ਕੋਵਿਡ-19 : ਥਾਈਲੈਂਡ 'ਚ 91 ਨਵੇਂ ਮਾਮਲੇ, ਜਾਣੋ ਬਾਕੀ ਦੇਸ਼ਾਂ 'ਚ ਮਾਮਲਿਆਂ ਦੀ ਗਿਣਤੀ

Friday, Mar 27, 2020 - 11:27 AM (IST)

ਕੋਵਿਡ-19 : ਥਾਈਲੈਂਡ 'ਚ 91 ਨਵੇਂ ਮਾਮਲੇ, ਜਾਣੋ ਬਾਕੀ ਦੇਸ਼ਾਂ 'ਚ ਮਾਮਲਿਆਂ ਦੀ ਗਿਣਤੀ

ਬੈਂਕਾਕ (ਬਿਊਰੋ): ਥਾਈਲੈਂਡ ਵਿਚ ਕੋਰੋਨਾਵਾਇਰਸ ਦੇ ਨਵੇਂ 91 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਿਹਤ ਅਧਿਕਾਰੀ ਦੇ ਮੁਤਾਬਕ ਸ਼ੁੱਕਰਵਾਰ ਤੱਕ ਕੋਵਿਡ-19 ਦੇ ਕੁੱਲ 1,136 ਮਾਮਲੇ ਹੋ  ਗਏ ਅਤੇ ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਹਾਲ ਹੀ ਵਿਚ ਮਲੇਸ਼ੀਆ ਦੇ ਨਾਲ ਲੱਗੀ ਸੀਮਾ 'ਤੇ ਨਾਰਾਥੀਵਾਟ ਸੂਬੇ ਵਿਚ ਇਕ ਮਰੀਜ਼ ਦੀ ਮੌਤ ਹੋ ਗਈ।

ਉੱਧਰ ਦੁਨੀਆ ਭਰ ਵਿਚ ਕੋਰੋਨਾਵਾਇਰਸਦਾ ਕਹਿਰ ਕੰਟਰੋਲ ਵਿਚ ਨਹੀਂ ਆ ਰਿਹਾ। ਅਮਰੀਕਾ, ਇਟਲੀ, ਸਪੇਨ ਆਦਿ ਦੇਸ਼ਾਂ ਵਿਚ ਇਸ ਵਾਇਰਸ ਨਾਲ ਇਨਫੈਕਟਿਡ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ 5 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ। ਜਦਕਿ 24,000 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

 ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਮਰੀਜ਼ਾਂ ਨੂੰ ਇਹ ਖੁਰਾਕ ਲੈਣ ਨਾਲ ਹੋ ਰਿਹੈ ਫਾਇਦਾ

ਜਾਣੋ ਦੁਨੀਆ ਦੇ ਦੇਸ਼ਾਂ ਦੀ ਸਥਿਤੀ 
ਅਮਰੀਕਾ- 85,594 ਮਾਮਲੇ, 1,300 ਮੌਤਾਂ
ਚੀਨ- 81,340 ਮਾਮਲੇ, 3,292 ਮੌਤਾਂ
ਇਟਲੀ- 80,589 ਮਾਮਲੇ, 8,215 ਮੌਤਾਂ
ਸਪੇਨ- 57,786ਮਾਮਲੇ, 4,365 ਮੌਤਾਂ
ਜਰਮਨੀ- 43,398 ਮਾਮਲੇ, 267 ਮੌਤਾਂ
ਈਰਾਨ- 29,406 ਮਾਮਲੇ, 2,234 ਮੌਤਾਂ
ਫਰਾਂਸ- 29,155 ਮਾਮਲੇ, 1,696 ਮੌਤਾਂ
ਸਵਿਟਜ਼ਰਲੈਂਡ- 11,811 ਮਾਮਲੇ, 192 ਮੌਤਾਂ
ਦੱਖਣੀ ਕੋਰੀਆ- 9,232 ਮਾਮਲੇ, 139 ਮੌਤਾਂ
ਬ੍ਰਿਟੇਨ- 11,658 ਮਾਮਲੇ, 578 ਮੌਤਾਂ
ਨੀਦਰਲੈਂਡ- 7,431 ਮਾਮਲੇ, 434 ਮੌਤਾਂ
ਆਸਟ੍ਰੀਆ- 6,909 ਮਾਮਲੇ, 49 ਮੌਤਾਂ
ਬੈਲਜੀਅਮ- 6,235 ਮਾਮਲੇ, 220 ਮੌਤਾਂ 
ਨਾਰਵੇ- 3,372 ਮਾਮਲੇ, 14 ਮੌਤਾਂ
ਆਸਟ੍ਰੇਲੀਆ- 3,050 ਮਾਮਲੇ, 13 ਮੌਤਾਂ
ਕੈਨੇਡਾ- 4,403 ਮਾਮਲੇ, 39 ਮੌਤਾਂ
ਸਵੀਡਨ- 2,840 ਮਾਮਲੇ, 77 ਮੌਤਾਂ
ਬ੍ਰਾਜ਼ੀਲ- 2,985 ਮਾਮਲੇ, 77 ਮੌਤਾਂ
ਇਜ਼ਰਾਈਲ-2,693 ਮਾਮਲੇ, 8 ਮੌਤਾਂ
ਮਲੇਸ਼ੀਆ- 2,031 ਮਾਮਲੇ, 24 ਮੌਤਾਂ
ਡੈਨਮਾਰਕ- 1,877 ਮਾਮਲੇ, 41 ਮੌਤਾਂ
ਤੁਰਕੀ- 3,629 ਮਾਮਲੇ, 75 ਮੌਤਾਂ
ਜਾਪਾਨ- 1,387 ਮਾਮਲੇ, 47 ਮੌਤਾਂ
ਪੋਲੈਂਡ- 1,221 ਮਾਮਲੇ, 16 ਮੌਤਾਂ
ਰੋਮਾਨੀਆ- 1,029 ਮਾਮਲੇ, 23 ਮੌਤਾਂ
ਆਇਰਲੈਂਡ- 1,819 ਮਾਮਲੇ, 19 ਮੌਤਾਂ
ਇਕਵਾਡੋਰ- 1,403 ਮਾਮਲੇ, 34 ਮੌਤਾਂ
ਪਾਕਿਸਤਾਨ- 1,201 ਮਾਮਲੇ, 9 ਮੌਤਾਂ 
ਗ੍ਰੀਸ- 892 ਮਾਮਲੇ, 27 ਮੌਤਾਂ
ਇੰਡੋਨੇਸ਼ੀਆ- 893 ਮਾਮਲੇ, 78 ਮੌਤਾਂ
ਫਿਲਪੀਨਜ਼- 707 ਮਾਮਲੇ, 45 ਮੌਤਾਂ
ਇਰਾਕ- 382 ਮਾਮਲੇ, 36 ਮੌਤਾਂ
ਭਾਰਤ- 733 ਮਾਮਲੇ, 20 ਮੌਤਾਂ
ਮਿਸਰ- 495 ਮਾਮਲੇਸ 24 ਮੌਤਾਂ
ਰੂਸ- 840 ਮਾਮਲੇ, 3 ਮੌਤ
ਈਰਾਨ- 382 ਮਾਮਲੇ, 36 ਮੌਤਾਂ
ਸੈਨ ਮਾਰੀਨੋ- 208 ਮਾਮਲੇ, 21 ਮੌਤਾਂ
ਅਲਜੀਰੀਆ- 367 ਮਾਮਲੇ, 25 ਮੌਤਾਂ

 


author

Vandana

Content Editor

Related News