ਫਰਾਂਸ ਅਤੇ ਥਾਈਲੈਂਡ ''ਚ ਅਪਰਾਧੀ ਸਮੂਹਾਂ ਦੀ ਮਦਦ ਨਾਲ ਏਜੰਡਾ ਸੈੱਟ ਕਰ ਰਿਹਾ ISI

08/24/2020 6:31:01 PM

ਬੈਂਕਾਕ  (ਬਿਊਰੋ): ਗਲੋਬਲ ਵਾਚ ਐਨਾਲਿਸਿਸ ਦੀ ਇਕ ਰਿਪੋਰਟ ਦੇ ਮੁਤਾਬਕ, ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਫਰਾਂਸ ਅਤੇ ਥਾਈਲੈਂਡ ਸਮੇਤ ਕਈ ਦੇਸ਼ਾਂ ਵਿਚ ਸੰਚਾਲਿਤ ਪਾਕਿਸਤਾਨੀ ਕ੍ਰਾਈਮ ਸਿੰਡੀਕੇਟਸ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੀ ਹੈ। ਹਾਲ ਹੀ ਵਿਚ ਥਾਈਲੈਂਡ ਪੁਲਸ ਨੇ ਆਈ.ਐੱਸ.ਆਈ. ਦੇ ਲਈ ਮਨੀ ਲਾਂਡਰਿੰਗ ਸਮੇਤ ਦੇਸ਼ ਵਿਚ ਕਈ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਬਕਰ ਸ਼ਾਹ ਨਾਮ ਦੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਸੀ। ਬਕਰ ਸ਼ਾਹ ਨੂੰ ਪਹਿਲੀ ਵਾਰ ਸਤੰਬਰ 2012 ਵਿਚ ਚਿਆਂਗ ਮਾਈ ਵਿਚ ਅਮਰੀਕੀ ਵਣਦ ਦੂਤਾਵਾਸ ਦੇ ਬਾਹਰ ਇਕ ਅਮਰੀਕਾ ਵਿਰੋਧੀ ਪ੍ਰਦਰਸ਼ਨ ਦੇ ਆਯੋਜਨ ਵਿਚ ਸ਼ਾਮਲ ਹੁੰਦੇ ਹੋਏ ਥਾਈ ਅਧਿਕਾਰੀਆਂ ਵੱਲੋਂ ਪਹਿਲੀ ਵਾਰ ਦੇਖਿਆ ਗਿਆ ਸੀ। 

ਫਰਵਰੀ 2016 ਵਿਚ ਉਸ ਦਾ ਨਾਮ ਇਕ ਵਾਰ ਫਿਰ ਉਦੋਂ ਸਾਹਮਣੇ ਆਇਆ ਜਦੋਂ ਥਾਈਲੈਂਡ ਪੁਲਸ ਨੇ ਦੇਸ਼ ਵਿਚ ਇਕ ਪ੍ਰਮੁੱਖ ਨਕਲੀ ਪਾਸਪੋਰਟ ਬਣਾਉਣ ਵਾਲੇ ਗਰੁੱਪ ਦਾ ਪਰਦਾਫਾਸ਼ ਕੀਤਾ ਸੀ। ਇੱਥੇ ਇਕ ਈਰਾਨੀ ਨਾਗਰਿਕ, ਹਾਮਿਦ ਰਜ਼ਾ ਜ਼ਾਫਰੀ ਅਤੇ ਪੰਜ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਵਿਚੋਂ 6 ਫਰਜ਼ੀ ਯਾਤਰਾ ਦਸਤਾਵੇਜ਼ਾਂ ਦੀ ਸਪਲਾਈ ਅਤੇ ਮਨੁੱਖੀ ਤਸਕਰੀ ਮਾਮਲਿਆਂ ਵਿਚ ਸ਼ਾਮਲ ਪਾਏ ਗਏ। ਜ਼ਿਕਰਯੋਗ ਹੈ ਕਿ ਜ਼ਾਫਰੀ ਬ੍ਰਿਟੇਨ, ਫਰਾਂਸ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿਚ ਸੁਰੱਖਿਆ ਏਜੰਸੀਆਂ ਦੀ ਲੋੜੀਂਦੀ ਸੂਚੀ ਵਿਚ ਸ਼ਾਮਲ ਸੀ। 

ਜਾਂਚ ਦੇ ਮੁਤਾਬਕ, ਜ਼ਾਫਰੀ ਅਤੇ ਉਹਨਾਂ ਦੇ ਪੰਜ ਪਾਕਿਸਤਾਨੀ ਸਾਥੀ ਜਾਅਲੀ ਪਾਸਪੋਰਟ ਦੀ ਸਪਲਾਈ ਕਰ ਰਹੇ ਸਨ ਜੋ ਖਾੜੀ ਦੇਸ਼ਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਅਤੇ ਯੂਰਪ ਦੀ ਯਾਤਰਾ ਦੇ ਲਈ ਵੇਚੇ ਜਾ ਰਹੇ ਸਨ। ਜਾਂਚ ਦੇ ਦੌਰਾਨ ਇਹ ਪਾਇਆ ਗਿਆ ਕਿ ਹਿਰਾਸਤ ਵਿਚ ਪੰਜ ਪਾਕਿਸਤਾਨੀਆਂ ਵਿਚੋਂ ਇਕ ਦੇ ਗੋਹਰ ਜ਼ਮਾਨ ਤੋਂ ਸ਼ਾਹ ਨਾਲ ਕਰੀਬੀ ਸੰਬੰਧ ਸਨ। ਜਿਵੇਂਕਿ ਥਾਈ ਸੁਰੱਖਿਆ ਏਜੰਸੀ ਨੇ ਸ਼ਾਹ ਨੂੰ ਕਰੀਬੀ ਨਿਗਰਾਨੀ ਵਿਚ ਰੱਖਿਆ ਸੀ ਉਹਨਾਂ ਨੇ ਪਾਇਆ ਕਿ ਉਸ ਨੇ ਬੈਂਕਾਕ ਵਿਚ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਦੇ ਨਾਲ ਨਿਯਮਿਤ ਸੰਪਰਕ ਬਣਾਇਆ ਹੋਇਆ ਹੈ ਅਤੇ ਉਹਨਾਂ ਦੇ ਰੈਸਟੋਰੈਂਟ ਦੀ ਵਰਤੋਂ ਪਾਕਿਸਤਾਨੀ ਅਧਿਕਾਰੀਆਂ ਦੇ ਲਈ ਮੀਟਿੰਗ ਪਲੇਸ ਦੇ ਰੂਪ ਵਿਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾਵਾਇਰਸ ਦੇ 496 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ 6 ਹਜ਼ਾਰ ਦੇ ਪਾਰ

ਰਿਪੋਰਟ ਮੁਤਾਬਕ, ਸ਼ਾਹ ਦੀ ਮੁੱਖ ਨੌਕਰੀ ਸਥਾਨਕ ਪੁਲਸ, ਇਮੀਗ੍ਰੇਸ਼ਨ, ਕਸਟਮ ਵਿਭਾਗ ਅਤੇ ਏਅਰਲਾਈਨਾਂ ਵਿਚ ਪਾਕਿਸਤਾਨੀਆਂ ਦੇ ਲਈ ਸੰਭਾਵਿਤ ਜਾਇਦਾਦ ਦਾ ਪਤਾ ਲਗਾਉਣ ਅਤੇ ਚਿੰਗ ਮਾਈ ਅਤੇ ਮਾਈ ਸੋਤ ਖੇਤਰ ਵਿਚ ਮੁਸਲਿਮ ਭਾਈਚਾਰੇ ਦੇ ਅੰਦਰ ਸੰਪਰਕ ਵਿਕਸਿਤ ਕਰਨ ਲਈ ਦਿਖਾਈ ਦਿੱਤੀ। ਸ਼ਾਹ ਨੂੰ ਥਾਈ ਇਮੀਗ੍ਰੇਸ਼ਨ ਵੱਲੋਂ ਪੰਜ ਸਾਲ ਦੇ ਲਈ ਬਲੈਕਲਿਸਟ ਕੀਤਾ ਗਿਆ ਸੀ ਅਤੇ 2018 ਵਿਚ ਪਾਕਿਸਤਾਨ ਭੇਜ ਦਿੱਤਾ ਗਿਆ। ਭਾਵੇਂਕਿ ਉਹ ਸੈਯਦ ਬਕਰ ਅਹਿਮਦ ਜ਼ਾਫਰੀ ਦੇ ਨਾਮ 'ਤੇ ਨਵੇਂ ਪਾਸਪੋਰਟ 'ਤੇ ਆਈ.ਐੱਸ.ਆਈ. ਦੇ ਮੁਖੀਆਂ ਦੀ ਆੜ ਵਿਚ ਥਾਈਲੈਂਡ ਵਿਚ ਵਾਪਸ ਦਾਖਲ ਹੋਣ ਵਿਚ ਸਫਲ ਰਿਹਾ। ਥਾਈਲੈਂਡ ਪੁਲਸ ਨੂੰ ਉਸ ਨੂੰ ਮੁੜ ਟ੍ਰੈਕ ਕਰ ਲਿਆ ਅਤੇ ਉਹ ਫਿਲਹਾਲ ਹਿਰਾਸਤ ਵਿਚ ਹੈ। ਇਕ ਸਮਾਨ ਗੈਂਗ ਜਾਅਲੀ ਪਾਸਪੋਰਟ ਦੀ ਸਪਲਾਈ ਨਾਲ ਸਬੰਧਤ ਹੈ, ਜਿਸ ਦੇ ਫਰਾਂਸ ਵਿਚ ਚਾਲੂ ਹੋਣ ਦੀ ਸੂਚਨਾ ਹੈ। ਮੰਨਿਆ ਜਾਂਦਾ ਹੈ ਕਿ ਸ਼ੁਰੂਆਤੀ ਬੀ.ਐੱਚ. ਜੋ ਸਿੰਡੀਕੇਟ ਨੂੰ ਕੰਟਰੋਲ ਕਰ ਰਿਹਾ ਹੈ ਦਾ ਪੈਰਿਸ ਵਿਚ ਪਾਕਿਸਤਾਨੀ ਦੂਤਾਵਾਸ ਵਿਚ ਕੁਨੈਕਸ਼ਨ ਹੈ।


Vandana

Content Editor

Related News