ਟੈਕਸਾਸ : ਬਾਰਡਰ ਪੈਟਰੋਲ ਏਜੰਟਾਂ ਨੇ 24 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਗ੍ਰਿਫਤਾਰ

Wednesday, Oct 13, 2021 - 09:00 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਟੈਕਸਾਸ 'ਚ ਬਾਰਡਰ ਪੈਟਰੋਲ ਏਜੰਟਾਂ ਨੇ 24 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋਕਿ ਗੈਰਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਤੋਂ ਬਾਅਦ ਇੱਕ ਟਰੇਨ ਰਾਹੀਂ ਅਮਰੀਕਾ 'ਚ ਅੱਗੇ ਜਾਣ ਦੀ ਕੋਸ਼ਿਸ ਕਰ ਰਹੇ ਸਨ। ਇਸ ਮਾਮਲੇ ਵਿਚ ਕਾਰਪਸ ਕ੍ਰਿਸਟੀ ਬਾਰਡਰ ਪੈਟਰੋਲ ਸਟੇਸ਼ਨ ਦੇ ਏਜੰਟਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਰੋਬਸਟਾਊਨ ਦੇ ਨਜ਼ਦੀਕ ਰੇਲ ਪਟੜੀਆਂ ਦੇ ਕੋਲ 10 ਸ਼ੱਕੀ ਪ੍ਰਵਾਸੀਆਂ ਦੇ ਬਾਰੇ ਵਿਚ ਇੱਕ 911 ਕਾਲ ਪ੍ਰਾਪਤ ਹੋਈ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਦੇ ਅਨੁਸਾਰ ਬਾਰਡਰ ਪੈਟਰੋਲ ਏਜੰਟਾਂ ਨੇ ਨਿਊਸੇਸ ਕਾਉਂਟੀ ਸ਼ੈਰਿਫ ਅਤੇ ਰੋਬਸਟਾਊਨ ਪੁਲਸ ਵਿਭਾਗ ਦੇ ਨਾਲ ਕੰਮ ਕਰਦੇ ਹੋਏ ਤਕਰੀਬਨ 22 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ।

ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ


ਅਧਿਕਾਰੀਆਂ ਨੇ ਇਸ ਸਮੂਹ ਕੋਲੋਂ ਇੱਕ ਬੋਲਟ ਕਟਰਾਂ ਵਾਲਾ ਇੱਕ ਬੈਗ ਵੀ ਬਰਾਮਦ ਕੀਤਾ ਜੋ ਕਿ ਸੰਭਾਵਿਤ ਤੌਰ 'ਤੇ ਟ੍ਰੇਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਗਿਆ ਸੀ। ਇਸਦੇ ਇਲਾਵਾ ਜਦੋਂ ਅਧਿਕਾਰੀਆਂ ਵੱਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਲਿਜਾਣ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਕੋਲ ਇੱਕ ਨੀਲਾ ਜੀ. ਐੱਮ. ਸੀ. ਯੂਕੋਨ ਪਾਸ ਵੇਖਿਆ। ਜਿਸ ਉਪਰੰਤ ਅਧਿਕਾਰੀਆਂ ਨੇ ਆਵਾਜਾਈ ਰੋਕ ਦਿੱਤੀ ਤੇ ਦੋ ਹੋਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ। ਬਾਰਡਰ ਪੈਟਰੋਲਿੰਗ ਏਜੰਟਾਂ ਨੇ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਦੱਸਿਆ ਕਿ ਇਹ ਪ੍ਰਵਾਸੀ ਮੈਕਸੀਕੋ, ਗੁਆਟੇਮਾਲਾ ਤੇ ਅਲ ਸਾਲਵਾਡੋਰ ਦੇ ਨਾਗਰਿਕ ਸਨ।

ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News