ਥਾਈਲੈਂਡ ਨੇ 60 ਤੋਂ ਵੱਧ ਦੇਸ਼ਾਂ ਲਈ ਖੋਲ੍ਹੀਆਂ ਆਪਣੀਆਂ ਸਰਹੱਦਾਂ
Monday, Nov 01, 2021 - 01:47 PM (IST)
ਬੈਂਕਾਕ (ਯੂਐਨਆਈ): ਥਾਈਲੈਂਡ ਦੀ ਸਰਕਾਰ 18 ਮਹੀਨਿਆਂ ਦੀਆਂ ਕੋਰੋਨਾ ਵਾਇਰਸ ਪਾਬੰਦੀਆਂ ਤੋਂ ਬਾਅਦ ਹੁਣ 60 ਤੋਂ ਵੱਧ ਦੇਸ਼ਾਂ ਦੇ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਰਹੀ ਹੈ। ਇਸ ਸੂਚੀ ਵਿਚ ਬ੍ਰਿਟੇਨ, ਚੀਨ, ਜਾਪਾਨ, ਅਮਰੀਕਾ ਅਤੇ ਯੂਰਪ ਦੇ ਕਈ ਹਿੱਸਿਆਂ ਸਮੇਤ 60 ਤੋਂ ਵੱਧ ਅਜਿਹੇ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੱਥੇ ਮਹਾਮਾਰੀ ਦਾ ਖ਼ਤਰਾ ਘੱਟ ਹੈ। ਅਜਿਹੇ ਦੇਸ਼ਾਂ ਦੇ ਸੈਲਾਨੀਆਂ ਨੂੰ ਥਾਈਲੈਂਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਨੇ ਟੀਕਾਕਰਣ ਕਰਵਾਇਆ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ, UAE ਇਨ੍ਹਾਂ ਲੋਕਾਂ ਨੂੰ ਦੇਵੇਗਾ 'ਗੋਲਡਨ ਵੀਜ਼ਾ'
ਇੱਥੇ ਪਹੁੰਚਣ ਤੋਂ ਬਾਅਦ ਅਜਿਹੇ ਸੈਲਾਨੀਆਂ ਨੂੰ ਹੋਟਲ ਕੁਆਰੰਟੀਨ ਵਿੱਚ ਰਹਿਣ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਫਿਰ ਉਨ੍ਹਾਂ ਨੂੰ ਦੇਸ਼ ਵਿੱਚ ਪੂਰੀ ਤਰ੍ਹਾਂ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਥਾਈਲੈਂਡ ਵਿੱਚ ਹੁਣ ਹਰ ਰੋਜ਼ ਕੋਰੋਨਾ ਦੇ ਕਰੀਬ 10,000 ਮਾਮਲੇ ਦਰਜ ਹੋ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਨੇ ਥਾਈਲੈਂਡ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿਸਦੀ ਆਰਥਿਕਤਾ ਸੈਰ-ਸਪਾਟੇ 'ਤੇ ਬਹੁਤ ਜ਼ਿਆਦਾ ਨਿਰਭਰ ਹੈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ, 'ਕੋਵੈਕਸੀਨ' ਨੂੰ ਮਿਲੀ ਮਾਨਤਾ
ਕੋਰੋਨਾ ਤੋਂ ਪਹਿਲਾਂ ਇੱਥੇ ਇੱਕ ਸਾਲ ਵਿੱਚ ਲਗਭਗ 40 ਲੱਖ ਸੈਲਾਨੀ ਆਉਂਦੇ ਸਨ। ਹਾਲਾਂਕਿ, ਮਹਾਮਾਰੀ ਤੋਂ ਬਾਅਦ ਇਹ ਸੰਖਿਆ 80 ਪ੍ਰਤੀਸ਼ਤ ਤੱਕ ਘੱਟ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਸਾਲ ਸੈਲਾਨੀਆਂ ਦੀ ਗਿਣਤੀ ਵੱਧ ਕੇ 15 ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਦੇ ਮਾਲੀਏ ਵਿੱਚ 30 ਅਰਬ ਡਾਲਰ ਤੋਂ ਵੱਧ ਦਾ ਵਾਧਾ ਹੋਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।