ਥਾਈ ਹਵਾਈ ਫੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ
Thursday, Jan 29, 2026 - 05:24 PM (IST)
ਬੈਂਕਾਕ : ਥਾਈਲੈਂਡ ਦੇ ਉੱਤਰੀ ਸ਼ਹਿਰ ਚਿਆਂਗ ਮਾਈ 'ਚ ਇੱਕ ਸਿਖਲਾਈ ਮਿਸ਼ਨ ਦੌਰਾਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਹਵਾਈ ਫੌਜ ਦਾ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਪਾਇਲਟਾਂ ਦੀ ਮੌਤ ਹੋ ਗਈ।
ਇਹ ਹਾਦਸਾ ਚਿਆਂਗ ਮਾਈ ਹਵਾਈ ਅੱਡੇ ਤੋਂ ਲਗਭਗ 60 ਕਿਲੋਮੀਟਰ ਦੂਰ ਚੋਮ ਥੋਂਗ ਜ਼ਿਲ੍ਹੇ ਵਿੱਚ ਇੱਕ ਫੌਜੀ ਸਿਖਲਾਈ ਖੇਤਰ ਵਿੱਚ ਵਾਪਰਿਆ। ਹਾਦਸਾਗ੍ਰਸਤ ਜਹਾਜ਼ AT-6TH ਵੂਲਵਰਾਈਨ (Wolverine) ਸੀ, ਜੋ ਕਿ ਇੱਕ ਹਲਕਾ ਹਮਲਾਵਰ ਅਤੇ ਟੋਹੀ (Reconnaissance) ਜਹਾਜ਼ ਹੈ।
ਇਹ ਦੋ ਸੀਟਾਂ ਵਾਲਾ ਜਹਾਜ਼ ਅਮਰੀਕਾ ਦੀ ਕੰਪਨੀ ਬੀਚਕਰਾਫਟ (ਟੈਕਸਟ੍ਰੋਨ ਐਵੀਏਸ਼ਨ ਦੀ ਸਹਾਇਕ ਕੰਪਨੀ) ਦੁਆਰਾ ਬਣਾਇਆ ਗਿਆ ਹੈ, ਜਿਸ ਨੂੰ ਥਾਈਲੈਂਡ ਨੇ ਹਾਲ ਹੀ ਵਿੱਚ ਖਰੀਦਿਆ ਸੀ।
ਜਾਂਚ ਦੇ ਹੁਕਮ
ਹਵਾਈ ਫੌਜ ਦੇ ਬੁਲਾਰੇ ਏਅਰ ਮਾਰਸ਼ਲ ਜੈਕ੍ਰਿਤ ਥੰਮਾਵਿਚਾਈ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫੌਜੀ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
