂ ਨੂੰ ਨਿਊਪੋਰਟ ਗਾਰਡਨਸ ਪ੍ਰਾਇਮਰੀ ਸਕੂਲ ਨੇੜੇ ਮੈਡੋਕਸ ਸਟ੍ਰੀਟ, ਨਿਊਪੋਰਟ ਵਿਖੇ ਬੁਲਾਇਆ ਗਿਆ। ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਕ ਬੱਚਾ ਗੱਡੀ ਵਿਚ ਬੰਦ ਹੈ। ਮੈਲਬੌਰਨ ਵਿਚ ਇਸ ਸਮੇਂ ਤਾਪਮਾਨ 33 ਡਿਗਰੀ ਦੇ ਕਰੀਬ ਹੈ। ਤਾਪਮਾਨ ਜ਼ਿਆਦਾ ਹੋਣ ਕਾਰਨ ਕਾਰ ਬਹੁਤ ਜ਼ਿਆਦਾ ਗਰਮ ਹੋ ਗਈ ਸੀ, ਜਿਸ ਕਾਰਨ ਬੱਚੇ ਦੀ ਹਾਲਤ ਗੰਭੀਰ ਸੀ। ਜਾਣਕਾਰੀ ਮਿਲਦੇ ਹੀ ਪੁਲਸ ਅਤੇ ਐਂਬੂਲੈਂਸ ਗੱਡੀ ਮੌਕੇ 'ਤੇ ਪਹੁੰਚੇ। ਵਿਕਟੋਰੀਆ ਪੁਲਸ ਦੇ ਇੰਸਪੈਕਟਰ ਮਿਸ਼ੇਲ ਯੰਗ ਨੇ ਦੱਸਿਆ ਕਿ ਫਾਇਰਫਾਇਟਰਜ਼ ਅਧਿਕਾਰੀਆਂ ਨੇ ਬੱਚੇ ਨੂੰ ਗੱਡੀ ਵਿਚੋਂ ਬਾਹਰ ਕੱਢਿਆ। ਬੱਚੇ ਦੀ ਉਮਰ ਅਤੇ ਲਿੰਗ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਅਤੇ ਬੱਚੇ ਦੀ ਸਥਿਤੀ ਗੰਭੀਰ ਹੋਣ ਕਾਰਨ ਉਸ ਨੂੰ ਰੋਇਲ ਬੱਚਿਆਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

PunjabKesari

ਜਾਂਚ ਲਈ ਪੁਲਸ ਨੇ ਮੈਡੋਕਸ ਰੋਡ ਨੂੰ ਦੋਹੀਂ ਪਾਸੀਂ ਬੰਦ ਕਰ ਦਿੱਤਾ ਹੈ।


Related News