250 ਫੁੱਟ ਡੂੰਘੀ ਖੱਡ ’ਚ ਡਿੱਗੀ ਟੈਸਲਾ, ਚੱਟਾਨ ਨਾਲ ਜਾ ਟਕਰਾਈ

Thursday, Jan 05, 2023 - 02:46 AM (IST)

250 ਫੁੱਟ ਡੂੰਘੀ ਖੱਡ ’ਚ ਡਿੱਗੀ ਟੈਸਲਾ, ਚੱਟਾਨ ਨਾਲ ਜਾ ਟਕਰਾਈ

ਕੈਲੀਫੋਰਨੀਆ (ਵਿਸ਼ੇਸ਼) : ਟੈਸਲਾ ਕਾਰ 250 ਫੁੱਟ ਡੂੰਘੀ ਖੱਡ ’ਚ ਡਿੱਗ ਗਈ ਅਤੇ ਇਸ ’ਚ ਸਵਾਰ ਸਾਰੇ ਲੋਕ ਸੁਰੱਖਿਅਤ ਬੱਚ ਗਏ। ਇਨ੍ਹਾਂ ’ਚ 2 ਬੱਚੇ ਵੀ ਹਨ, ਜਿਨ੍ਹਾਂ ’ਚ 4 ਸਾਲ ਦੀ ਲੜਕੀ ਤੇ 9 ਸਾਲ ਦਾ ਲੜਕਾ ਹੈ। ਇਹ ਹਾਦਸਾ ਉੱਤਰੀ ਕੈਲੀਫੋਰਨੀਆ ਪੈਸੀਫਿਕ ਕੋਸਟ ਹਾਈਵੇ ਕੋਲ ਉਸ ਜਗ੍ਹਾ ਹੋਇਆ, ਜਿਸ ਨੂੰ ਡੈਵਿਲ ਸਲਾਇਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਟੈਸਲਾ ਹਾਈਵੇ ਤੋਂ 250 ਫੁੱਟ ਤੋਂ ਜ਼ਿਆਦਾ ਹੇਠਾਂ ਡਿੱਗੀ ਤੇ ਇਕ ਚੱਟਾਨ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਵੱਲੋਂ 30 ਉਮੀਦਵਾਰਾਂ ਨੂੰ ਟੂਰਿਸਟ ਗਾਈਡ ਲਾਇਸੈਂਸ ਜਾਰੀ, ਟੂਰ ਗਾਈਡਾਂ ਨੂੰ ਲੈ ਕੇ ਕਹੀ ਇਹ ਗੱਲ


author

Mandeep Singh

Content Editor

Related News