ਬ੍ਰਾਜ਼ੀਲ ’ਚ ਨਜ਼ਰ ਆਈ 700 KM ਲੰਮੀ ਅਸਮਾਨੀ ਬਿਜਲੀ ਦੀ ਚਮਕ ਨੇ ਬਣਾਇਆ ਨਵਾਂ ਰਿਕਾਰਡ

Saturday, Jun 27, 2020 - 02:49 AM (IST)

ਬ੍ਰਾਜ਼ੀਲ ’ਚ ਨਜ਼ਰ ਆਈ 700 KM ਲੰਮੀ ਅਸਮਾਨੀ ਬਿਜਲੀ ਦੀ ਚਮਕ ਨੇ ਬਣਾਇਆ ਨਵਾਂ ਰਿਕਾਰਡ

ਸੰਯੁਕਤ ਰਾਸ਼ਟਰ – ਬ੍ਰਾਜ਼ੀਲ ’ਚ ਪਿਛਲੇ ਸਾਲ 700 ਕਿਲੋਮੀਟਰ ਲੰਮੀ ਅਸਮਾਨੀ ਬਿਜਲੀ ਚਮਕੀ ਸੀ ਅਤੇ ਇਸ ਦੀ ਲੰਬਾਈ ਬੋਸਟਨ ਅਤੇ ਵਾਸ਼ਿੰਗਟਨ ਡੀ. ਸੀ. ਦਰਮਿਆਨ ਦੀ ਦੂਰੀ ਦੇ ਬਰਾਬਰ ਸੀ। ਇਸ ਨੇ ਇਕ ਨਵੇਂ ਵਿਸ਼ਵ ਰਿਕਾਰਡ ਬਣਾਇਆ ਹੈ ਕਿਉਂਕਿ ਇਹ ਹੁਣ ਤੱਕ ਸਾਹਮਣੇ ਆਈ ਸਭ ਤੋਂ ਲੰਮੀ ਬਿਜਲੀ ਦੀ ਚਮਕ ਹੈ। ਇਹ ਐਲਾਨ ਸੰਯੁਕਤ ਰਾਸ਼ਟਰ ਦੀ ਮੌਸਮ ਏਜੰਸੀ ਨੇ ਕੀਤਾ ਹੈ।

ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਦੀ ਇਕ ਕਮੇਟੀ ਦੇ ਮਾਹਰਾਂ ਨੇ ਕਿਹਾ ਕਿ ਸਭ ਤੋਂ ਵੱਧ ਲੰਬਾਈ ਵਾਲੀ ਅਤੇ ਸਭ ਤੋਂ ਵੱਧ ਸਮੇਂ ਲਈ ਅਸਮਾਨੀ ਬਿਜਲੀ ਦੀ ਚਮਕ ਦੇ ਵਿਸ਼ਵ ਦੇ ਦੋ ਨਵੇਂ ਰਿਕਾਰਡ ਬ੍ਰਾਜ਼ੀਲ ਅਤੇ ਅਰਜਨਟੀਕਾ ’ਚ ਬਣੇ ਹਨ। ਬਿਜਲੀ ਦੀ ਚਮਕ ਦੇ 2019 ਦੌਰਾਨ ਦੇ ਨਵੇਂ ਰਿਕਾਰਡ ਪਹਿਲਾਂ ਦਰਜ ਅਸਮਾਨੀ ਬਿਜਲੀ ਦੀ ਚਮਕ ਤੋਂ ਆਕਾਰ ਅਤੇ ਮਿਆਦ ਦੇ ਮਾਮਲੇ ’ਚ ਦੁੱਗਣੇ ਹਨ।

ਉੱਤਰੀ ਅਰਜਨਟੀਨਾ ਦੇ ਉੱਪਰ ਚਾਰ ਮਾਰਚ 2019 ਨੂੰ ਨਜ਼ਰ ਆਈ ਅਸਮਾਨੀ ਬਿਜਲੀ ਦੀ ਚਮਕ 16.73 ਸਕਿੰਟ ਤੱਕ ਰਹੀ। ਦੱਖਣੀ ਬ੍ਰਾਜ਼ੀਲ ’ਚ ਪਿਛਲੇ ਸਾਲ 31 ਅਕਤੂਬਰ ਨੂੰ ਨਜ਼ਰ ਆਈ ਦੂਜੀ ਅਸਮਾਨੀ ਬਿਜਲੀ ਦੀ ਚਮਕ ਦਾ ਅਕਾਰ 700 ਕਿਲੋਮੀਟਰ ਤੋਂ ਵੱਧ ਲੰਮਾ ਸੀ। ਇਹ ਅਮਰੀਕਾ ’ਚ ਬੋਸਟਨ ਅਤੇ ਵਾਸ਼ਿੰਗਟਨ ਡੀ. ਸੀ. ਦਰਮਿਆਨ ਦੀ ਦੂਰੀ ਜਾਂ ਲੰਡਨ ਅਤੇ ਸਵਿਟਜ਼ਰਲੈਂਡ ਦੇ ਬਾਸੇਲ ਦੇ ਦਰਮਿਆਨ ਦੀ ਦੂਰੀ ਦੇ ਬਰਾਬਰ ਸੀ। ਡਬਲਯੂ. ਐੱਮ. ਓ. ਦੇ ‘ਵੈਦਰ ਐਂਡ ਕਲਾਈਮੇਟ ਐਕਸਟ੍ਰੀਮ’ ਦੇ ਮੁੱਖ ਪ੍ਰੋਫੈਸਰ ਰੈਂਡੇਲ ਸਰਵੇਨੀ ਨੇ ਇਨ੍ਹਾਂ ਰਿਕਾਰਡ ਨੂੰ ‘ਅਸਧਾਰਣ’ ਦੱਸਿਆ।


author

Khushdeep Jassi

Content Editor

Related News