ਜਦੋਂ ਸੰਸਦ 'ਚ ਇਤਰਾਜ਼ਯੋਗ ਤਸਵੀਰਾਂ ਵੇਖਦੇ ਫੜੇ ਗਏ ਸੰਸਦ ਮੈਂਬਰ
Saturday, Sep 19, 2020 - 04:04 PM (IST)
ਬੈਂਕਾਕ : ਸੰਸਦ ਵਿਚ ਕਈ ਵਾਰ ਕੁੱਝ ਸੰਸਦ ਮੈਂਬਰ ਅਜਿਹਾ ਕਰ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬਾਅਦ ਵਿਚ ਸ਼ਰਮਿੰਦਾ ਹੋਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਥਾਈਲੈਂਡ ਦੀ ਸੰਸਦ ਵਿਚ ਵੀ ਸਾਹਮਣੈ ਆਇਆ ਹੈ। ਦਰਅਸਲ ਇੱਥੇ ਵੀਰਵਾਰ ਨੂੰ ਥਾਈਲੈਂਡ ਦੀ ਸੰਸਦ ਵਿਚ ਬਜਟ 'ਤੇ ਚਰਚਾ ਹੋਣੀ ਸੀ। ਸਾਰੇ ਸੰਸਦ ਮੈਂਬਰ ਬਜਟ ਲਈ ਦਸਤਾਵੇਜਾਂ ਨੂੰ ਦੇਖਣ ਵਿਚ ਜੁਟੇ ਸਨ। ਇਸ ਦੌਰਾਨ ਸੰਸਦ ਮੈਂਬਰ ਰੋਨਾਥੇਪ ਅਨੁਵਤ ਫੋਨ 'ਤੇ ਕੁੱਝ ਹੋਰ ਹੀ ਕਰਣ ਵਿਚ ਰੁੱਝੇ ਹੋਏ ਸਨ। ਪ੍ਰੈਸ ਗੈਲਰੀ ਵਿਚ ਬੈਠੇ ਪੱਤਰਕਾਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਲਈਆਂ ਅਤੇ ਜੂਮ ਕਰਕੇ ਵੇਖਿਆ ਤਾਂ ਪਤਾ ਲੱਗਾ ਕਿ ਉਹ ਕੁੜੀਆਂ ਦੀ ਇਤਰਾਜ਼ਯੋਗ ਤਸਵੀਰਾਂ ਵੇਖ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਚਿਹਰੇ ਤੋਂ ਮਾਸਕ ਵੀ ਹਟਾ ਲਿਆ ਸੀ। ਸੱਤਾਧਾਰੀ ਪਾਲਾਂਗ ਪ੍ਰਛਾਰਾਥ ਪਾਰਟੀ ਦੇ ਚੋਨਬੁਰੀ ਸੂਬੇ ਦੇ ਸੰਸਦ ਮੈਂਬਰ ਤੋਂ ਬਾਅਦ ਵਿਚ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹ ਸ਼ਰਮਿੰਦਾ ਹੋ ਗਏ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਹ ਮੋਬਾਇਲ ਵਿਚ ਇਤਰਾਜ਼ਯੋਗ ਤਸਵੀਰਾਂ ਵੇਖ ਰਹੇ ਸਨ ਪਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਸੇ ਨੇ ਪੈਸੇ ਅਤੇ ਮਦਦ ਦੀ ਮੰਗ ਕਰਦੇ ਹੋਏ ਇਹ ਤਸਵੀਰਾਂ ਭੇਜੀਆਂ ਸਨ।
ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ 'ਚ ਆਏ ਕਈ ਦੇਸ਼, ਦੁਬਾਰਾ ਤਾਲਾਬੰਦੀ ਦਾ ਵਧਿਆ ਖ਼ਤਰਾ
ਸੰਸਦ ਮੈਂਬਰ ਨੇ ਕਿਹਾ ਕਿ ਉਹ ਤਸਵੀਰਾਂ ਵਿਚ ਬੈਕਗਰਾਊਂਡ ਨੂੰ ਧਿਆਨ ਨਾਲ ਵੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਤੇ ਕੁੜੀ ਕਿਸੇ ਖ਼ਤਰੇ ਵਿਚ ਤਾਂ ਨਹੀਂ ਹੈ। ਉਹ ਕੁੜੀ ਦੇ ਆਸ-ਪਾਸ ਦੀਆਂ ਚੀਜਾਂ ਵੇਖ ਰਹੇ ਸਨ। ਉਨ੍ਹਾਂ ਕਿਹਾ ਕਿਹਾ ਕਿ ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕੁੜੀ ਪੈਸੇ ਮੰਗ ਰਹੀ ਸੀ। ਇਸ ਲਈ ਉਨ੍ਹਾਂ ਨੇ ਉਨ੍ਹਾਂ ਤਸਵੀਰਾਂ ਨੂੰ ਮੋਬਾਇਲ ਵਿਚੋਂ ਡਿਲੀਟ ਕਰ ਦਿੱਤਾ। ਮਾਮਲਾ ਮੀਡੀਆ ਵਿਚ ਉਛਲਣ ਦੇ ਬਾਅਦ ਸਰਕਾਰ ਨੇ ਉਨ੍ਹਾਂ ਤੋਂ ਇਸ 'ਤੇ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ: ਅੱਜ ਦੇ ਹੀ ਦਿਨ ਕ੍ਰਿਕਟਰ ਯੁਵਰਾਜ ਨੇ ਬਣਾਇਆ ਸੀ ਇਹ ਖ਼ਾਸ ਰਿਕਾਰਡ, ਜੋ ਅੱਜ ਤੱਕ ਨਹੀਂ ਤੋੜ ਸਕਿਆ ਕੋਈ