ਫਰਾਂਸ ''ਚ ਇਸ ਹਫਤੇ ਲੱਗਣੀ ਸ਼ੁਰੂ ਹੋਵੇਗੀ ਐਸਟ੍ਰਾਜੇਨੇਕਾ ਵੈਕਸੀਨ : ਵੇਰਾਨ

02/05/2021 9:17:34 PM

ਪੈਰਿਸ-ਫਰਾਂਸ 'ਚ ਇਸ ਹਫਤੇ ਦੇ ਅੰਤ 'ਚ ਐਸਟ੍ਰਾਜੇਨੇਕਾ ਟੀਕਾਕਰਣ ਮੁਹਿੰਮ ਦੇਸ਼ ਦੀ ਜਨਤਾ ਲਈ ਸ਼ੁਰੂ ਹੋ ਸਕਦੀ ਹੈ। ਸਿਹਤ ਮੰਤਰੀ ਓਲੀਵੀਅਰ ਵੇਰਾਨ ਨੇ ਇਹ ਜਾਣਕਾਰੀ ਦਿੱਤੀ। ਇਸ ਟੀਕੇ ਦਾ ਵਿਕਾਸ ਬ੍ਰਿਟੇਨ-ਸਵੀਡੀਸ਼ ਐਸਟ੍ਰਾਜੇਨੇਕਾ ਫਾਰਮਿਊਟਿਕਸਲਸ ਕੰਪਨੀ ਨੇ ਕੀਤਾ ਅਤੇ ਫਰਾਂਸ ਦੀ ਰਾਸ਼ਟਰੀ ਸਿਹਤ ਰੈਗੂਲੇਟਰੀ ਨੇ ਮੰਗਲਵਾਰ ਨੂੰ ਇਸ ਦੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਸੀ।

ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ

ਵੇਰਾਨ ਨੇ ਕਿਹਾ ਕਿ ਇਸ ਹਫਤੇ ਦੇ ਅੰਤ 'ਚ ਐਸਟ੍ਰਾਜੇਨੇਕਾ ਵੈਕਸੀਨ 65 ਸਾਲ ਤੋਂ ਘੱਟ ਉਮਰ ਦੇ ਲੋਕਾਂ, ਅੱਗ ਬੁਝਾਉਣ ਵਾਲੇ ਅਤੇ ਘਰੇਲੂ ਮਦਦਗਾਰਾਂ ਲਈ ਟੀਕਾਕਰਣ ਉਪਲੱਬਧ ਹੋ ਜਾਵੇਗੀ। ਫਰਾਂਸ 'ਚ 27 ਦਸੰਬਰ ਤੋਂ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਫਾਈਜ਼ਰ ਅਤੇ ਮਾਡਰਨਾ ਦੀ ਜ਼ਿਆਦਾ ਉਤਪਾਦ ਸਮੱਰਥਾ ਦੇ ਮੁੱਦੇ ਕਾਰਣ ਖੁਰਾਕ 'ਚ ਕਟੌਤੀ ਕਾਰਣ ਇਸ ਦੀ ਰਫਤਾਰ 'ਚ ਹੌਲੀ ਪੈ ਗਈ ਸੀ। ਸਿਹਤ ਅਧਿਕਾਰੀ ਨੇ ਉਮੀਦ ਜਤਾਈ ਹੈ ਕਿ ਹੋਰ ਟੀਕਿਆਂ ਦੀ ਵੰਡ 'ਚ ਕਮੀ ਨੂੰ ਪੂਰਾ ਕਰਨ ਲਈ ਐਸਟ੍ਰਾਜੇਨੇਕਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ -ਦਿਲ ਦਾ ਦੌਰਾ ਪੈਣ ਨਾਲ ਕੋਵਿਡ-19 ਮਰੀਜ਼ਾਂ ਨੂੰ ਮੌਤ ਦਾ ਵਧੇਰੇ ਖਤਰਾ : ਅਧਿਐਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


Karan Kumar

Content Editor

Related News