ਫਰਿਜ਼ਨੋ ਵਿਖੇ ਹੋਇਆ ਅਮੈਰਕਿਨ ਟਰੱਕਿੰਗ ਸ਼ੋਅ ਅਮਿੱਟ ਪੈੜ੍ਹਾ ਛੱਡਦਾ ਸੰਪੰਨ (ਤਸਵੀਰਾਂ)

Monday, Apr 18, 2022 - 12:37 AM (IST)

ਫਰਿਜ਼ਨੋ ਵਿਖੇ ਹੋਇਆ ਅਮੈਰਕਿਨ ਟਰੱਕਿੰਗ ਸ਼ੋਅ ਅਮਿੱਟ ਪੈੜ੍ਹਾ ਛੱਡਦਾ ਸੰਪੰਨ (ਤਸਵੀਰਾਂ)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਸੈਂਟਰਲ ਵੈਲੀ ਜਿਸ ਨੂੰ ਟਰੱਕਿੰਗ ਦੀ ਹੱਬ ਦੇ ਤੌਰ ਤੇ ਜਾਣਿਆ ਜਾਂਦਾ, ਇੱਥੋ ਦੇ ਸੋਹਣੇ ਸ਼ਹਿਰ ਫਰਿਜ਼ਨੋ ਦੇ ਸਥਾਨਿਕ ਫੇਅਰ ਗਰਾਊਂਡ ਵਿਖੇ ਨਾਪਟਾ ਸੰਸਥਾ ਦੇ ਸੰਚਾਲਕ ਰਮਨ ਸਿੰਘ ਢਿੱਲੋ ਨੇ ਸਪਾਂਸਰ ਸੱਜਣਾਂ ਦੇ ਸਹਿਯੋਗ ਨਾਲ ਸ਼ਾਨਦਾਰ ਦੋ ਦਿਨਾ American Trucking Show ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕਰਵਾਇਆ। ਇਸ ਮੌਕੇ ਜਿੱਥੇ ਜਾਣਕਾਰੀ ਭਰਪੂਰ ਸਟਾਲ ਲੱਗੇ ਹੋਏ ਸੀ, ਉਥੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਦਰਸ਼ਕਾਂ ਦੇ ਮਨੋਰੰਜਨ ਲਈ ਹੋਲੀ ਗਰਾਊਂਡ ਦਾ ਪ੍ਰਬੰਧ ਕੀਤਾ ਗਿਆ ਸੀ।

PunjabKesari

ਇਹ ਵੀ ਪੜ੍ਹੋ : FPI ਨੇ ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰਾਂ ਤੋਂ 4,500 ਕਰੋੜ ਰੁਪਏ ਕੱਢੇ

ਲਿਸ਼ਕਾਂ ਮਾਰਦੇ ਸ਼ਿੰਗਾਰੇ ਹੋਏ ਟਰੱਕ ਸ਼ੋਅ ਨੂੰ ਹੋਰ ਵੀ ਚਾਰ ਚੰਨ ਲਾ ਰਹੇ ਸਨ। ਇਸ ਮੌਕੇ ਟਰੱਕ ਪਾਰਟਸ ਅਤੇ ਟਰੱਕ ਡੀਲਰਾ ਦੀਆਂ ਸਟਾਲਾਂ 'ਤੇ ਕਾਫ਼ੀ ਤੰਤਾ ਲੱਗਿਆ ਨਜ਼ਰ ਆ ਰਿਹਾ ਸੀ। ਇਸ ਤੋਂ ਬਿਨਾ ਫੈਕਟਰਿੰਗ, ਟਰੱਕ ਇੰਸ਼ੋਰੈਂਸ, ਟਰੱਕਿੰਗ ਡਿਸਪੈਚ ਸੌਫਟਵੇਅਰ, ਲੋਨ ਕੰਪਨੀਆਂ ਦੇ ਵੀ ਕਾਫ਼ੀ ਸਟਾਲ ਲੱਗੇ ਹੋਏ ਸੀ। ਇਸ ਸ਼ੋਅ 'ਚ ਵੱਡੀ ਗਿਣਤੀ 'ਚ ਟਰੱਕਿੰਗ ਇੰਡਸਟਰੀ ਨਾਲ ਜੁੜੇ ਸੱਜਣਾਂ ਨੇ ਹਾਜ਼ਰੀ ਭਰਕੇ ਇਸ ਸ਼ੋਅ ਨੂੰ ਕਾਮਯਾਬ ਬਣਾਇਆ। ਗਾਇਕ ਪੱਪੀ ਭਦੌੜ, ਸਵ. ਕੁਲਦੀਪ ਮਾਣਕ ਦੇ ਸ਼ਗਿਰਦ ਜੀਤਾ ਗਿੱਲ, ਸੁੱਖੀ ਢੋਲੀ, ਜ਼ੋਰਾ ਆਦਿ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਖ਼ੂਬ ਮਹਿਫ਼ਲ ਲਾਈ।

PunjabKesari

ਇਹ ਵੀ ਪੜ੍ਹੋ : ਚੰਬਾ ਦੇ ਭਰਮੌਰ 'ਚ ਵਾਪਰੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ

ਸੱਭਿਆਚਾਰਕ ਸਟੇਜ ਲਈ ਮਿਊਜਕ ਬੈਂਡ ਬਿੱਟੂ ਦੇਵਗਨ ਗਰੁੱਪ ਪਹੁੰਚਿਆ ਹੋਇਆ ਸੀ। ਹੋਰ ਮੂਲ ਦੇ ਬੈਂਡ ਵੀ ਸ਼ੋਅ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਗਾਇਕ ਗੋਗੀ ਸੰਧੂ ਨੇ ਮੇਲੇ 'ਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਗਾਇਕ ਸ਼ੈਰੀ ਮਾਨ ਦੇ ਅਖਾੜੇ ਨੇ ਟਰੱਕ ਸ਼ੋਅ ਨੂੰ ਚਰਮ ਸੀਮਾ ਤੱਕ ਪਹੁੰਚਾਇਆ। ਉਨ੍ਹਾਂ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖ਼ੂਬ ਰੌਣਕਾਂ ਲਾਈਆਂ। ਲੋਕੀ ਆਪਣੇ ਮਨ ਪਸੰਦੀ ਦੇ ਸੁਆਦਿਸ਼ਟ ਖਾਣੇ ਦੇ ਸਟਾਲਾਂ ਦਾ ਖ਼ੂਬ ਅਨੰਦ ਮਾਣ ਰਹੇ ਸਨ। ਅਖੀਰ ਜੇਤੂ ਟਰੱਕਰ ਵੀਰਾਂ ਨੂੰ ਕੱਪ ਅਤੇ ਇਨਾਮ ਦੇਕੇ ਨਿਵਾਜਿਆ ਗਿਆ। ਰਮਨ ਸਿੰਘ ਢਿੱਲੋ ਨੇ ਸਾਰਿਆਂ ਦਾ ਧੰਨਵਾਦ ਕੀਤਾ। ਅੰਤ ਅਮਿੱਟ ਪੈੜ੍ਹਾ ਛੱਡਦਾ ਇਹ ਟਰੱਕ ਸ਼ੋਅ ਯਾਦਗਾਰੀ ਹੋ ਨਬੜਿਆ। ਇਸ ਮੌਕੇ ਪੰਜਾਬੀ ਰੇਡੀਓ ਦੀ ਸਾਰੀ ਟੀਮ ਸੁਚੱਜੇ ਢੰਗ ਨਾਲ ਸ਼ੋਅ ਨੂੰ ਕਵਰ ਕਰ ਰਹੀ ਸੀ।

PunjabKesari

ਇਹ ਵੀ ਪੜ੍ਹੋ : ਦਿੱਲੀ 'ਚ ਕੱਲ ਤੋਂ ਆਟੋ, ਟੈਕਸੀ ਤੇ ਮਿੰਨੀ ਬੱਸ ਚਾਲਕ ਅਣਮਿੱਥੇ ਸਮੇਂ ਲਈ ਕਰਨਗੇ ਹੜਤਾਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News