ਕੋਰੋਨਾ ਦਾ ਕਹਿਰ, ਬੈਂਕਾਕ ''ਚ ਸਕੂਲ, ਪਾਰਕ ਆਦਿ ਕੀਤੇ ਗਏ ਬੰਦ
Friday, Jan 01, 2021 - 06:03 PM (IST)
ਬੈਂਕਾਕ (ਭਾਸ਼ਾ): ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧਣ ਦੇ ਕਾਰਨ ਸਕੂਲ ਅਤੇ ਪਾਰਕ ਸਮੇਤ ਕਈ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਵਿਚ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ 279 ਨਵੇਂ ਮਾਮਲੇ ਸਾਹਮਣੇ ਆਏ ਅਤੇ ਦੋ ਲੋਕਾਂ ਦੀ ਮੌਤ ਹੋ ਗਈ। ਬੈਂਕਾਕ ਸਮੇਤ ਸੱਤ ਸੂਬਿਆਂ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਮੁੱਕੇਬਾਜ਼ੀ ਦੇ ਸਥਾਨਾਂ, ਮਨੋਰੰਜਨ ਦੇ ਸਥਾਨਾਂ, ਜਿਮ ਅਤੇ ਸਥਾਨਕ ਬਜ਼ਾਰਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਆਸਟ੍ਰੇਲੀਆ 'ਚ ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ
ਰੈਸਟੋਰੈਂਟ ਵਿਚ ਖਾਣੇ ਦਾ ਸਾਮਾਨ ਪੈਕ ਕਰਾ ਕੇ ਲਿਜਾਣ ਦੀ ਮਨਜ਼ੂਰੀ ਦਿੱਤੀ ਗਈ। ਇਹ ਪਾਬੰਦੀਆਂ ਜਨਵਰੀ ਦੇ ਮੱਧ ਤੱਕ ਲਾਗੂ ਰਹਿਣਗੀਆਂ। ਇਨਫੈਕਸ਼ਨ ਦੇ ਨਵੇਂ ਮਾਮਲੇ ਇੱਥੋਂ ਦੇ ਦੱਖਣ ਵਿਚ ਸਥਿਤ ਸਮਟ ਸਖੋਨ ਵਿਚ ਦੇਸ਼ ਦੇ ਸਭ ਤੋਂ ਵੱਡੇ ਸੀਫੂਡ ਦੇ ਥੋਕ ਬਾਜ਼ਾਰ ਅਤੇ ਰਾਓਂਗ ਵਿਚ ਇਕ ਜੂਆਘਰ ਤੋਂ ਸਾਹਮਣੇ ਆਏ ਹਨ। ਇੱਥੇ ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਦੇ 180 ਨਵੇਂ ਮਾਮਲੇ ਸਾਹਮਣੇ ਆਏ। ਕੋਵਿਡ-19 ਕੇਂਦਰ ਦੇ ਬੁਲਾਰੇ ਡਾਕਟਰ ਤਵੀਸਿਲਪ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਇਨਫੈਕਸ਼ਨ ਤੋਂ ਬਚਾਅ ਲਈ ਦੋ ਕਰੋੜ 60 ਲੱਖ ਟੀਕਿਆਂ ਦੀ ਨਵੀਂ ਖੇਪ ਦੇ ਲਈ ਆਕਸਫੋਰਡ-ਐਸਟ੍ਰੇਜੇਨੇਕਾ ਨਾਲ ਸੰਪਰਕ ਕੀਤਾ ਹੈ।