US 'ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਰਾਹਤ, ਨਹੀਂ ਹੋਵੇਗੀ ਗ੍ਰਿਫ਼ਤਾਰੀ, ਲੱਗੀ ਰੋਕ

03/20/2024 4:42:04 PM

ਮੈਕਐਲਨ/ਅਮਰੀਕਾ (ਭਾਸ਼ਾ): ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਸ਼ੱਕ ਵਿਚ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਾਸ ਦੀ ਯੋਜਨਾ ਬੁੱਧਵਾਰ ਨੂੰ ਇਕ ਵਾਰ ਫਿਰ ਰੋਕ ਦਿੱਤੀ ਗਈ। ਇਹ ਕਦਮ ਇਸ ਸਬੰਧ 'ਚ ਕਾਨੂੰਨ ਲਾਗੂ ਹੋਣ ਤੋਂ ਕੁੱਝ ਸਮੇਂ ਬਾਅਦ ਸਰਹੱਦ 'ਤੇ ਬਣੀ ਅਨਿਸ਼ਚਿਤਤਾ ਅਤੇ ਮੈਕਸੀਕੋ ਵੱਲੋਂ ਪ੍ਰਗਟਾਈ ਗਈ ਨਾਰਾਜ਼ਗੀ ਦੇ ਚੱਲਦਿਆਂ ਚੁੱਕਿਆ ਗਿਆ ਹੈ। ਪੰਜਵੀਂ ਅਮਰੀਕੀ ਸਰਕਟ ਅਪੀਲੀ ਕੋਰਟ ਦੇ ਪੈਨਲ ਨੇ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਇੱਕ ਆਦੇਸ਼ ਵਿੱਚ ਇੱਕ ਵਾਰ ਫਿਰ ਕਾਨੂੰਨ 'ਤੇ ਰੋਕ ਲਗਾ ਦਿੱਤੀ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਇੱਕ ਫੈਸਲੇ ਵਿੱਚ ਟੈਕਸਾਸ ਰਾਜ ਨੂੰ ਸਖਤ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਸੀ, ਜਿਸ ਵਿਚ ਪੁਲਸ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਦੇ ਵਿਆਪਕ ਅਧਿਕਾਰ ਦਿੱਤੇ ਗਏ ਸਨ ਪਰ ਬਾਅਦ ਵਿੱਚ 2:1 ਦੇ ਅਨੁਪਾਤ ਵਿਚ ਦਿੱਤੇ ਗਏ ਆਦੇਸ਼ ਵਿੱਚ ਇੱਕ ਅਪੀਲੀ ਅਦਾਲਤ ਦੇ ਪੈਨਲ ਨੇ ਦੁਆਰਾ ਇਸ 'ਤੇ ਰੋਕ ਲਗਾ ਦਿੱਤੀ। ਕਾਨੂੰਨ 'ਤੇ ਬੁੱਧਵਾਰ ਨੂੰ ਜ਼ੁਬਾਨੀ ਦਲੀਲ ਦਿੱਤੀ ਜਾਣੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਗਲਾ ਫੈਸਲਾ ਕਦੋਂ ਆਵੇਗਾ।

ਇਹ ਵੀ ਪੜ੍ਹੋ: ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ 'ਤੇ ਹੋਵੇਗੀ ਜੇਲ੍ਹ

ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ, ਮੈਕਸੀਕੋ ਦੀ ਸਰਕਾਰ ਨੇ ਕਿਹਾ ਸੀ ਕਿ ਉਹ ਉਨ੍ਹਾਂ ਪ੍ਰਵਾਸੀਆਂ ਦੀ ਵਾਪਸੀ ਨੂੰ ਸਵੀਕਾਰ ਨਹੀਂ ਕਰੇਗੀ ਜਿਨ੍ਹਾਂ ਨੂੰ ਟੈਕਸਾਸ ਦੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਅਮਰੀਕਾ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਕਾਨੂੰਨ ਟੈਕਸਾਸ ਪੁਲਸ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਮਾਮਲੇ ਵਿਚ ਸ਼ੱਕੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਹਿਰਾਸਤ ਵਿਚ ਲਏ ਗਏ ਪ੍ਰਵਾਸੀ ਜਾਂ ਤਾਂ ਅਮਰੀਕਾ ਛੱਡਣ ਦੇ ਜੱਜ ਦੇ ਆਦੇਸ਼ ਨਾਲ ਸਹਿਮਤ ਹੋ ਸਕਦੇ ਹਨ ਜਾਂ ਉਨ੍ਹਾਂ 'ਤੇ ਗੈਰ-ਕਾਨੂੰਨੀ ਦਾਖ਼ਲੇ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਗਲੋਬਲ ਵਾਰਮਿੰਗ ਦੀ ‘ਲਕਸ਼ਮਣ ਰੇਖਾ’ ਨੇੜੇ ਖਿਸਕੀ ਧਰਤੀ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤਾ ਰੈੱਡ ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News