ਥਾਈਲੈਂਡ ''ਚ ਕੋਵਿਡ-19 ਕਾਰਣ ਲਾਗੂ ਲਾਕਡਾਊਨ ''ਚ ਢਿੱਲ, ਖੁੱਲ੍ਹੇ ਪਾਰਕ

Sunday, May 03, 2020 - 06:42 PM (IST)

ਥਾਈਲੈਂਡ ''ਚ ਕੋਵਿਡ-19 ਕਾਰਣ ਲਾਗੂ ਲਾਕਡਾਊਨ ''ਚ ਢਿੱਲ, ਖੁੱਲ੍ਹੇ ਪਾਰਕ

ਬੈਂਕਾਕ- ਥਾਈਲੈਂਡ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਦੇ ਲਈ ਲਾਗੂ ਲਾਕਡਾਊਨ ਵਿਚ ਹਫਤਿਆਂ ਬਾਅਦ ਐਤਵਾਰ ਨੂੰ ਢਿੱਲ ਦਿੱਤੀ, ਜਿਸ ਤੋਂ ਬਾਅਦ ਰਾਜਧਾਨੀ ਬੈਂਕਾਕ ਵਿਚ ਲੋਕ ਪਾਰਕਾਂ ਵਿਚ ਟਹਿਲਦੇ, ਬਾਲ ਕਟਵਾਉਂਦੇ ਤੇ ਸ਼ਰਾਬ ਦੇ ਮਜ਼ੇ ਲੈਂਦੇ ਨਜ਼ਰ ਆਏ। 

ਦੁਨੀਆ ਭਰ ਵਿਚ ਮਸ਼ਹੂਰ ਬੈਂਕਾਕ ਦੇ ਰੈਸਤਰਾਂ ਨੂੰ ਵੀ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਅਜੇ ਸਪੱਸ਼ਟ ਨਹੀਂ ਹੈ ਕਿ ਸਰਕਾਰ ਵਲੋਂ ਨਿਰਧਾਰਿਤ ਸਖਤ ਅਹਿਤਿਆਤੀ ਉਪਾਅ ਦੇ ਬਾਅਦ ਕਿੰਨੇ ਲੋਕ ਇਥੇ ਆਉਂਦੇ ਹਨ। ਸਰਕਾਰ ਦੇ ਸਖਤ ਨਿਯਮਾਂ ਦੇ ਮੁਤਾਬਕ ਰੈਸਤਰਾਂ ਵਿਚ ਗਾਹਕਾਂ ਦੇ ਵਿਚਾਲੇ ਘੱਟ ਤੋਂ ਘੱਟ ਪੰਜ ਫੁੱਟ ਦੀ ਦੂਰੀ ਪੁਖਤਾ ਕਰਨੀ ਹੋਵੇਗੀ। ਸਵੱਛਤਾ ਦੇ ਸਾਰੇ ਉਪਾਅ ਤੋਂ ਬਾਅਦ ਗਾਹਕਾਂ ਤੇ ਕਰਮਚਾਰੀਆਂ ਦੇ ਸਰੀਰ ਦਾ ਤਾਪਮਾਨ ਲੈਣਾ ਹੋਵੇਗਾ। ਇਸ ਨਾਲ ਛੋਟੇ ਰੈਸਤਰਾਂ, ਜਿਥੇ 20 ਲੋਕਾਂ ਦੇ ਇਕੱਠੇ ਆਉਣ ਦੀ ਵਿਵਸਥਾ ਸੀ ਪਰ ਨਵੇਂ ਨਿਯਮਾਂ ਦੇ ਤਹਿਤ 8 ਤੋਂ 10 ਲੋਕ ਹੀ ਆ ਸਕਦੇ ਗਨ। ਰੈਸਤਰਾਂ ਨੇ ਮੱਧ ਮਾਰਚ ਤੋਂ ਹੀ ਭੋਜਨ ਪਹੁੰਚਾਉਣ ਦੀ ਸੇਵਾ ਸੀਮਿਤ ਕਰ ਦਿੱਤੀ ਸੀ। ਥਾਈਲੈਂਡ ਦੀ ਸਰਕਾਰ ਨੇ ਸ਼ਰਾਬ ਦੀ ਵਿੱਕਰੀ ਵਿਚ ਕੁਝ ਢਿੱਲ ਦਿੱਤੀ ਹੈ। ਲੋਕ ਸ਼ਰਾਬ ਖਰੀਦ ਕੇ ਘਰ ਲਿਜਾ ਸਕਦੇ ਹਨ ਪਰ ਬਾਰ ਅਜੇ ਬੰਦ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ 10 ਅਪ੍ਰੈਲ ਤੋਂ 30 ਅਪ੍ਰੈਲ ਤੱਕ ਦੇ ਲਈ ਰਾਸ਼ਟਰ ਵਿਆਪੀ ਲਾਕਡਾਊਨ ਲਾਗੂ ਕੀਤਾ ਹੋਇਆ ਸੀ ਪਰ ਬੈਂਕਾਕ ਸਣੇ ਹੋਰ ਸੂਬੇ ਇਸ ਨੂੰ ਕਦੇ ਵੀ ਅੱਗੇ ਵਧਾ ਸਕਦੇ ਹਨ। 

ਪਾਰਕ ਵਿਚ ਵੀ ਲੋਕਾਂ ਦੇ ਇਕ ਥਾਂ ਇਕੱਠੇ ਹੋਣ 'ਤੇ ਸੁਰੱਖਿਆ ਕਰਮਚਾਰੀ ਸੀਟੀ ਬਜਾ ਕੇ ਵੱਖਰਾ ਹੋਣ ਦੀ ਚਿਤਾਵਨੀ ਦਿੰਦੇ ਨਜ਼ਰ ਆਏ। ਲਾਕਡਾਊਨ ਤੋਂ ਬਾਅਦ ਨਾਈ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਤੇ ਲੋਕ ਸਮਾਜਿਕ ਦੂਰੀ ਬਣਾ ਕੇ ਬਾਲ ਕਟਵਾਉਂਦੇ ਨਜ਼ਰ ਆਏ। ਥਾਈਲੈਂਡ ਦੀਆਂ ਸਿਹਤ ਏਜੰਸੀਆਂ ਨੇ ਦੱਸਿਆ ਕਿ ਐਤਵਾਰ ਨੂੰ ਕੋਵਿਡ-19 ਦੇ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਨਾਲ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 2,969 ਪਹੁੰਚ ਗਈ ਹੈ ਜਦਕਿ 54 ਲੋਕਾਂ ਦੀ ਮੌਤ ਹੋਈ ਹੈ।


author

Baljit Singh

Content Editor

Related News