71 ਸਾਲ ਦੇ ਮੇਅਰ ਨੇ ਪ੍ਰੇਮਿਕਾ ਨੂੰ ਮਿਲਣ ਲਈ ਤੋੜੇ ਤਾਲਾਬੰਦੀ ਦੇ ਨਿਯਮ

07/02/2020 12:12:00 AM

ਲਿਸੇਸਟਰ - ਬਿ੍ਰਟੇਨ ਦੇ ਲਿਸੇਸਟਰ ਸਿਟੀ ਦੇ 71 ਸਾਲਾ ਲੇਬਰ ਪਾਰਟੀ ਦੇ ਮੇਅਰ ਸਰ ਪੀਟਰ ਸੋਲਸਬੀ ਦੀ ਕਾਫੀ ਆਲੋਚਨਾ ਤਾਲਾਬੰਦੀ ਦਾ ਉਲੰਘਣ ਕਰਨ ਨੂੰ ਲੈ ਕੇ ਹੋ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਮੇਅਰ ਨੇ ਤਾਲਾਬੰਦੀ ਦਾ ਉਲੰਘਣ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਕੀਤਾ। ਉਹ ਆਪਣੀ ਪ੍ਰੇਮਿਕਾ ਨੂੰ ਨਾ ਸਿਰਫ ਮਿਲਣ ਗਏ ਬਲਕਿ ਉਨ੍ਹਾਂ ਦੇ ਘਰ ਪੂਰੀ ਰਾਤ ਰਹੇ। ਮੇਅਰ ਸੋਲਸਬੀ ਅਪ੍ਰੈਲ ਅਤੇ ਮਈ ਮਹੀਨੇ ਤੋਂ ਆਪਣੀ 64 ਸਾਲਾ ਪ੍ਰੇਮਿਕਾ ਸਮਰਸਲੈਂਡ ਦੇ ਘਰ ਲਗਾਤਰ ਜਾਂਦੇ ਰਹੇ ਅਤੇ ਉਨ੍ਹਾਂ ਦੇ ਘਰ ਦੀ ਮੁਰੰਮਤ ਦਾ ਕੰਮ ਕਰਾਉਂਦੇ ਰਹੇ।

ਗੁਆਂਢੀਆਂ ਨੇ ਮੇਅਰ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀ ਲਈ ਤਸਵੀਰ
ਸਮਰਸਲੈਂਡ ਦੇ ਗੁਆਂਢੀਆਂ ਨੇ ਮੇਅਰ ਦੀ ਘਰ ਆਉਂਦੇ-ਜਾਂਦੇ ਹੋਏ ਦੀ ਤਸਵੀਰ ਖਿੱਚ ਲਈ। ਮੇਅਰ ਆਪਣੀ ਪ੍ਰੇਮਿਕਾ ਦੇ ਘਰ ਬੈਗ ਲੈ ਕੇ ਆਉਂਦੇ ਰਹੇ ਅਤੇ ਰਾਤ ਭਰ ਰੁੱਕਦੇ ਸਨ। ਬੀਤੀ ਰਾਤ ਮੈਂਟ ਹੈਂਕਾਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਿਸੇਸਟਰ ਦੀ 3,30,000 ਆਬਾਦੀ ਨੂੰ ਆਉਣ ਵਾਲੇ 2 ਹਫਤਿਆਂ ਲਈ ਹੋਰ ਤਾਲਾਬੰਦੀ ਵਿਚ ਸਮੇਂ ਗੁਜਾਰਣਾ ਪਵੇਗਾ।

71 साल के मेयर ने गर्लफ्रेंड से मिलने के लिए तोड़ा लॉकडाउन, सीढ़ी लेकर खिड़की पर चढ़े

ਮੇਅਰ ਪ੍ਰੇਮਿਕਾ ਦੇ ਘਰ ਦੀ ਮੁਰੰਮਤ ਕਰਾਉਣ ਲਈ ਆਉਂਦੇ ਰਹੇ
ਗੁਆਂਢੀਆਂ ਨੇ ਲੇਬਰ ਪਾਰਟੀ ਦੇ ਮੇਅਰ ਨੂੰ ਉਨ੍ਹਾਂ ਦੀ ਪ੍ਰੇਮਿਕਾ ਸਮਰਸਲੈਂਡ ਦੇ ਘਰ 'ਤੇ ਕਈ ਮੌਕਿਆਂ 'ਤੇ ਦੇਖਿਆ ਅਤੇ ਉਨ੍ਹਾਂ ਦੀ ਵੀਡੀਓ ਬਣਾ ਲਈ। ਇਕ ਤਸਵੀਰ ਵਿਚ ਸਾਲਸਬੀ ਆਪਣੀ ਪ੍ਰੇਮਿਕਾ ਦੀ ਖਿੱੜਕੀ 'ਤੇ ਪੌੜੀਆਂ ਦੇ ਸਹਾਰ ਖੜ੍ਹੇ ਹਨ। ਇਸ ਤਸਵੀਰ ਵਿਚ ਉਹ ਆਪਣੀ ਪ੍ਰੇਮਿਕਾ ਨਾਲ ਗੱਲਬਾਤ ਕਰਦੇ ਹੋਏ ਦਿੱਖ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੇਬਰ ਪਾਰਟੀ ਨੇਤਾ ਪੂਰੇ ਮਈ ਮਹੀਨੇ ਵਿਚ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਜ਼ਰੀਏ ਸਾਰਿਆਂ ਨੂੰ ਇਹ ਮੈਸੇਜ ਦਿੰਦੇ ਰਹੇ ਕਿ ਘਰ ਵਿਚ ਸੁਰੱਖਿਅਤ ਰਹੋ।

ਇਸ ਘਟਨਾ ਦੇ ਜਨਤਕ ਹੋਣ ਤੋਂ ਬਾਅਦ ਪੁਲਸ ਨੇ ਮੇਅਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਘਰ ਵਿਚ ਰਹਿਣ ਦੀ ਸਲਾਹ ਦਿੱਤੀ। ਹਾਲਾਂਕਿ ਮੀਡੀਆ ਨੇ ਜਦ ਉਨ੍ਹਾਂ ਤੋਂ ਇਸ ਬਾਰੇ ਵਿਚ ਪੁੱਛਿਆ ਤਾਂ ਇਸ ਦੇ ਜਵਾਬ ਵਿਚ ਕਿਹਾ ਕਿ ਮੈਂ ਨਹੀਂ ਸਮਝਦਾ ਹਾਂ ਕਿ ਕੋਈ ਵੀ ਸ਼ਖਸ ਇਹ ਦਾਅਵਾ ਕਰ ਪਾਵੇਗਾ ਕਿ ਮੇਰੇ ਇਸ ਵਿਹਾਰ ਨਾਲ ਕਿਸੇ ਨੂੰ ਕੋਰੋਨਾਵਾਇਰਸ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਦੀ ਇਹ ਵਿਆਖਿਆ ਨਿਸ਼ਚਤ ਤੌਰ 'ਤੇ ਹੋ ਸਕਦੀ ਹੈ ਕਿ ਇਹ ਲਾਕਡਾਊਨ ਦੀ ਆਤਮਾ ਦੇ ਖਿਲਾਫ ਹੈ ਪਰ ਇਹ ਨਿਯਮਾਂ ਦੇ ਬਿਲਕੁਲ ਖਿਲਾਫ ਨਹੀਂ ਸੀ।


Khushdeep Jassi

Content Editor

Related News